Bathinda News: ਜਿੰਦਲ ਪਰਿਵਾਰ ਨੇ ਜ਼ਰੂਰਤਮੰਦਾਂ ਦੀ ਮੱਦਦ ਕਰਕੇ ਮਨਾਇਆ ਦੀਵਾਲੀ ਦਾ ਤਿਉਹਾਰ

Bathinda News
Bathinda News: ਜਿੰਦਲ ਪਰਿਵਾਰ ਨੇ ਜ਼ਰੂਰਤਮੰਦਾਂ ਦੀ ਮੱਦਦ ਕਰਕੇ ਮਨਾਇਆ ਦੀਵਾਲੀ ਦਾ ਤਿਉਹਾਰ

Bathinda News: 31 ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ, ਬੱਚਿਆਂ ਨੂੰ ਵੰਡੀਆਂ ਮਠਿਆਈਆਂ ਅਤੇ ਪਟਾਕੇ

Bathinda News: ਬਠਿੰਡਾ (ਸੁਖਨਾਮ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚਲਦਿਆਂ ਬਲਾਕ ਬਠਿੰਡਾ ਦੇ ਸੇਵਾਦਾਰ ਕ੍ਰਿਸ਼ਨ ਜਿੰਦਲ ਇੰਸਾਂ (ਜਿੰਦਲ ਡਿਪਾਰਟਮੈਂਟਲ ਸਟੋਰ, ਜਿੰਦਲ ਪ੍ਰਾਈਮ ਮਾਲ, ਐੱਮਐੱਸਜੀ ਵਾਲੇ) ਸਰੋਜ ਜਿੰਦਲ ਇੰਸਾਂ, ਧੀਰਜ ਜਿੰਦਲ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਡੱਬਵਾਲੀ ਰੋਡ ’ਤੇ ਸਥਿਤ ਸ਼੍ਰੀ ਗੌ ਸੇਵਾ ਸਦਨ (ਗਊਸ਼ਾਲਾ) ਵਿਖੇ 31 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਬੱਚਿਆਂ ਨੂੰ ਮਿਠਾਈਆਂ ਅਤੇ ਪਟਾਕੇ ਵੰਡ ਕੇ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਗਈ।

Read Also : Haryana Punjab Weather: ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦੇਸ਼ ਦੀ ਰਾਜਧਾਨੀ ’ਚ ਹਾਲਾਤ ਹੋਏ ਖਰਾਬ

ਇਸ ਮੌਕੇ ਕ੍ਰਿਸ਼ਨ ਜਿੰਦਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਚਲਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਹੋਰ ਫਜ਼ੂਲ ਖ਼ਰਚੀ ਕਰਨ ਦੀ ਬਜਾਏ ਅੱਜ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਬੱਚਿਆਂ ਨੂੰ ਮਠਿਆਈਆਂ ਅਤੇ ਪਟਾਖੇ ਦਿੱਤੇ ਹਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ। Bathinda News

ਇਸ ਮੌਕੇ ਗਊਸ਼ਾਲਾ ਦੇ ਵਾਈਸ ਪੈ੍ਰਜੀਡੈਂਟ ਹੇਮੰਤ ਸ਼ਰਮਾ, ਕੈਸ਼ੀਅਰ ਦੇਵ ਰਾਜ ਬਾਂਸਲ, ਰਮੇਸ਼ ਹੈਪੀ ਚੇਅਰਮੈਨ ਪ੍ਰਚੇਜ ਕਮੇਟੀ, ਇੰਦਰਜੀਤ ਇੰਦਰ ਚੇਅਰਮੈਨ ਗਊਸ਼ਾਲਾ ਗਣੇਸ਼ ਨਗਰ, ਗਊਸ਼ਾਲਾ ਮੈਨੇਜ਼ਰ ਸ਼ਸ਼ੀ ਕੁਮਾਰ ਨੇ ਕਿਹਾ ਕਿ ਡੇਰਾ ਸ਼ਰਧਾਲੂ ਕ੍ਰਿਸ਼ਨ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੇ ਦੀਵਾਲੀ ਦਾ ਤਿਉਹਾਰ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਹੈ, ਜਿੰਦਲ ਪਰਿਵਾਰ ਵੱਲੋਂ ਕੀਤੇ ਗਏ ਇਹ ਨੇਕ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। Bathinda News