ਕੋਟਕਪੂਰਾ ‘ਚ ਡੇਰਾ ਪ੍ਰੇਮੀ ਦਾ ਅਣਪਛਾਤਿਆਂ ਵੱਲੋਂ ਕਤਲ ਕਰਨਾ ਅਤਿ ਦੁਖਦਾਈ ਘਟਨਾ: ਬਾਂਸਲ

ਕੋਟਕਪੂਰਾ ‘ਚ ਡੇਰਾ ਪ੍ਰੇਮੀ ਦਾ ਅਣਪਛਾਤਿਆਂ ਵੱਲੋਂ ਕਤਲ ਕਰਨਾ ਅਤਿ ਦੁਖਦਾਈ ਘਟਨਾ: ਬਾਂਸਲ

ਸਰਦੂਲਗੜ੍ਹ, (ਗੁਰਜੀਤ ਸ਼ੀਹ)। ਕੋਟਕਪੂਰਾ (kotakpura) ਵਿਖੇ ਡੇਰਾ ਸ਼ਰਧਾਲੂ ਦੇ ਕਤਲ ਦੀ ਵਾਪਰੀ ਘਟਨਾ ਉਤੇ ਦੁੱਖ ਪ੍ਰਗਟ ਕਰਦਿਆਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਸਾਡੇ ਦੇਸ਼ ਅੰਦਰ ਹਰ ਆਦਮੀ ਨੂੰ ਆਪੋ ਆਪਣੇ ਧਰਮ ਦਾ ਸਤਿਕਾਰ ਕਰਨ ਦੀ ਆਜ਼ਾਦੀ ਹੈ।ਦੇਸ਼ ਅੰਦਰ ਕੁਝ ਸ਼ਰਾਰਤੀ ਅਨਸਰਾਂ ਨੂੰ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਹਜ਼ਮ ਨਹੀਂ ਹੁੰਦੀ ।

ਪੰਜਾਬ ਸਰਕਾਰ ਦਾ ਕਿਸੇ ਵੀ ਚੀਜ਼ ਉਤੇ ਕੰਟਰੋਲ ਨਹੀਂ : ਜਿਆਣੀ

ਜਿਸ ਕਰਕੇ ਅਜਿਹੀਆਂ ਘਟਨਾਵਾਂ ਵਾਪਰਨਾ ਬਹੁਤ ਹੀ ਮੰਦਭਾਗਾ ਹੈ।ਉਨ੍ਹਾਂ ਕਿਹਾ ਕਿ ਅੱਜ ਸਵੇਰੇ ਹੀ ਕੋਟਕਪੂਰਾ ਵਿਖੇ ਆਪਣੀ ਦੁਕਾਨ ਤੇ ਜਾ ਰਹੇ ਇਕ ਡੇਰਾ ਸ਼ਰਧਾਲੂ ਨੂੰ ਤਾਬੜਤੋੜ ਗੋਲੀਆਂ ਨਾਲ ਮਾਰ ਦੇਣਾ ਅਤਿ ਦੁਖਦਾਈ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਅਮਨ ਸ਼ਾਂਤੀ ਭੰਗ ਕਰਨ ਵਾਲੇ ਤੇ ਬਿਨਾਂ ਵਜ੍ਹਾ ਕਤਲ ਕਰਨ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here