ਲੁਧਿਆਣਾ ਟੀਮ ਨੇ ਪੰਛੀਆਂ ਲਈ ਚੋਗਾ ਤੇ ਮਿੱਟੀ ਦੇ ਕਟੋਰੇ ਵੰਡੇ

Ludhiana News
ਸੂਫ਼ੀਆ ਪਾਰਕ ਲੁਧਿਆਣਾ ਵਿਖੇ ‘ਸੱਚ ਕਹੂੰ’ ਅਖ਼ਬਾਰ ਦੀ 21ਵੀਂ ਵਰੇਗੰਢ ਦੇ ਮੌਕੇ ’ਤੇ ਪੰਛੀਆਂ ਵਾਸਤੇ ਮਿੱਟੀ ਦੇ ਕਟੋਰੇ ਤੇ ਚੋਗਾ ਵੰਡੇ ਜਾਣ ਸਮੇਂ। ਤਸਵੀਰਾਂ- ਲਾਲ ਚੰਦ ਸਿੰਗਲਾ।

ਲੋਕਾਂ ਦੀਆਂ ਸਮੱਸਿਆਵਾਂ ਨੂੰ ਉਗਾਗਰ ਕਰਨ ’ਚ ‘ਸੱਚ ਕਹੂੰ’ ਦੀ ਭੂਮਿਕਾ ਕਾਬਿਲੇ-ਏ-ਤਾਰੀਫ਼ : ਕੌਂਸਲਰ ਮਿੱਠੂ | Ludhiana News

ਲੁਧਿਆਣਾ (ਸੱਚ ਕਹੂੰ ਨਿਊਜ਼)। ਸੱਚ ਕਹੂੰ ਅਖ਼ਬਾਰ ਦੀ 21ਵੀਂ ਵਰੇਗੰਢ ਦੇ ਮੌਕੇ ’ਤੇ ਸਥਾਨਕ ਸੂਫ਼ੀਆ ਪਾਰਕ ਵਿਖੇ ਮਿੱਟੀ ਦੇ ਕਟੋਰੇ ਅਤੇ ਚੋਗਾ ਵੰਡਿਆ ਗਿਆ। ਇਸ ਮੌਕੇ ਕਟੋਰੇ ਅਤੇ ਚੋਗਾ ਵੰਡਣ ਦੀ ਰਸ਼ਮ ਗੁਰਮੁੱਖ ਸਿੰਘ ਮਿੱਠੂ ਕੌਂਸਲਰ ਤੇ ਕਮਾਂਡਰ ਬਲਵੀਰ ਸਿੰਘ ਸਾਂਮਲਾ ਜ਼ਿਲਾ ਮੀਤ ਪ੍ਰਧਾਨ ਭਾਜਪਾ ਨੇ ਸਾਂਝੇ ਰੂਪ ਵਿੱਚ ਕੀਤੀ। ਇਸ ਸਮੇਂ ਜਸਵੀਰ ਸਿੰਘ ਇੰਸਾਂ, ਰਾਜੇਸ਼ ਇੰਸਾਂ, ਅਮਰਜੀਤ ਕੌਰ ਇੰਸਾਂ, ਰਣਜੀਤ ਕੌਰ ਇੰਸਾਂ ਤੇ ਕ੍ਰਿਸ਼ਨਾ ਇੰਸਾਂ (ਸਾਰੇ 85 ਮੈਂਬਰ) ਤੇ ਬਲਾਕ ਪੇ੍ਰਮੀ ਸੇਵਕ ਪੂਰਨ ਚੰਦ ਇੰਸਾਂ ਅਤੇ ਜਸਵੀਰ ਸਿੰਘ ਗਹਿਲ ਜ਼ਿਲਾ ਇੰਚਾਰਜ ਆਦਿ ਵੀ ਮੌਜੂਦ ਸਨ। (Ludhiana News)

Ludhiana News ਇਸ ਮੌਕੇ ਕੌਂਸਲਰ ਮਿੱਠੂ ਨੇ ਕਿਹਾ ਕਿ ਸੱਚ ਕਹੂੰ ਅਖ਼ਬਾਰ ਦੀ ਸਮੁੱਚੀ ਟੀਮ ਅਤੇ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ ਸੰਗਤ ਦਾ ਪੰਛੀਆਂ ਦੇ ਹਿੱਤ ਕੀਤਾ ਗਿਆ ਇਹ ਉਪਰਾਲਾ ਕਾਬਿਲ  ਏ- ਤਾਰੀਫ਼ ਹੈ। ਜਿਸ ਨੂੰ ਅਜੋਕੇ ਸਮੇਂ ’ਚ ਜਨ ਜਨ ਤੱਕ ਲੈ ਕੇ ਜਾਣ ਦੀ ਬੇਹੱਦ ਲੋੜ ਹੈ ਤੇ ਇਸ ਕਾਰਜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਵੀ ਸਮੇਂ ਦੀ ਲੋੜ ਹੈ। ਕਿਉਂਕਿ ਪੰਛੀ ਵਾਤਵਰਣ ਦੀ ਰੌਣਕ ਹਨ ਤੇ ਵਾਤਾਰਵਰਣ ਨੂੰ ਬਚਾਉਣ ਲਈ ਪੰਛੀਆਂ ਨੂੰ ਬਚਾਉਣਾ ਅਤਿ ਜਰੂਰੀ ਹੈ। ਉਨਾਂ ਵਰੇਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਸੱਚ ਨੂੰ ਬਿਨਾਂ ਕਿਸੇ ਭੈਅ ਦੇ ਜੱਗ ਜਾਹਰ, ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਅਤੇ ਸਰਕਾਰ ਦੇ ਸਮਾਜ ਭਲਾਈ ਦੇ ਉਪਰਾਲਿਆਂ ਨੂੰ ਲੋਕਾਂ ਤੱਕ ਲਿਜਾਣ ’ਚ ਸੱਚ ਕਹੂੰ ਦੀ ਭੂਮਿਕਾ ਸਲਾਘਾਯੋਗ ਹੈ।

‘ਸੱਚ ਕਹੂੰ’ ਤੋਂ ਸੇਧ ਲੈ ਕੇ ਪੰਛੀਆਂ ਤੇ ਵਾਤਾਵਰਣ ਨੂੰ ਬਚਾਉਣ ’ਚ ਹੋਰਨਾਂ ਨੂੰ ਵੀ ਯੋਗਦਾਨ ਪਾਉਂਣਾ ਚਾਹੀਦਾ ਹੈ : ਸਾਂਮਲਾ | Ludhiana News

ਕਮਾਂਡਰ ਸਾਂਮਲਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਪੂਜਨੀਕ ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ’ਤੇ ਚਲਦਿਆਂ ਸਾਧ ਸੰਗਤ ਤੇ ਸੱਚ ਕਹੂੰ ਅਖ਼ਬਾਰ ਦੀ ਟੀਮ ਵੱਲੋਂ 21ਵੀਂ ਵਰੇਗੰਢ ’ਤੇ ਕੀਤੇ ਗਏ ਉਪਰਾਲੇ ਦੀ ਪ੍ਰਸੰਸਾ ਜਿੰਨੀ ਵੀ ਕੀਤੀ ਜਾਵੇ ਘੱਟ ਹੈ। ਉਨਾਂ ਕਿਹਾ ਕਿ ਅੱਜ ਸੱਚ ਕਹੂੰ ਅਖ਼ਬਾਰ ਨੇ ਵਰੇਗੰਢ ਦੀ ਖੁਸ਼ੀ ’ਚ ਪੰਛੀਆਂ ਲਈ ਦਾਣੇ ਅਤੇ ਪਾਣੀ ਦਾ ਪ੍ਰਬੰਧ ਕੀਤਾ ਹੈ। ਜਿਸ ਤੋਂ ਸੇਧ ਲੈ ਕੇ ਹੋਰਨਾਂ ਨੂੰ ਵੀ ਅਜਿਹੇ ਕਾਰਜ਼ਾਂ ’ਚ ਵੱਧ ਚੜਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਜਸਵੀਰ ਸਿੰਘ ਇੰਸਾਂ 85 ਮੈਂਬਰ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਦੀ ਗੱਲ ਕਰਨੀ ਤਾਂ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ।

Ludhiana News
ਸੂਫ਼ੀਆ ਪਾਰਕ ਲੁਧਿਆਣਾ ਵਿਖੇ ‘ਸੱਚ ਕਹੂੰ’ ਅਖ਼ਬਾਰ ਦੀ 21ਵੀਂ ਵਰੇਗੰਢ ਦੇ ਮੌਕੇ ’ਤੇ ਪੰਛੀਆਂ ਵਾਸਤੇ ਮਿੱਟੀ ਦੇ ਕਟੋਰੇ ਤੇ ਚੋਗਾ ਵੰਡੇ ਜਾਣ ਸਮੇਂ। ਤਸਵੀਰਾਂ- ਲਾਲ ਚੰਦ ਸਿੰਗਲਾ।

ਜਿੰਨਾਂ ਨੇ ਸਾਧ ਸੰਗਤ ਨੂੰ ਸੱਚ ਕਹੂੰ ਅਖ਼ਬਾਰ ਦੇ ਰੂਪ ਵਿੱਚ ਇੱਕ ਅਜਿਹੀ ਸੌਗਾਤ ਦਿੱਤੀ, ਜਿਸ ਨੇ ਨਾ ਸਿਰਫ਼ ਸਮਾਜ ਨੂੰ ਇੱਕ ਵਿਲੱਖਣ ਸੇਧ ਦਿੱਤੀ ਹੈ ਸਗੋਂ ਦੇਸ਼ਾਂ- ਵਿਦੇਸ਼ਾਂ ’ਚ ਮਾਨਵਤਾ ਭਲਾਈ ਦੇ ਕਾਰਜ਼ਾਂ ਦੀ ਹਨੇਰੀ ਲਿਆ ਰੱਖੀ ਹੈ। ਉਨਾਂ ਕਿਹਾ ਕਿ ਸੱਚ ਕਹੂੰ ਅਖ਼ਬਾਰ ਜਿਸ ਨੂੰ ਸਮੁੱਚਾ ਪਰਿਵਾਰ ਇਕੱਠਿਆਂ ਬੈਠ ਕੇ ਪੜ ਸਕਦਾ ਹੈ, ਉਨਾਂ ਦੀ ਜਿੰਦ- ਜਾਨ ਹੈ। ਉਨਾਂ ਅਖ਼ਬਾਰ ਦੀ ਮੈਨੇਜਮੈਂਟ ਸਮੇਤ ਸਮੁੱਚੀ ਟੀਮ ਨੂੰ ਵਰੇਗੰਢ ਦੀਆਂ ਵਧਾਈ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੇ ਹੈਰੀਟੇਜ ਫੈਸਟੀਵਲ ਦਾ ਐਲਾਨ ਅੱਜ, ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਕਰਨਗੇ ਲਾਂਚ

ਇਸ ਮੌਕੇ ਹਰੀਸ਼ ਰਾਏ ਇੰਸਾਂ (ਸੰਟਾ), ਕੈਪਟਨ ਹਰਮੇਸ਼ ਲਾਲ ਇੰਸਾਂ, ਸੰਤੋਸ਼ ਇੰਸਾਂ, ਸੁਖਵਿੰਦਰ ਸਿੰਘ ਇੰਸਾਂ, ਰਾਜ ਸਿੰਘ ਇੰਸਾਂ, ਮੇਹਰ ਸਿੰਘ ਕਾਕਾ ਇੰਸਾਂ, ਲੱਕੀ ਇੰਸਾਂ, ਕੁਨਾਲ ਇੰਸਾਂ, ਰਣਜੀਤ ਇੰਸਾਂ, ਰਾਜ ਕੁਮਾਰ ਇੰਸਾਂ, ਲਲਿਤ ਇੰਸਾਂ, ਹੈਪੀ ਇੰਸਾਂ, ਪੂਰਨ ਇੰਸਾਂ, ਪ੍ਰਦੀਪ ਜੈਨ ਇੰਸਾਂ, ਹਰਵਿੰਦਰ ਇੰਸਾਂ, ਅਨਿੱਲ ਇੰਸਾਂ, ਨਰਿੰਦਰ ਮਲਹੋਰਤਾ, ਓਮ ਪ੍ਰਕਾਸ਼ ਇੰਸਾਂ ਤੋਂ ਇਲਾਵਾ ਰਘਵੀਰ ਸਿੰਘ, ਸਾਹਿਲ ਅੱਗਰਵਾਲ, ਲਾਲ ਚੰਦ ਸਿੰਗਲਾ, ਬੂਟਾ ਸਿੰਘ (ਸਾਰੇ ਪੱਤਰਕਾਰ) ਸਮੇਤ ਇਲਾਕੇ ਦੀ ਸਾਧ ਸੰਗਤ ਵੀ ਹਾਜ਼ਰ ਸੀ।

LEAVE A REPLY

Please enter your comment!
Please enter your name here