ਪਸ਼ੂ ਚੋਰ ਗਿਰੋਹ ਦਾ ਮੁੱਖ ਸਰਗਣਾ ਪੁਲਿਸ ਅੜਿੱਕੇ

Main Procession, Cattle Chiefture, Gang, Arrested

ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਚਾਰ ਪਸ਼ੂ ਵੀ ਕੀਤੇ ਬਰਾਮਦ

  • ਰਿਮਾਂਡ ਲੈ ਕੇ ਮੁਲਜ਼ਮ ਤੋਂ ਕੀਤੀ ਜਾ ਰਹੀ ਐ ਪੁੱਛਗਿੱਛ

ਨਕੋਦਰ (ਸੱਚ ਕਹੂੰ ਨਿਊਜ਼)। ਸਥਾਨਕ ਪੁਲਿਸ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਸ਼ੂ ਚੋਰੀ ਕਰਨ ਵਾਲੇ ਗਿਰੋਹ ਦੇ ਮੁੱਖ ਸਰਗਣੇ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਡੀਐੱਸਪੀ ਨਕੋਦਰ ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਨਕੋਦਰ ਇਲਾਕੇ ‘ਚ ਪਸ਼ੂ ਚੋਰੀ ਕਰਨ ਦੀਆਂ ਵਾਰਦਾਤਾਂ ਹੋਈਆਂ ਮਾਮਲੇ ਦੀ ਜਾਂਚ ਸਦਰ ਥਾਣਾ ਮੁਖੀ ਇੰਸਪੈਕਟਰ ਨਰੇਸ਼ ਕੁਮਾਰ ਨੂੰ ਸੌਂਪੀ ਗਈ।ਜਾਂਚ ਦੌਰਾਨ ਪੁਲਿਸ ਟੀਮ ਨੇ ਨਕੋਦਰ-ਮਲਸੀਆਂ ਰੋਡ ‘ਤੇ ਅੱਡਾ ਭੋਡੀਪੁਰ ਨਜ਼ਦੀਕ ਦੌਰਾਨੇ ਗਸ਼ਤ ਗੁਪਤ ਸੂਚਨਾ ਦੇ ਆਧਾਰ ‘ਤੇ ਇਲਾਕੇ ‘ਚ ਪਸ਼ੂ ਚੋਰੀ ਕਰਨ ਵਾਲੇ ਉਕਤ ਗੈਂਗ ਦੇ ਸਰਗਣਾ ਸਲੀਮ ਖਾਨ ਪੁੱਤਰ ਸੈਮੂਆਲਾ ਖਾਨ ਵਾਸੀ ਟਪਰਾਣਾ ਥਾਣਾ ਝਿਜਾਣਾ ਜ਼ਿਲ੍ਹਾ ਸ਼ਾਮਲੀ ਯੂਪੀ ਨੂੰ ਗ੍ਰਿਫਤਾਰ ਕਰ ਲਿਆ। (Nakodar News)

ਕਦੋਂ ਮਿਲੇਗੀ ਠੰਢ ਤੋਂ ਰਾਹਤ, ਕਦੋਂ ਨਿਕਲੇਗੀ ਧੁੱਪ? ਜਾਣੋ ਮੌਸਮ ਸਬੰਧੀ ਅਪਡੇਟ

ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਪੁਲਿਸ ਟੀਮ ਨੇ 4 ਪਸ਼ੂ ਬਰਾਮਦ ਕੀਤੇ ਹਨ ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਸਲੀਮ ਨੇ ਮੰਨਿਆ ਹੈ ਕਿ ਉਕਤ ਗੱਡੀ ‘ਚ ਉਸ ਨੇ ਆਪਣੇ ਸਾਥੀਆਂ ਫਰਿਆਦ ਅਲੀ, ਸਲਮਾਨ ਖਾਨ ਤੇ ਇਲੀਆਸ ਵਾਸੀਆਨ ਕੈਲਾਸ਼ਪੁਰੀ ਯੂਪੀ ਨਾਲ ਰਲ ਕੇ ਪਿੰਡ ਆਰੀਆਵਾਲ ਜ਼ਿਲ੍ਹਾ ਕਪੂਰਥਲਾ ਤੇ ਪਿੰਡ ਸਹਿਮ ਥਾਣਾ ਸਦਰ ਨਕੋਦਰ ਤੋਂ 26 ਅਕਤੂਬਰ 2017 ਦੀ ਰਾਤ ਨੂੰ ਪਸ਼ੂ ਚੋਰੀ ਕੀਤੇ ਸਨ। ਸਦਰ ਥਾਣਾ ਮੁਖੀ ਇੰਸਪੈਕਟਰ ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਪਿੰਡ ਸਹਿਮ ਦੇ ਵਾਸੀ ਸੁਖਜੀਵਨ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਹਵੇਲੀ ‘ਚੋਂ ਪਸ਼ੂ ਚੋਰੀ ਹੋਏ ਸਨ ਉਸ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਸੀ ਕਿ ਚੋਰੀ ਹੋਏ ਪਸ਼ੂਆਂ ਦੀ ਆਪਣੇ ਤੌਰ ‘ਤੇ ਭਾਲ ਕੀਤੀ ਤਾਂ ਪਤਾ ਲੱਗਾ ਕਿ ਸਲੀਮ ਖਾਨ ਸਾਥੀਆਂ ਨਾਲ ਰਲ ਕੇ ਬਲੈਰੋ ਪਿਕਅੱਪ ‘ਚ ਉਸ ਦੇ ਪਸ਼ੂ ਚੋਰੀ ਕਰ ਕੇ ਲੈ ਗਏ।

ਪੁਲਿਸ ਨੇ ਮਾਮਲਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ‘ਚ ਲਿਆਂਦੀ ਏਐੱਸਆਈ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਜਹਾਂਗੀਰ ਬੱਸ ਅੱਡੇ ‘ਚ ਕੀਤੀ ਨਾਕਾਬੰਦੀ ਦੌਰਾਨ ਬਲੈਰੋ ਪਿਕਅੱਪ ਨੂੰ ਕਾਬੂ ਕਰਕੇ 5 ਪਸ਼ੂ ਬਰਾਮਦ ਕੀਤੇ ਸਨ ਪਰ ਰਾਤ ਨੂੰ ਹਨ੍ਹੇਰਾ ਹੋਣ ਕਰਕੇ ਮੁਲਜ਼ਮ ਮੌਕੇ ਤੋਂ ਭੱਜ ਗਏ ਸਨ। ਥਾਣਾ ਮੁਖੀ ਨੇ ਕਿਹਾ ਕਿ ਮੁਲਜ਼ਮ ਸਲੀਮ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਤੋਂ ਸਖਤੀ ਨਾਲ ਕੀਤੀ ਗਈ ਪੁੱਛਗਿਛ ‘ਚ ਪਤਾ ਲੱਗਾ ਕਿ ਉਕਤ ਗੈਂਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਸ਼ੂ ਚੋਰੀ ਕਰਨ ਦੀਆਂ ਵਾਰਦਾਤਾਂ ਕੀਤੀਆਂ ਹਨ ਉਕਤ ਗਿਰੋਹ ਚੋਰੀ ਕੀਤੇ ਪਸ਼ੂ ਯੂਪੀ ਸਮੇਤ ਹੋਰ ਸ਼ਹਿਰਾਂ ‘ਚ ਜਾ ਕੇ ਵੇਚ ਕੇ ਮੋਟੀ ਕਮਾਈ ਕਰਦੇ ਸਨ। (Nakodar News)