ਪੱਤਰਕਾਰ ਰਾਜ ਸਿੰਗਲਾ ਨੇ ਗਲਤੀ ਨਾਲ ਅਕਾਊਂਟ ’ਚ ਆਏ 5 ਲੱਖ ਰੁਪਏ ਵਾਪਸ ਕੀਤੇ
(ਸੱਚ ਕਹੂੰ ਨਿਊਜ਼) ਲਹਿਰਾਗਾਗਾ। ਡੇਰਾ ਸ਼ਰਧਾਲੂਆਂ ਵਿੱਚ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਮਾਨਦਾਰੀ ਦੀ ਤਾਜ਼ਾ ਮਿਸਾਲ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਡੇਰਾ ਸ਼ਰਧਾਲੂ ਅਤੇ ਸੱਚ ਕਹੂੰ ਤੋਂ ਪੱਤਰਕਾਰ ਰਾਜ ਸਿੰਗਲਾ ਲਹਿਰਾਗਾਗਾ ਬਣਿਆ ਹੈ, ਜਿਸ ਦੇ ਬੈਂਕ ਅਕਾਊਂਟ ਵਿੱਚ 5 ਲੱਖ ਦੀ ਰਕਮ ਗਲਤੀ ਨਾਲ ਆ ਗਈ, ਜਿਸ ਨੂੰ ਰਾਜ ਸਿੰਗਲਾ ਨੇ ਬਿਨਾਂ ਕਿਸੇ ਲਾਲਚ ਤੋਂ ਵਾਪਸ ਬੈਂਕ ਵਾਲਿਆਂ ਨੂੰ ਮੋੜ ਦਿੱਤੀ ਰਾਜ ਸਿੰਗਲਾ ਨੇ ਦੱਸਿਆ ਕਿ ਉਸ ਦੇ ਬੈਂਕ ਅਕਾਊਂਟ ਵਿੱਚ ਪੰਜ ਲੱਖ ਰੁਪਏ ਆਏ ਸਨ, ਜਿਸ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਪੈਸੇ ਕਿਸ ਦੇ ਆਏ ਹਨ।
ਫਿਰ ਉਸ ਕੋਲ ਅਗਲੇ ਦਿਨ ਪੰਚਕੂਲਾ ਦੀ ਇਕ ਫਰਮ ਦੇ ਮਾਲਕ ਦਾ ਫੋਨ ਆਇਆ ਕਿ ਗਲਤੀ ਨਾਲ ਤੁਹਾਡੇ ਅਕਾਊਂਟ ਵਿੱਚ 5 ਲੱਖ ਰੁਪਏ ਪੈ ਗਏ ਹਨ, ਜਦੋਂ ਕਿ ਅਸੀਂ ਕਿਸੇ ਹੋਰ ਨੂੰ ਇਹ ਪੈਸੇ ਟਰਾਂਸਫਰ ਕਰਨੇ ਸਨ ਪਤਾ ਲੱਗਣ ’ਤੇ ਰਾਜ ਸਿੰਗਲਾ ਨੇ ਐੱਚਡੀਐੱਫਸੀ ਬੈਂਕ ਦੇ ਮੈਨੇਜ਼ਰ ਰੋਹਿਤ ਬਾਂਸਲ ਨਾਲ ਸੰਪਰਕ ਕੀਤਾ ਕਿ ਕੋਈ ਇਹ ਧੋਖਾਧੜੀ ਵਾਲੀ ਗੱਲ ਤਾਂ ਨਹੀਂ, ਤਾਂ ਬੈਂਕ ਵਾਲਿਆਂ ਨੇ ਦੱਸਿਆ ਕਿ ਨਹੀਂ ਇਹ ਗਲਤੀ ਨਾਲ ਵੀ ਟਰਾਂਸਫਰ ਹੋ ਸਕਦੀ ਹੈ। ਰਾਜ ਸਿੰਗਲਾ ਨੇ ਗਲਤੀ ਨਾਲ ਆਈ ਰਕਮ ਬੈਂਕ ਦੇ ਮੈਨੇਜ਼ਰ ਰੋਹਿਤ ਬਾਂਸਲ ਦੀ ਮੌਜ਼ੂਦਗੀ ਵਿੱਚ ਵਾਪਸ ਕਰ ਦਿੱਤੀ ।
ਗਲਤੀ ਨਾਲ ਅਕਾਊਂਟ ’ਚ ਆਏ 5 ਲੱਖ ਰੁਪਏ
ਰਕਮ ਮਿਲਣ ਦੀ ਖੁਸ਼ੀ ਵਿੱਚ ਫਰਮ ਦੇ ਮਾਲਕ ਨੇ ਆਖਿਆ ਕਿ ਜੇਕਰ ਕਿਸੇ ਹੋਰ ਵਿਅਕਤੀ ਦੇ ਅਕਾਊਂਟ ਵਿੱਚ ਪੈਸੇ ਚਲੇ ਜਾਂਦੇ ਤਾਂ ਸਾਨੂੰ ਖੱਜਲ-ਖੁਆਰ ਹੋਣਾ ਪੈਣਾ ਸੀ ਡੇਰਾ ਸ਼ਰਧਾਲੂ, ਜੋ ਆਪਣੇ ਗੁਰੂ ਦੇ ਲੜ ਲੱਗ ਕੇ ਸਮਾਜ ਭਲਾਈ ਦੀ ਸੇਵਾ ਕਰ ਰਹੇ ਹਨ ਉਹਨਾਂ ਰਾਜ ਸਿੰਗਲਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ਸਦਕਾ ਸਾਨੂੰ ਸਾਡੀ ਫ਼ਰਮ ਦੇ 5 ਲੱਖ ਰੁਪਏ ਵਾਪਿਸ ਮਿਲ ਗਏ ਹਨ ਜੋ ਸਾਡੇ ਤੋਂ ਗਲਤੀ ਨਾਲ ਟਰਾਂਸਫਰ ਹੋਏ ਸੀ।
ਇਸ ਮੌਕੇ ਰਾਜ ਸਿੰਗਲਾ ਨੇ ਆਖਿਆ ਕਿ ਉਹ ਡੇਰਾ ਸੱਚਾ ਸੌਦਾ ਨਾਲ ਕਾਫ਼ੀ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਲਹਿਰਾਗਾਗਾ ਤੋਂ ‘ਸੱਚ ਕਹੂੰ’ ਅਖਬਾਰ ਲਈ ਬਤੌਰ ਪੱਤਰਕਾਰ ਸੇਵਾ ਨਿਭਾ ਰਿਹਾ ਹੈ ਸਾਡਾ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਰਾਜ ਸਿੰਗਲਾ ਨੇ ਆਖਿਆ ਕਿ ਸਾਨੂੰ ਇਹ ਪਵਿੱਤਰ ਸਿੱਖਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲਦੀ ਹੈ , ਜੋ ਸਾਨੂੰ ਸਮੇਂ ਸਮੇਂ ’ਤੇ ਮਾਨਵਤਾ ਭਲਾਈ ਦੇ ਕਾਰਜ ਕਰਨ ਸਬੰਧੀ ਪ੍ਰੇਰਨਾ ਦਿੰਦੇ ਰਹਿੰਦੇ ਹਨ। ਕਿਸੇ ਦਾ ਭਲਾ ਕਰਨਾ ਹੀ ਸਾਡੇ ਸਤਿਗੁਰ ਨੇ ਸਿਖਾਇਆ ਹੈ। ਮੈਂ ਧੰਨਵਾਦ ਕਰਦਾ ਹਾਂ ਪੂਜਨੀਕ ਗੁਰੂ ਜੀ ਦਾ ਜਿਨ੍ਹਾਂ ਦੇ ਲੜ ਲੱਗ ਕੇ ਮਾਨਵਤਾ ਭਲਾਈ ਦੇ ਕੰਮ ਕਰਨ ਵਿੱਚ ਮਾਣ ਮਹਿਸੂਸ ਹੁੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ