ਮਾਨ ਸਰਕਾਰ ਨੇ ਬਜਟ ’ਚ ਕਿਸਾਨਾਂ ਨੂੰ ਦਿੱਤਾ ਵੱਡਾ ਗੱਫਾ

maan

ਖੇਤੀਬਾੜੀ ‘ਤੇ ਖ਼ਰਚ ਹੋਣਗੇ 11 ਹਜ਼ਾਰ 560 ਕਰੋੜ ਰੁਪਏ, ਝੋਨੇ ਦੀ ਸਿੱਧੀ ਬਿਜਾਈ ’ਤੇ 450 ਕਰੋੜ

ਕਿਸਾਨਾਂ ਨੂੰ ਮੁਫ਼ਤ ਬਿਜਲੀ ਰਹੇਗੀ ਜਾਰੀ, 6947 ਕਰੋੜ ਦੀ ਦਿੱਤੀ ਜਾਏਗੀ ਮੁਫ਼ਤ ਬਿਜਲੀ

  •  ਕਿਸਾਨਾਂ ਨੂੰ ਲੈ ਕੇ ਖ਼ਾਸ ਫੋਕਸ ਕਰਨ ਜਾ ਰਹੀ ਐ ਭਗਵੰਤ ਮਾਨ ਦੀ ਸਰਕਾਰ
  •  ਮੂੰਗੀ ਦੀ ਖਰੀਦ ਲਈ ਸਰਕਾਰ ਕਰੇਗੀ 466 ਕਰੋੜ ਰੁਪਏ ਖ਼ਰਚ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਪਣੇ ਪਹਿਲੇ ਬਜਟ ਵਿੱਚ ਕਿਸਾਨਾਂ ਨੂੰ ਵੀ ਕਾਫ਼ੀ ਜਿਆਦਾ ਫੋਕਸ ਕੀਤਾ ਗਿਆ ਹੈ। ਪੰਜਾਬ ਸਰਕਾਰ ਇਸ ਸਾਲ ਖੇਤੀਬਾੜੀ ਦੇ ਕੰਮਾਂ ‘ਤੇ ਹੀ 11 ਹਜ਼ਾਰ 560 ਕਰੋੜ ਰੁਪਏ ਖ਼ਰਚ ਕਰਨ ਜਾ ਰਹੀ ਹੈ, ਜਿਹੜਾ ਕਿ ਹਰ ਮਹੀਨੇ 1 ਹਜ਼ਾਰ ਕਰੋੜ ਰੁਪਏ ਖ਼ਰਚ ਦੇ ਕਰੀਬ ਬਣ ਰਿਹਾ ਹੈ। ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਉਤਸ਼ਾਹਿਤ ਕਰ ਰਹੀਂ ਭਗਵੰਤ ਮਾਨ ਦੀ ਸਰਕਾਰ ਇਸ ਸਾਲ 450 ਕਰੋੜ ਰੁਪਏ ਕਿਸਾਨਾਂ ਵਿੱਚ ਹੀ ਵੰਡਣ ਜਾ ਰਹੀ ਹੈ। ਜਿਸ ਨਾਲ ਪੰਜਾਬ ਵਿੱਚ ਵੱਡੇ ਪੱਧਰ ‘ਤੇ ਪਾਣੀ ਅਤੇ ਬਿਜਲੀ ਦੀ ਬੱਚਤ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ। (Farmers Budget)

ਇਸ ਨਾਲ ਹੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਵਾਂਗ ਹੀ ਮੁਫ਼ਤ ਬਿਜਲੀ ਦੀ ਸਹੁੂਲਤ ਮਿਲਦੀ ਰਹੇਗੀ ਅਤੇ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਤੋਂ ਬਿਜਲੀ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਏਗਾ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਮੁਫ਼ਤ ਬਿਜਲੀ ਲਈ ਇਸ ਸਾਲ 6947 ਕਰੋੜ ਰੁਪਏ ਸਿਰਫ਼ ਸਬਸਿਡੀ ਦੇ ਤੌਰ ’ਤੇ ਹੀ ਖ਼ਰਚ ਕੀਤੇ ਜਾ ਰਹੇ ਹਨ। ਹਰ ਮਹੀਨੇ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ 579 ਕਰੋੜ ਰੁਪਏ ਦੀ ਮੁਫ਼ਤ ਬਿਜਲੀ ਮਿਲੇਗੀ। ਇਹ ਅਦਾਇਗੀ ਸਬਸਿੱਡੀ ਦੇ ਤੌਰ ’ਤੇ ਪੰਜਾਬ ਸਰਕਾਰ ਸਿੱਧੇ ਪਾਵਰਕਾਮ ਨੂੰ ਕਰੇਗੀ।

ਮੂੰਗ ਦਾਲ ਖਰੀਦ ਕਰਨ ਲਈ 66 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ

ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਇਸ ਨਾਲ ਹੀ ਪੰਜਾਬ ਸਰਕਾਰ ਮੂੰਗ ਦਾਲ ‘ਤੇ ਐਮਐਸਪੀ ਦਿੱਤੇ ਜਾਣਗੇ ਤੋਂ ਚਲਦੇ 466 ਕਰੋੜ ਰੁਪਏ ਇਸੇ ਕੰਮ ‘ਤੇ ਖ਼ਰਚ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਮੂੰਗ ਦਾਲ ਖਰੀਦ ਕਰਨ ਲਈ ਕੀਤੇ ਜਾਣਗੇ ਵਾਲੇ ਪ੍ਰਬੰਧ ’ਤੇ 66 ਕਰੋੜ ਰੁਪਏ ਦਾ ਖ਼ਰਚ ਕੀਤਾ ਜਾਏਗਾ ਤਾਂ ਮਾਰਕਫੈਡ ਨੂੰ 400 ਕਰੋੜ ਰੁਪਏ ਦੀ ਮੂੰਗ ਦਾਲ ਦੀ ਖਰੀਦ ਕਰਨ ਦੇ ਚਲਦੇ ਸਹਾਇਤਾ ਦਿੱਤੀ ਜਾਏਗੀ ਤਾਂ ਕਿ ਮਾਰਕਫੈਡ ਨੂੰ ਕੋਈ ਨੁਕਸਾਨ ਨਾ ਹੋਵੇ। ਖਜਾਨਾ ਮੰਤਰੀ ਹਰਪਾਲ ਚੀਮਾ ਨੇ ਅੱਗੇ ਦੱਸਿਆ ਕਿ ਪਰਾਲੀ ਸਾੜਨ ਤੋਂ ਰੋਕਣ ਲਈ 200 ਕਰੋੜ ਰੁਪਏ ਪੰਜਾਬ ਸਰਕਾਰ ਵਲੋਂ ਖ਼ਰਚ ਕੀਤੇ ਜਾਣਗੇ। ਇਸ ਨਾਲ ਹੀ ਛਪੜਾ ਦੇ ਪਾਣੀ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਲਈ 21 ਕਰੋੜ ਰੁਪਏ ਖ਼ਰਚ ਹੋਣਗੇ। ਇਸ ਤੋਂ ਇਲਾਵਾ ਵੀ ਕਿਸਾਨਾਂ ‘ਤੇ ਕਾਫ਼ੀ ਪੈਸਾ ਖਰਚ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ