Dharna: ਇਨਸਾਫ ਲੈਣ ਲਈ ਪੱਤਰਕਾਰ ਭਾਈਚਾਰੇ ਨੂੰ ਲਾਉਣਾ ਪਿਆ ਧਰਨਾ

Dharna
Dharna: ਇਨਸਾਫ ਲੈਣ ਲਈ ਪੱਤਰਕਾਰ ਭਾਈਚਾਰੇ ਨੂੰ ਲਾਉਣਾ ਪਿਆ ਧਰਨਾ

ਰਾਜਸੀ, ਸਮਾਜਿਕ, ਵਪਾਰਿਕ ਸੰਗਠਨਾਂ ਦੇ ਸਹਿਯੋਗ ਨਾਲ ਪੱਤਰਕਾਰ ਭਾਈਚਾਰੇ ਨੇ ਥਾਣਾ ਸਿਟੀ ਸਾਹਮਣੇ ਦਿੱਤਾ ਧਰਨਾ | Dharna

  • ਪੱਤਰਕਾਰ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਕੀਤਾ ਮੁਅੱਤਲ

ਸ੍ਰੀ ਮੁਕਤਸਰ ਸਾਹਿਬ (ਰਾਜ ਕੁਮਾਰ ਚੁੱਘ)। Dharna:  ਥਾਣਾ ਸਿਟੀ ਦੇ ਇੱਕ ਮੁਲਾਜ਼ਮ ਵੱਲੋਂ ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਦੇ ਵਿਰੁੱਧ ਪੱਤਰਕਾਰ ਭਾਈਚਾਰੇ ਅਤੇ ਸ਼ਹਿਰ ਦੀਆਂ ਰਾਜਸੀ, ਧਾਰਮਿਕ, ਸਮਾਜਿਕ, ਵਪਾਰਿਕ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਥਾਣਾ ਸਿਟੀ ਦੇ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਨ ਪਹੁੰਚੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੁਲਿਸ ਵੱਲੋਂ ਜਿਸ ਤਰ੍ਹਾਂ ਬਦਸਲੂਕੀ ਕੀਤੀ ਗਈ ਉਹ ਅਤਿ ਨਿੰਦਣਯੋਗ ਹੈ। ਇਸ ਮਾਮਲੇ ਵਿਚ ਪੁਲਿਸ ਵੱਲੋ ਦੋ ਦਿਨਾਂ ਤੱਕ ਕੋਈ ਕਾਰਵਾਈ ਨਾ ਕਰਨਾ ਹੋਰ ਵੀ ਮਾੜਾ ਹੈ,ਪੁਲਿਸ ਵੱਲ ਇਸ ਸਬੰਧੀ ਕਾਰਵਾਈ ਨਾ ਕਰਨ ’ਤੇ ਭਾਈਚਾਰ ਵੱਲ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਲ ਸੰਘਰਸ਼ ਵਿੱਢਿਆ ਗਿਆ ਹੈ,

ਜੇਕਰ ਹੁਣ ਵੀ ਇਸ ਮਾਮਲੇ ਵਿਚ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਬੰਦ ਕਰਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਧਰਨੇ ਦੌਰਾਨ ਮੌਕੇ ’ਤੇ ਹੀ ਐਸਪੀਐਚ ਕੰਵਲਪ੍ਰੀਤ ਸਿੰਘ ਚਹਿਲ ਪਹੁੰਚੇ ਉਹਨਾਂ ਨੇ ਇਸ ਹੋਏ ਘਟਨਾਕ੍ਰਮ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਸੰਘਰਸ਼ ਦੌਰਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਮੰਗ ਤਹਿਤ ਸਬੰਧਿਤ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ‘ਚ 24 ਸੀਟਾਂ ‘ਤੇ 2 ਵਜੇ ਤੱਕ 41 ਫੀਸਦੀ ਵੋਟਿੰਗ

ਭਵਿੱਖ ਵਿਚ ਅਜਿਹਾ ਕੋਈ ਘਟਨਾਕ੍ਰਮ ਨਹੀਂ ਹਵੇਗਾ ਅਜਿਹਾ ਉਹ ਵਿਸਵਾਸ਼ ਦਿਵਾਉਂਦੇ ਹਨ। ਇਸ ਮੌਕੇ ਸਟੇਜ ਸੰਚਾਲਨ ਪ੍ਰੈਸ ਕਲੱਬ ਦੇ ਪ੍ਰਧਾਨ ਦੀਪਕ ਪਾਲ ਸ਼ਰਮਾ ਨੇ ਕੀਤਾ। ਧਰਨੇ ਨੂੰ ਬਾਰ ਐਸਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਚੜ੍ਹੇਵਣ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਕੱਪੜਾ ਅੇੇਸਸੀਏਸ਼ਨ ਦੇ ਆਗੂ ਕਸ਼ਮੀਰ ਸਿੰਘ, ਸੀਨੀਅਰ ਪੱਤਰਕਾਰ ਗੁਰਸੇਵਕ ਸਿੰਘ ਪ੍ਰੀਤ, ਰਣਜੀਤ ਸਿੰਘ ਢਿੱਲੋ, ਸੁਖਪਾਲ ਸਿੰਘ ਢਿੱਲੋ, ਕੁਲਦੀਪ ਸਿੰਘ ਰਿਣੀ, ਸਮਾਜ ਸੇਵੀ ਅਸ਼ੋਕ ਚੁੱਘ ਨੇ ਸੰਬੋਧਨ ਕੀਤਾ। ਸੀਨੀਅਰ ਪੱਤਰਕਾਰ ਪਵਨ ਤਨੇਜਾ ਨੇ ਧਰਨੇ ਦੇ ਅੰਤ ਵਿਚ ਸਮੂਹ ਸੰਗਠਨਾਂ ਦਾ ਧੰਨਵਾਦ ਕੀਤਾ। Dharna

ਐਸਪੀਐਚ ਨੇ ਧਰਨੇ ਵਿਚ ਆ ਕੇ ਕੀਤਾ ਮੁਅੱਤਲੀ ਦਾ ਐਲਾਨ 

ਇਸ ਮੌਕੇ ਜ਼ਿਲ੍ਹਾ ਭਰ ਤੋਂ ਪੱਤਰਕਾਰ ਭਾਈਚਾਰੇ ਦੀਆਂ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ, ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ, ਬਾਰ ਐਸਸੀਏਸ਼ਨ, ਵਪਾਰ ਮੰਡਲ, ਦ ਜਨਰਲ ਮਾਰਚੈਂਟਸ ਐਸਸੀਏਸ਼ਨ, ਪ੍ਰਾਪਰਟੀ ਡੀਲਰਜ਼ ਐਸਸੀਏਸ਼ਨ, ਦੀ ਸੁਪਰ ਸਟਾਕਿਸਟ ਅਤੇ ਡਿਸਟੀਬਿਊਟਰ ਐਸਸੀਏਸ਼ਨ, ਕਰਿਆਨਾ ਯੂਨੀਅਨ, ਕੱਪੜਾ ਯੂਨੀਅਨ, ਸ਼ੂ ਮਾਰਚੈਂਟਸ ਐਸਸੀਏਸ਼ਨ, ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ, ਬਾਬਾ ਖੇਤਰਪਾਲ ਸੇਵਾ ਸੁਸਾਇਟੀ, ਮੁਕਤਸਰ ਲੰਗਰ ਕਮੇਟੀ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ,

ਪੈਨਸ਼ਨਰਜ਼ ਐਸਸੀਏਸ਼ਨ ਪਾਵਰਕਾਮ, ਪੰਜਾਬ ਰਾਜ ਬਿਜਲੀ ਬਰਡ ਇੰਪਲਾਇਜ ਜੁਆਇੰਟ ਫਰਮ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ, ਮਾਲਵਾ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਖਸਾ, ਬ੍ਰਾਹਮਣ ਸਭਾ,ਕੱਚਾ ਆੜ੍ਹਤੀਆ ਐਸਸੀਏਸ਼ਨ, ਨਗਰ ਸੁਧਾਰ ਸਭਾ, ਲਾਰਡ ਬੁੱਧਾ ਚੈਰੀਟੇਬਲ ਟਰੱਸਟ, ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਉਗਰਾਹਾ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਯੂਨੀਅਨ, ਡੈਮਕ੍ਰੇਟਿਕ ਟੀਚਰਜ਼ ਫਰੰਟ, ਸੀਪੀਆਈਐਮ, ਮੋਬਾਈਲ ਐਸਸ਼ੀਏਸ਼ਨ,ਟਾਕ ਕਸ਼ੱਤਰੀ ਸਭਾ, ਇੰਟਰਨੈਸ਼ਨ ਲਾਇਨਜ ਕਲੱਬ 111, ਸਵਰਨਕਾਰ ਸੰਘ ਆਦਿ ਦੇ ਆਗੂ ਹਾਜ਼ਰ ਹੋਏ।

LEAVE A REPLY

Please enter your comment!
Please enter your name here