ਅਗਵਾ ਬੱਚੇ ਨੂੰ ਪੁਲਿਸ ਨੇ ਤਿੰਨ ਘੰਟਿਆਂ ‘ਚ ਕੀਤਾ ਬਰਾਮਦ

ਮਲੋਟ ਦੇ ਏ ਐਸ ਪੀ ਦੀਪਕ ਪਾਰੀਕ ਨੇ ਕੀਤਾ ਖੁਲਾਸਾ

ਮਲੋਟ (ਮਨੋਜ) । ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਰਤੀ ਚੌਕਸੀ ਤਹਿਤ ਥਾਣਾ ਲੱਖੇਵਾਲੀ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਥਾਣਾ ਮੁਖੀ ਪੂਰਨ ਚੰਦ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਅਗਵਾ ਹੋਏ ਇਕ ਪਰਵਾਸੀ ਮਜ਼ਦੂਰ ਦੇ ਬੱਚੇ ਨੂੰ ਸਿਰਫ ਦੋ-ਤਿੰਨ ਘੰਟਿਆਂ ‘ਚ ਬਰਾਮਦ ਕਰ ਲਿਆ। ਇਸ ਸਬੰਧੀ ਏ ਐਸ ਪੀ ਮਲੋਟ ਦੀਪਕ ਪਾਰੀਕ ਆਈ ਪੀ ਐਸ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਲੱਧੂਵਾਲਾ ਕਸਬਾ ਦੀ ਅਨਾਜ ਮੰਡੀ ਵਿਚ ਮਜ਼ਦੂਰੀ ਦਾ ਕੰਮ ਕਰਦੀ ਪਰਵਾਸੀ ਮਹਿਲਾ ਮਜ਼ਦੂਰ ਸ਼ਾਂਤੀ ਦੇਵੀ ਪਤਨੀ ਮਾਥੂ ਨਾਤੋ ਵਾਸੀ ਬਿਹਾਰ ਬੱਚੇ ਨੂੰ ਦੁੱਧ ਪਿਆ ਰਹੀ ਸੀ ।

ਕਿ ਮੋਟਰ ਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦੀ ਗੋਦ ਵਿੱਚ ਲਿਆ ਬੱਚਾ ਖੋਹ ਲਿਆ ਅਤੇ ਫਰਾਰ ਹੋ ਗਏ। ਮਹਿਲਾ ਵੱਲੋਂ ਇਸ ਦੀ ਸੂਚਨਾ ਸਦਰ ਜਲਾਲਾਬਾਦ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗੁਆਂਢੀ ਜ਼ਿਲ੍ਹਿਆਂ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ ‘ਤੇ ਜ਼ਿਲ੍ਹਾ ਮੁਕਤਸਰ ਸਾਹਿਬ ਅੰਦਰ ਪੁਲਿਸ ਨੇ ਨਾਕੇ ਲਗਾ ਕਿ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਹੀ ਲੱਖੇਵਾਲੀ ਦੇ ਐਸ ਐਚ ਓ ਪੂਰਨ ਚੰਦ ਨੇ ਏ ਐਸ ਆਈ ਸੁਰਜੀਤ ਸਿੰਘ, ਐਚ ਸੀ ਸੁਖਮੰਦਰ ਸਿੰਘ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ, ਰਾਮ  ਸਿੰਘ ਪੀ ਐਚ ਜੀ ਨੇ ਕਾਰਵਾਈ ਕਰਕੇ ਕਥਿੱਤ ਦੋਸ਼ੀਆਂ ਦੇ ਘਰੋਂ ਬੱਚਾ ਬਰਾਮਦ ਕਰ ਲਿਆ। ਏ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਪੁਲਿਸ ਨੇ ਅਗਵਾ ਦੀ ਘਟਨਾ ਤੋਂ ਬਾਅਦ ਮਹਿਜ ਦੋ ਤਿੰਨ ਘੰਟਿਆਂ ਵਿਚ ਬੱਚਾ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ ‘ਚ ਜਲਾਲਾਬਾਦ ਪੁਲਿਸ ਨੇ ਤਿੰਨ ਕਥਿਤ ਦੋਸ਼ੀਆਂ ਰਣਜੀਤ ਸਿੰਘ, ਕਾਲੂ ਸਿੰਘ ਅਤੇ ਨਿੱਕਾ ਸਿੰਘ ਨਿਵਾਸੀ ਲੱਖੇਵਾਲੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।