ਰਾਸ਼ਟਰੀ ਏਕਤਾ ਦਿਵਸ ’ਤੇ ਵਿਸ਼ੇਸ਼ | Vallabh Bhai Patel
ਰਾਸ਼ਟਰੀ ਏਕਤਾ ਦਿਵਸ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਕਈ ਰਿਆਸਤਾਂ ਨੂੰ ਭਾਰਤ ਦੇ ਸੰਘ ਵਿੱਚ ਸ਼ਾਮਲ ਹੋਣ ਲਈ ਮਨਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਭਾਰਤ ਦੇ ਲੋਹ ਪੁਰਸ਼ ਤੇ ਭਾਰਤੀ ਗਣਰਾਜ ਦੇ ਸੰਸਥਾਪਕ ਨੇਤਾਵਾਂ ’ਚੋਂ ਇੱਕ ਨੇਤਾ ਵਜੋਂ ਮਸ਼ਹੂਰ ਹੋਏ। ਸਰਦਾਰ ਵੱਲਭ ਭਾਈ ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਇੱਕ ਛੋਟੇ ਜਿਹੇ ਪਿੰਡ ਨਾਡੀਆਡ ’ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਭਾਈ ਪਟੇਲ ਇੱਕ ਆਮ ਕਿਸਾਨ ਸਨ ਤੇ ਮਾਂ ਲਾਡ ਬਾਈ ਇੱਕ ਘਰੇਲੂ ਔਰਤ ਸਨ। ਬਚਪਨ ਤੋਂ ਹੀ ਸਰਦਾਰ ਪਟੇਲ ਬਹੁਤ ਹੀ ਮਿਹਨਤੀ ਤੇ ਵਿਲੱਖਣ ਪ੍ਰਤਿਭਾ ਦੇ ਮਾਲਕ ਸਨ। ਉਹ ਖੇਤੀਬਾੜੀ ’ਚ ਆਪਣੇ ਪਿਤਾ ਦੀ ਮੱਦਦ ਕਰਦੇ ਸਨ ਤੇ ਐਨ. ਕੇ. ਹਾਈ ਸਕੂਲ ’ਚ ਪੜ੍ਹਦੇ ਸਨ।
ਉਹ ਗੋਦਰਾ ਨਾਮਕ ਥਾਂ ’ਤੇ ਖੁਦ ਹੀ ਆਪਣੀ ਕਾਨੂੰਨ ਦੀ ਪੜ੍ਹਾਈ ਲਈ ਅਭਿਆਸ ਕਰਨ ਲੱਗੇ
ਉਨ੍ਹਾਂ 1896 ’ਚ ਆਪਣੀ ਹਾਈ ਸਕੂਲ ਦੀ ਪ੍ਰੀਖਿਆ ਪਹਿਲੇ ਦਰਜੇ ਨਾਲ ਪਾਸ ਕੀਤੀ। ਗਰੀਬੀ ਦੇ ਬਾਵਜ਼ੂਦ ਇਨ੍ਹਾਂ ਦੇ ਪਿਤਾ ਨੇ ਪਟੇਲ ਨੂੰ ਕਾਲਜ ਉੱਚ ਸਿੱਖਿਆ ਹਾਸਲ ਕਰਨ ਲਈ ਭੇਜਣ ਦਾ ਫੈਸਲਾ ਕੀਤਾ ਪਰ ਇਨ੍ਹਾਂ ਨੇ ਇਨਕਾਰ ਕਰ ਦਿੱਤਾ। ਸ. ਪਟੇਲ ਇੱਕ ਸੁਤੰਤਰ ਸੁਭਾਅ ਦੇ ਵਿਅਕਤੀ ਸਨ। ਉਹ ਅੰਗਰੇਜਾਂ ਲਈ ਕੋਈ ਵੀ ਕੰਮ ਕਰਨ ਤੋਂ ਨਫਰਤ ਕਰਦੇ ਸਨ। ਉਹ ਗੋਦਰਾ ਨਾਮਕ ਥਾਂ ’ਤੇ ਖੁਦ ਹੀ ਆਪਣੀ ਕਾਨੂੰਨ ਦੀ ਪੜ੍ਹਾਈ ਲਈ ਅਭਿਆਸ ਕਰਨ ਲੱਗੇ। ਛੇਤੀ ਹੀ ਅਭਿਆਸ ਨਿਖਰਿਆ ਤੇ ਹੌਲੀ-ਹੌਲੀ ਪੈਸੇ ਵੀ ਆਉਣ ਲੱਗੇ ਤੇ ਉਨ੍ਹਾਂ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਇਆ। ਉਨ੍ਹਾਂ 1904 ’ਚ ਝਾਬਰਾਬਾ ਨਾਲ ਵਿਆਹ ਕੀਤਾ ਤੇ ਸਾਲ 1905 ਇੱਕ ਬੇਟੀ ਮਨੀਬੇਨ ਦਾ ਜਨਮ ਹੋਇਆ। ਇਸ ਤੋਂ ਬਾਅਦ ਇੱਕ ਬੇਟੇ ਦਹਿਆ ਦਾ ਜਨਮ ਹੋਇਆ। (Vallabh Bhai Patel)
ਇਹ ਵੀ ਪੜ੍ਹੋ : HTET ਪ੍ਰੀਖਿਆ ਦਾ ਸ਼ਿਡਿਊਲ ਜਾਰੀ,10 ਨਵੰਬਰ ਤੱਕ ਕਰੋ ਅਪਲਾਈ
ਉਨ੍ਹਾਂ ਨੂੰ ਆਪਣੀ ਵਕੀਲ ਦੀ ਪੜ੍ਹਾਈ ਲਈ ਉੱਚ ਸਿੱਖਿਆ ਲਈ ਇੰਗਲੈਂਡ ਜਾਣਾ ਪਿਆ। ਸਾਲ 1908 ’ਚ ਉਹ ਬੈਰਿਸਟਰ ਦੇ ਰੂਪ ’ਚ ਭਾਰਤ ਵਾਪਸ ਆਏ ਅਤੇ ਮੁੰਬਈ ’ਚ ਅਭਿਆਸ ਸ਼ੁਰੂ ਕਰ ਦਿੱਤਾ। ਸਾਲ 1909 ’ਚ ਉਨ੍ਹਾਂ ਦੀ ਪਤਨੀ ਬਿਮਾਰ ਹੋ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਨਾਲ ਉਹ ਬਹੁਤ ਦੁਖੀ ਰਹਿਣ ਲੱਗੇ। ਉਨ੍ਹਾਂ ਆਪਣੇ ਬੱਚਿਆਂ ਨੂੰ ਸੈਂਟ ਮੈਰੀ ਸਕੂਲ ਮੁੰਬਈ ’ਚ ਭਰਤੀ ਕਰਾਇਆ ਤੇ ਆਪ ਇੰਗਲੈਂਡ ਚਲੇ ਗਏ ਅਤੇ ਸਾਲ 1913 ’ਚ ਭਾਰਤ ਆਏ। ਉਨ੍ਹਾਂ ਵਾਪਸ ਆ ਕੇ ਅਹਿਮਦਾਬਾਦ ’ਚ ਅਭਿਆਸ ਸ਼ੁਰੂ ਕੀਤਾ ਤੇ ਛੇਤੀ ਹੀ ਉਨ੍ਹਾਂ ਨੂੰ ਸਥਾਨਕ ਜੀਵਨ ਦੀਆਂ ਗਤੀਵਿਧੀਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਲੱਗਾ। ਉਹ ਉਨ੍ਹਾਂ ਦੀ ਮੱਦਦ ਕਰਨ ਲੱਗੇ। ਛੇਤੀ ਹੀ ਉਹ ਬਹੁਤ ਹੀ ਹਰਮਨ ਪਿਆਰੇ ਵਿਅਕਤੀ ਬਣ ਗਏ ਤੇ ਨਗਰ ’ਚ ਕਾਰਪੋਰੇਸ਼ਨ ਚੋਣਾਂ ’ਚ ਜਿੱਤ ਹਾਸਲ ਕੀਤੀ। (Vallabh Bhai Patel)
ਗਾਂਧੀ ਜੀ ਦੇ ਸੰਬੋਧਨ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤਾ ਅੰਦੋਲਨ ‘ਚ ਹਿੱਸਾ ਲੈਣਾ
ਸਾਲ 1915 ਦੇ ਆਲੇ-ਦੁਆਲੇ ਜਦੋਂ ਮਹਾਤਮਾ ਗਾਂਧੀ ਦਾ ਸਵੇਦਸ਼ੀ ਅੰਦੋਲਨ ਸਿਖਰਾਂ ’ਤੇ ਸੀ। ਇੱਕ ਦਿਨ ਅਹਿਮਦਾਬਾਦ ’ਚ ਮਹਾਤਮਾ ਗਾਂਧੀ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਪਟੇਲ ਨੇ ਉਨ੍ਹਾਂ ਨੂੰ ਸੁਣਿਆ ਤੇ ਉਹ ਉਨ੍ਹਾਂ ਦੇ ਭਾਸ਼ਣ ਤੋਂ ਏਨੇ ਪ੍ਰਭਾਵਿਤ ਹੋ ਗਏ ਕਿ ਉਨ੍ਹਾਂ ਅੰਦੋਲਨ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਬਿ੍ਰਟਿਸ਼ ਸਰਕਾਰ ਦੇ ਜ਼ੁਲਮ ਸਿਖਰਾਂ ’ਤੇ ਸਨ। ਬਿ੍ਰਟਿਸ਼ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਨੂੰ ਜਬਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਸਾਨਾਂ ਦੇ ਹੱਕ ’ਚ ਖੜ੍ਹੇ ਹੋ ਕੇ ਬਿ੍ਰਟਿਸ਼ ਸਰਕਾਰ ਦਾ ਵਿਰੋਧ ਕੀਤਾ ਤੇ ਅੰਗਰੇਜੀ ਸਰਕਾਰ ਨੂੰ ਨਿਯਮਾਂ ’ਚ ਸੋਧ ਕਰਨ ਲਈ ਮਜ਼ਬੂਰ ਕੀਤਾ। ਇਸ ਤਰ੍ਹਾਂ ਬਾਰਦੋਲੀ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਜਮੀਨ ਮਿਲ ਗਈ ਤੇ ਸੱਤਿਆਗ੍ਰਹਿ ਦੀ ਸਫਲਤਾ ਤੋਂ ਖੁਸ਼ ਹੋ ਕੇ ਔਰਤਾਂ ਨੇ ਉਨ੍ਹਾਂ ਨੂੰ ਸਰਦਾਰ ਦੀ ਉਪਾਧੀ ਦਿੱਤੀ। (Vallabh Bhai Patel)
1942 ’ਚ ਉਨ੍ਹਾਂ ਭਾਰਤ ਛੱਡੋ ਅੰਦੋਲਨ ’ਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਹਿੱਸਾ ਲਿਆ
ਬਿ੍ਰਟਿਸ਼ ਸਰਕਾਰ ਉਨ੍ਹਾਂ ਨੂੰ ਖਤਰਾ ਸਮਝਣ ਲੱਗੀ। ਉਨ੍ਹਾਂ ਵੱਲੋਂ ਦਿੱਤੇ ਭਾਸ਼ਣਾਂ ਨੂੰ ਸਰਕਾਰ ਵਿਰੋਧੀ ਮੰਨਿਆ ਜਾਂਦਾ ਸੀ ਤੇ ਉਨ੍ਹਾਂ ਨੂੰ ਕਈ ਵਾਰ ਫੜ੍ਹ ਕੇ ਜੇਲ ਭੇਜਿਆ। 1942 ’ਚ ਉਨ੍ਹਾਂ ਭਾਰਤ ਛੱਡੋ ਅੰਦੋਲਨ ’ਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਹਿੱਸਾ ਲਿਆ। ਅੰਦੋਲਨ ਦੌਰਾਨ ਕਈ ਨੇਤਾਵਾਂ ਨਾਲ ਉਨ੍ਹਾਂ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਤੇ ਅਹਿਮਦਾਬਾਦ ਦੀ ਜੇਲ੍ਹ ’ਚ ਭੇਜ ਦਿੱਤਾ। ਸਰਦਾਰ ਪਟੇਲ ਗਿਆਨ ਤੇ ਰਾਜਨੀਤਿਕ ਦੂਰਦਰਸ਼ਿਤਾ ਕਾਰਨ ਜਨਤਾ ’ਚ ਕਾਫੀ ਮਰਮਨਪਿਆਰੇ ਹੋ ਗਏ। ਦੇਸ਼ ’ਚ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ’ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਬਿ੍ਰਟਿਸ਼ ਸਰਕਾਰ ਖਿਲਾਫ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੜਾਈ ਲੜੀ। ਭਾਰਤ ਆਜ਼ਾਦ ਹੋਣ ਤੋਂ ਬਾਅਦ ਉਹ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਬਣੇ।
ਉਨ੍ਹਾਂ ਦੇਸ਼ ਦੀ ਏਕਤਾ ਨੂੰ ਸਹੀ ਦਿਸ਼ਾ ’ਚ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ। ਸਰਦਾਰ ਵੱਲਭ ਭਾਈ ਪਟੇਲ ਭਾਰਤ ਦੇ ਇੱਕ ਬੈਰਿਸਟਰ ਤੇ ਰਾਜਨੀਤੀਵਾਨ, ਇੰਡੀਅਨ ਨੈਸ਼ਨਲ ਕਾਂਗਰਸ ਦੇ ਵੱਡੇ ਨੇਤਾਵਾਂ ਵਿੱਚੋਂ ਇੱਕ ਅਤੇ ਭਾਰਤੀ ਗਣਰਾਜ ਦੇ ਬਾਨੀਆਂ ਵਿੱਚੋਂ ਇੱਕ ਸਨ। ਉਹਨਾ ਨੂੰ ਅਕਸਰ ਸਰਦਾਰ ਦੇ ਵਿਸ਼ੇਸ਼ਣ ਨਾਲ ਪੁਕਾਰਿਆ ਜਾਂਦਾ ਸੀ। ਉਹ ਗੁਜਰਾਤ ਦੇ ਪੇਂਡੂ ਇਲਾਕੇ ਵਿੱਚ ਵੱਡੇ ਹੋਏ ਸੀ। ਗ੍ਰਹਿ ਮੰਤਰੀ ਦੇ ਰੂਪ ਵਿੱਚ ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤੀ ਨਾਗਰਿਕ ਸੇਵਾਵਾਂ (ਆਈਸੀਐਸ) ਦਾ ਭਾਰਤੀਕਰਨ ਕਰਕੇ ਇਨ੍ਹਾਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (ਆਈਏਐਸ) ਬਣਾਇਆ। ਕਸ਼ਮੀਰ ਦੇ ਭਾਰਤ ਵਿੱਚ ਰਲੇਵੇਂ ਲਈ ਇਨ੍ਹਾਂ ਦੀ ਖਾਸ ਭੂਮਿਕਾ ਰਹੀ। ਇਨ੍ਹਾਂ ਦੇ ਫੌਲਾਦੀ ਇਰਾਦਿਆਂ ਦੀ ਬਦੌਲਤ ਹੀ ਰਾਜਾ ਹਰੀ ਸਿੰਘ ਨੂੰ ਆਪਣੀ ਜ਼ਿੱਦ ਛੱਡਣੀ ਪਈ। (Vallabh Bhai Patel)
ਇਹ ਵੀ ਪੜ੍ਹੋ : ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫ਼ਤਰਾਂ ’ਤੇ ਈਡੀ ਦਾ ਛਾਪਾ
ਇਸ ਮਹਾਨ ਕੰਮ ਲਈ ਉਨ੍ਹਾਂ ਨੂੰ ‘ਆਇਰਨ ਮੈਨ (ਲੋਹ ਪੁਰਸ਼)’ ਦਾ ਖਿਤਾਬ ਮਿਲਿਆ। ਸ. ਪਟੇਲ ਗਾਂਧੀ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੂੰ ਆਪਣਾ ਵੱਡਾ ਭਰਾ ਤੇ ਗੁਰੂ ਸਮਝਦੇ ਸਨ। ਉਨ੍ਹਾਂ ਗਾਂਧੀ ਜੀ ਵੱਲੋਂ ਦਰਸਾਏ ਕੰਮਾਂ ਨੂੰ ਬੜੇ ਉਤਸ਼ਾਹ ਨਾਲ ਅੱਗੇ ਵਧਾਇਆ। ਸਰਦਾਰ ਵੱਲਭ ਭਾਈ ਪਟੇਲ ਭਾਰਤ ਦੇ ਉਹ ਲੋਹ ਪੁਰਸ਼ ਹਨ ਜਿਨ੍ਹਾਂ ਨੇ ਭਾਰਤ ਦੇ 500 ਤੋਂ ਵਧ ਟੁਕੜਿਆਂ ਨੂੰ ਇਕ ਧਾਗੇ ’ਚ ਪਿਰੋਇਆ। ਸਰਦਾਰ ਵੱਲਭ ਭਾਈ ਪਾਟੇਲ ਸ਼ੁਰੂ ਤੋਂ ਸਰਦਾਰ ਨਹੀਂ ਸਨ। ਉਹ ਸਿਰਫ ਵੱਲਭ ਭਾਈ ਪਟੇਲ ਸਨ ਤੇ ਇੱਕ ਵਕੀਲ ਸਨ। ਉਨ੍ਹਾਂ ਦੇ ਨਾਂ ਨਾਲ ‘ਸਰਦਾਰ’ ਸ਼ਬਦ ਜੁੜਿਆ ‘ਬਾਰਦੋਲੀ ਸੱਤਿਆਗ੍ਰਹਿ’ ਤੋਂ ਬਾਅਦ। ਇਹ ਸੱਤਿਆਗ੍ਰਹਿ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤਾ ਗਿਆ ਪਰ ਵੱਲਭ ਭਾਈ ਪਟੇਲ ਨੇ ਇਸ ਅਹਿੰਸਾ ਦੀ ਲੜਾਈ ਨੂੰ ਇੱਕ ਸਫਲ ਸਰਦਾਰ ਵਾਂਗ ਕਾਮਯਾਬ ਕੀਤਾ ਤੇ ਇਸ ਸੱਤਿਆਗ੍ਰਹਿ ਨੇ ਹੀ ਉਨ੍ਹਾਂ ਨੂੰ ਸਰਦਾਰ ਦੀ ਉਪਾਧੀ ਵੀ ਦਿੱਤੀ। (Vallabh Bhai Patel)
15 ਦਸੰਬਰ 1950 ਨੂੰ ਉਨ੍ਹਾਂ ਦੀ ਮੌਤ ਹੋ ਗਈ
15 ਦਸੰਬਰ 1950 ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਪੂਰਾ ਦੇਸ਼ ਸੋਗ ’ਚ ਡੁੱਬ ਗਿਆ। ਪੂਰੇ ਦੇਸ਼ ਨੇ ਉਨ੍ਹਾਂ ਨੂੰ ਹੰਝੂਆਂ ਨਾਲ ਆਪਣੀ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰੀ ਏਕਤਾ ਦਿਵਸ ਦਾ ਉਦਘਾਟਨ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸਰਦਾਰ ਪਟੇਲ ਦੀ ਮੂਰਤੀ ’ਤੇ ਸ਼ਰਧਾਂਜਲੀ ਭੇਟ ਕਰਕੇ ਅਤੇ ਨਵੀਂ ਦਿੱਲੀ ਵਿੱਚ ‘ਰਨ ਫਾਰ ਯੂਨਿਟੀ’ ਵਜੋਂ ਜਾਣੇ ਜਾਂਦੇ ਇੱਕ ਪ੍ਰੋਗਰਾਮ ਨੂੰ ਝੰਡੀ ਦੇ ਕੇ ਕੀਤਾ ਗਿਆ ਸੀ। ਭਾਰਤੀ ਇਤਿਹਾਸ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਬਾਰੇ ਜਾਗਰੂਕਤਾ ਫੈਲਾਉਣ ਲਈ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ। ਇਹ ਦਿਨ ਸਾਡੇ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਅਸਲ ਅਤੇ ਸੰਭਾਵੀ ਖਤਰਿਆਂ ਦੇ ਸਾਹਮਣੇ ਸਾਡੇ ਦੇਸ਼ ਦੀ ਅੰਦਰੂਨੀ ਤਾਕਤ ਤੇ ਲਚਕੀਲੇਪਣ ਦੀ ਪੁਸ਼ਟੀ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ।
ਨਰਮਦਾ ਨਦੀ ਦੇ ਨੇੜੇ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਇੱਕ ਵਿਸ਼ਾਲ ਮੂਰਤੀ ਦਾ ਨਿਰਮਾਣ
ਭਾਰਤ ਇੱਕ ਵਿਭਿੰਨਤਾ ਵਾਲਾ ਦੇਸ਼ ਹੈ ਇਸ ਲਈ ਏਕਤਾ ਬਣਾਈ ਰੱਖਣਾ ਬਹੁਤ ਜਰੂਰੀ ਹੈ। ਸਰਕਾਰ ਵੱਲੋਂ ਗੁਜਰਾਤ ਵਿੱਚ ਨਰਮਦਾ ਨਦੀ ਦੇ ਨੇੜੇ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਇੱਕ ਵਿਸ਼ਾਲ ਮੂਰਤੀ ਦਾ ਨਿਰਮਾਣ ਉਨ੍ਹਾਂ ਦੇ ਜਨਮ ਦਿਵਸ ਮੌਕੇ 31 ਅਕਤੂਬਰ 2013 ਨੂੰ ਸਰਦਾਰ ਪਟੇਲ ਦੀ 137ਵੀਂ ਜੈਅੰਤੀ ਮੌਕੇ ਸ਼ੁਰੂ ਕੀਤਾ ਗਿਆ ਸੀ। ਗੁਜਰਾਤ ਵਿਚ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉੱਚੀ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ (ਸਟੈਚਿਊ ਆਫ ਯੂਨਿਟੀ) ਸਥਾਪਤ ਕੀਤੀ ਗਈ ਹੈ। ਇਸ ਮੂਰਤੀ ਦਾ ਨਿਰਮਾਣ 25 ਅਕਤੂਬਰ 2018 ਨੂੰ ਪੂਰਾ ਹੋਇਆ ਤੇ 31 ਅਕਤੂਬਰ 2018 ਨੂੰ ਇਸ ਦਾ ਰਸਮੀ ਉਦਘਾਟਨ ਕੀਤਾ। ਸਾਲ 1991 ਨੂੰ ਦੇਸ਼ ਲਈ ਕੀਤੇ ਗਏ ਮਹਾਨ ਕੰਮਾਂ ਲਈ ਉਨ੍ਹਾਂ ਨੂੰ ਭਾਰਤ ਰਤਨ ਨਾਲ ਨਿਵਾਜਿਆ ਗਿਆ। (Vallabh Bhai Patel)
ਸਾਲ 2014 ਤੋਂ ਹੁਣ ਇਸ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤੇ ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਹੇਠ ਲਿਖੀ ਸਹੁੰ ਚੁੱਕੀ ਜਾਂਦੀ ਹੈ। ‘‘ਮੈਂ ਸਹੁੰ ਨਾਲ ਇਹ ਵਾਅਦਾ ਕਰਦਾਂ ਹਾਂ ਕਿ ਮੈਂ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਆਪਣੇ-ਆਪ ਨੂੰ ਸਮਰਪਿਤ ਕਰਾਂਗਾ ਅਤੇ ਆਪਣੇ ਦੇਸ਼ਵਾਸੀਆਂ ਵਿੱਚ ਇਹ ਸੰਦੇਸ਼ ਫੈਲਾਉਣ ਲਈ ਭਰਪੂਰ ਯਤਨ ਕਰਾਂਗਾ। ਮੈਂ ਇਹ ਸਹੁੰ ਆਪਣੇ ਦੇਸ਼ ਦੀ ਏਕਤਾ ਦੀ ਭਾਵਨਾ ਨਾਲ ਲੈ ਰਿਹਾ ਹਾਂ ਜੋ ਸਰਦਾਰ ਵਲੱਭ ਭਾਈ ਪਟੇਲ ਦੀ ਦੂਰਦਿ੍ਰਸ਼ਟੀ ਤੇ ਕਾਰਜ ਦੁਆਰਾ ਸੰਭਵ ਬਣਾਇਆ ਜਾ ਸਕੇ ਸੀ। ਮੈਂ ਆਪਣੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਦਾ ਵੀ ਸਹੁੰ ਨਾਲ ਵਾਅਦਾ ਕਰਦਾ ਹਾਂ।’’ (Vallabh Bhai Patel)