Heroin : ਸੂਬੇ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਖੇਪ ਬਰਾਮਦ

Heroin
Heroin : ਸੂਬੇ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਖੇਪ ਬਰਾਮਦ

105 ਕਿਲੋ ਹੈਰੋਇਨ ਤੇ ਛੇ ਹਥਿਆਰਾਂ ਸਮੇਤ ਦੋ ਕਾਬੂ | Heroin 

ਹੈਰੋਇਨ ਦੀ ਮਾਤਰਾ ਨੂੰ ਚਾਰ ਗੁਣਾ ਵਧਾਉਣ ਲਈ ਕੀਤੀ ਜਾ ਰਹੀ ਸੀ ਇਸ ਦੀ ਵਰਤੋਂ: ਡੀਜੀਪੀ

Heroin : (ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਪੁਲਿਸ ਨੇ 105 ਕਿੱਲੋ ਹੈਰੋਇਨ ਅਤੇ ਛੇ ਹਥਿਆਰਾਂ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਇਹ ਹੁਣ ਤੱਕ ਦੀਆਂ ਬਰਾਮਦਗੀਆਂ ’ਚੋਂ ਸਭ ਤੋਂ ਵੱਡੀ ਖੇਪ ਹੈ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਵਜੋਤ ਸਿੰਘ ਵਾਸੀ ਬਾਬਾ ਬਕਾਲਾ, ਅੰਮ੍ਰਿਤਸਰ ਅਤੇ ਲਵਪ੍ਰੀਤ ਕੁਮਾਰ ਵਾਸੀ ਕਾਲਾ ਸੰਘੀਆਂ, ਕਪੂਰਥਲਾ ਵਜੋਂ ਹੋਈ ਹੈ।

ਤਸਕਰੀ ਰੈਕੇਟ ਦੇ ਪਿੱਛੇ ਤੁਰਕੀ ਅਧਾਰਤ ਸਮੱਗਲਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦਾ ਹੱਥ: ਡੀਜੀਪੀ ਪੰਜਾਬ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 31.93 ਕਿਲੋ ਕੈਫੀਨ ਐਨਹਾਈਡਰਸ ਅਤੇ 17 ਕਿਲੋਗ੍ਰਾਮ ਡੈਕਸਟਰੋਮੇਥੋਰਫਾਨ (ਡੀਐਮਆਰ) ਸਮੇਤ ਵੱਡੀ ਮਾਤਰਾ ਵਿੱਚ ਸ਼ਡਿਊਲਡ ਡਰੱਗਜ਼ ਵੀ ਬਰਾਮਦ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਅਕਤੀ ਹੈਰੋਇਨ ਦੀ ਮਾਤਰਾ ਨੂੰ ਚਾਰ ਗੁਣਾ ਵਧਾਉਣ ਲਈ ਇਹਨਾਂ ਸ਼ਡਿਊਲਡ ਡਰੱਗਜ਼ ਦੀ ਵਰਤੋਂ ਕਰ ਰਹੇ ਸਨ।

ਇਹ ਵੀ ਪੜ੍ਹੋ: Trident Diwali Mela: ਟਰਾਈਡੈਂਟ ਦੇ ਉਦਪਾਦ ਖਰੀਦਣ ਲਈ ਸ਼ਹਿਰ ਵਾਸੀਆਂ ’ਚ ਭਾਰੀ ਉਤਸ਼ਾਹ

ਇਸ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਦੀ ਟੀਮ ਨੂੰ ਸੂਹ ਪ੍ਰਾਪਤ ਹੋਈ ਸੀ ਕਿ ਵਿਦੇਸ਼ੀ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਆਪਣੇ ਸਾਥੀਆਂ ਰਾਹੀਂ ਪਾਕਿਸਤਾਨ ਅਧਾਰਤ ਸਰਹੱਦ ਪਾਰੋਂ ਨਸ਼ਾ ਤਸਕਰੀ ਰੈਕੇਟ ਚਲਾ ਰਿਹਾ ਹੈ। ਇਹ ਵੀ ਪਤਾ ਲੱਗਾ ਸੀ ਕਿ ਉਸ ਦੇ ਸਾਥੀ ਕਲੋਨੀ ਲੇਡੀ ਰੋਡ, ਬਾਬਾ ਬਕਾਲਾ ਵਿਖੇ ਕਿਰਾਏ ਦੀ ਰਿਹਾਇਸ਼ ’ਤੇ ਰਹਿ ਰਹੇ ਹਨ।

ਪੁਲਿਸ ਟੀਮਾਂ ਨੇ 31.93 ਕਿਲੋ ਕੈਫੀਨ ਐਨਹਾਈਡਰਸ ਅਤੇ 17 ਕਿਲੋ ਡੀਐਮਆਰ ਵੀ ਕੀਤੀ ਬਰਾਮਦ | Heroin 

ਮਿਲੀ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਬਾਬਾ ਬਕਾਲਾ ਦੇ ਇਲਾਕੇ ’ਚ ਡੀ.ਐਸ.ਪੀ.ਸੀ.ਆਈ. ਅੰਮ੍ਰਿਤਸਰ ਬਲਬੀਰ ਸਿੰਘ ਦੀ ਨਿਗਰਾਨੀ ’ਚ ਇਕ ਵਿਸ਼ੇਸ਼ ਨਾਕਾ ਲਗਾ ਕੇ ਮੁਲਜ਼ਮ ਨਵਜੋਤ ਸਿੰਘ ਅਤੇ ਲਵਪ੍ਰੀਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੀ ਫਾਕਸਵੈਗਨ ਵਰਟਸ ਕਾਰ (ਪੀਬੀ02-ਡੀਵਾਈ-3031),ਜਿਸ ਵਿੱਚ ਉਹ ਸਫ਼ਰ ਕਰ ਰਹੇ ਸਨ, ‘ਚੋਂ 7 ਕਿਲੋ ਹੈਰੋਇਨ ਬਰਾਮਦ ਕੀਤੀ ਅਤੇ ਇਸ ਨੂੰ ਵੀ ਜ਼ਬਤ ਕਰ ਲਿਆ। Heroin

ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਿਰਾਏ ਦੀ ਰਿਹਾਇਸ਼ ਤੋਂ ਬਾਕੀ 98 ਕਿਲੋ ਹੈਰੋਇਨ ਸਮੇਤ ਹਥਿਆਰ, ਕੈਫੀਨ ਐਨਹਾਈਡਰਸ ਅਤੇ ਡੀਐੱਮਆਰ ਬਰਾਮਦ ਕੀਤੀ। ਇਸ ਸਬੰਧੀ ਐਫ.ਆਈ.ਆਰ. ਨੰਬਰ 62 ਮਿਤੀ 26.10.2024 ਨੂੰ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 25 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here