Haryana Punjab Weather: ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦੇਸ਼ ਦੀ ਰਾਜਧਾਨੀ ’ਚ ਹਾਲਾਤ ਹੋਏ ਖਰਾਬ

Haryana Punjab Weather
Haryana Punjab Weather: ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦੇਸ਼ ਦੀ ਰਾਜਧਾਨੀ ’ਚ ਹਾਲਾਤ ਹੋਏ ਖਰਾਬ

Haryana Punjab Weather: ਹਵਾ ਪ੍ਰਦੂਸ਼ਣ ਵਧਿਆ, ਸਾਹ ਲੈਣਾ ਹੋਇਆ ਔਖਾ

Haryana Punjab Weather: ਨਵੀਂ ਦਿੱਲੀ (ਏਜੰਸੀ)। ਠੰਢ ਦੀ ਸ਼ੁਰੂਆਤ ’ਚ ਹੀ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਵਾ ’ਚ ਅਚਾਨਕ ਵੱਡੀ ਗਿਰਾਵਟ ਦਰਜ ਹੋਈ। ਕਈ ਥਾਵਾਂ ’ਤੇ ਲੋਕਾਂ ਨੂੰ ਸਾਹ ਲੈਣ ਤੱਕ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਇਨ੍ਹਾਂ ਸੂਬਿਆਂ ’ਚ ਹਵਾ ਗੁਣਵੱਤਾ ਸੂਚਕਾਂਕ ਦਾ ਪੱਧਰ ਖਰਾਬ ਅਤੇ ਬਹੁਤ ਖਰਾਬ ਸ਼ੇ੍ਰਣੀ ’ਚ ਦਰਜ ਕੀਤਾ ਗਿਆ। ਚੰਡੀਗੜ੍ਹ ’ਚ ਵੀ ਏਕਿਊਆਈ ਬਹੁਤ ਖਰਾਬ ਸ਼ੇ੍ਰਣੀ ’ਚ ਪੁੱਜ ਗਿਆ।

Read Also : Punjab News: ਦਵਾਈ ਦੀ ਗਲਤ ਬ੍ਰਾਂਡਿੰਗ ਕਰਨ ਵਾਲੀਆਂ 91 ਫ਼ਰਮਾਂ ਦੇ ਲਾਇਸੈਂਸ ਰੱਦ

ਅੰਮ੍ਰਿਤਸਰ ’ਚ ਏਕਿਊਆਈ 350 ਤੱਕ ਪਹੁੰਚਿਆ | Haryana Punjab Weather

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸ਼ੁੱਕਰਵਾਰ ਸ਼ਾਮ 4 ਵਜੇ ਹਰਿਆਣਾ ਦੇ ਗੁਰੂਗ੍ਰਾਮ ’ਚ ਹਵਾ ਗੁਣਵੱਤਾ ਸੂਚਕਾਂਕ ਦਾ ਪੱਧਰ 309, ਕੁਰੂਕੁਸ਼ੇਤਰ ’ਚ 306, ਜੀਂਦ ’ਚ 286, ਬਹਾਦੁਰਗੜ੍ਹ੍ਹ ’ਚ 269, ਰੋਹਤਕ 268, ਬੱਲਭਗੜ੍ਹ 218, ਪੰਚਕੂਲਾ 226, ਸਰਸਾ 207 ਅਤੇ ਫਰੀਦਾਬਾਦ ’ਚ 202 ਰਿਹਾ। ਪੰਜਾਬ ਦੇ ਸ੍ਰੀ ਅੰਮ੍ਰਿਤਸਰ ’ਚ ਹਵਾ ਦੀ ਗੁਣਵੱਤਾ ਸੂਚਕਾਂਕ 350 ਤੱਕ ਪੁੱਜ ਗਿਆ ਅਤੇ ਪਟਿਆਲਾ 245 ਦਰਜ ਕੀਤਾ ਗਿਆ। ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ’ਚ 339 ਅਤੇ ਚੰਡੀਗੜ੍ਹ ’ਚ ਏਕਿਊਆਈ 302 ਤੱਕ ਪੁੱਜ ਗਿਆ। Haryana Punjab Weather

ਹੁਣ ਜੇਕਰ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਮੁਰਾਦਾਬਾਦ ’ਚ 320, ਗਾਜ਼ੀਆਬਾਦ ਅਤੇ ਰਾਜਧਾਨੀ ਲਖਨਊ ’ਚ 306, ਬਾਗਪਤ ’ਚ 265 ਅਤੇ ਗ੍ਰੇਟਰ ਨੋਇਡਾ ’ਚ 258 ਰਿਹਾ। ਰਾਜਸਥਾਨ ਦੇ ਬੀਕਾਨੇਰ ’ਚ 312, ਝੂਝਨੂੰ ’ਚ 265 ਅਤੇ ਚੁਰੂ 221 ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜ਼ੀਰੋ ਅਤੇ 50 ਵਿਚਕਾਰ ਏਕਿਊਆਈ ਨੂੰ ਚੰਗਾ, 51 ਤੋਂ 100 ਵਿਚਕਾਰ ਸੰਤੋਸ਼ਜਨਕ, 101 ਤੋਂ 200 ਵਿਚਕਾਰ ਮੱਧਮ, 201 ਤੋਂ 300 ਤੱਕ ਖਰਾਬ ਅਤੇ 301 ਤੋਂ 400 ਤੱਕ ਬਹੁਤ ਖਰਾਬ 401 ਤੋਂ 450 ਤੱਕ ਗੰਭੀਰ ਅਤੇ 450 ਤੋਂ ਉੱਤੇ ਬੇਹੱਦ ਗੰਭੀਰ ਮੰਨਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਵਾਤਾਵਰਨ ਵਿਭਾਗ ਦੇ ਅਧਿਕਾਰੀਆਂ ਨੇ ਪਾਰਲੀ ਨੂੰ ਅੱਗ ਲਾਉਣ ਦੀ ਪਾਬੰਦੀ ਤੇ ਦੀਵਾਲੀ ਮੌਕੇ ਸਿਰਫ਼ ਗਰੀਨ ਪਟਾਕੇ ਚਲਾਉਣ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਸ਼ਹਿਰ ਦੇ ਕਈ ਹਿੱਸਿਆਂ ’ਚ ਲੋਕ ਰਾਤ ਦੇ 10 ਵਜੇ ਤੋਂ ਬਾਅਦ ਸਮਾਂ ਹੱਦ ਤੋਂ ਬਾਅਦ ਵੀ ਪਟਾਕੇ ਚਲਾਉਂਦੇ ਰਹੇ। ਪੰਜਾਬ ਸਰਕਾਰ ਨੇ ਹਾਲ ਹੀ ’ਚ ਆਖਿਆ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਸਿਰਫ਼ ਗਰੀਨ ਪਟਾਕੇ ਨੂੰ ਹੀ ਮਨਜ਼ੂਰੀ ਦਿੱਤੀ ਜਾਵੇਗੀ।