ਦੋਸਤੀ ਦੀ ਮਿਸਾਲ ਜਾਂ ਇਤਫਾਕ, ਦੋ ਦੋਸਤਾਂ ਦੀ ਮੌਤ ਦੀ ਇੱਕ ਹੀ ਤਰੀਕ
ਨਵੀਂ ਦਿੱਲੀ : ਫ਼ਿਰੋਜ਼ ਖ਼ਾਨ ਅਤੇ ਵਿਨੋਦ ਖੰਨਾ ਜਿਹੀ ਯਾਰੀ ਸ਼ਾਇਦ ਕਿਸੇ ਨੇ ਹੀ ਸੁਣੀ ਹੋਵੇ, ਜਦੋਂ ਦੋਸਤ ਸਿਰਫ਼ ਖੁਸ਼ੀਆਂ ਤੇ ਗ਼ਮ ਨਹੀਂ, ਬਲਕਿ ਮੌਤ ਦੀ ਤਾਰੀਕ ਵੀ ਸਾਂਝੀ ਕਰਦੇ ਹਨ। ਦੋਸਤੀ ਦੀ ਸ਼ਿੱਦਤ ਕਹੋ ਜਾਂ ਇਤੇਫ਼ਾਕ, ਪਰ ਇਹ ਸੱਚ ਹੈ ਕਿ ਪਰਦੇ ‘ਤੇ ਦੋਵਾਂ ਪਾਸੇ ਦੋਸਤੀ ਦੀ ਮਿਸਾਲ ਕਾਇਮ ਕਰਨ ਵਾਲੇ ਫ਼ਿਰੋਜ਼ ਖ਼ਾਨ ਅਤੇ ਵਿਨੋਦ ਨੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਲਈ ਇੱਕ ਹੀ ਤਾਰੀਕ ਚੁਣੀ। ਫ਼ਿਰੋਜ਼ ਖ਼ਾਨ ਨੇ 27 ਮਈ 2009 ਨੂੰ ਇਸ ਜਹਾਨ ਨੂੰ ਅਲਵਿਦਾ ਕਿਹਾ ਤਾਂ ਵਿਨੋਦ ਖੰਨਾ 2017 ‘ਚ ਇਸੀ ਦਿਨ ਇਹ ਦੁਨੀਆ ਛੱਡ ਕੇ ਚਲੇ ਗਏ। ਸੰਯੋਗ ਇਥੇ ਹੀ ਨਹੀਂ ਰੁਕਦਾ। ਦੋਵੇਂ ਦਿੱਗਜ ਕਲਾਕਾਰਾਂ ਦੀ ਮੌਤ ਕੈਂਸਰ ਕਾਰਨ ਹੋਈ ਸੀ ਅਤੇ ਮੌਤ ਸਮੇਂ ਉਮਰ ਵੀ ਲਗਭਗ ਇੱਕੋ ਹੀ ਸੀ। ਫ਼ਿਰੋਜ਼ ਖ਼ਾਨ ਸੱਤਰਵੇਂ ਪੜਾਅ ਤੋਂ ਪੰਜ ਮਹੀਨੇ ਪਹਿਲਾਂ ਚਲ ਵਸੇ ਤਾਂ ਵਿਨੋਦ ਖੰਨਾ 71ਵੇਂ ਪੜਾਅ ਤੋਂ 6 ਮਹੀਨੇ ਪਹਿਲਾਂ ਇਹ ਦੁਨੀਆ ਛੱਡ ਕੇ ਜਾ ਚੁੱਕੇ ਸਨ।
ਇਨ੍ਹਾਂ ਦੀ ਦੋਸਤੀ ਦੀ ਸ਼ੁਰੂਆਤ 1976 ‘ਚ ਆਈ ਸ਼ੰਕਰ ਸ਼ੰਭੂ ਤੋਂ ਹੋਈ ਸੀ, ਜੋ ਇਨ੍ਹਾਂ ਦੀ ਪਹਿਲੀ ਹਿੱਟ ਫਿਲਮ ਰਹੀ। ਵਿਨੋਦ ਖੰਨਾ ਨੇ ਜਦੋਂ ਇੰਡਸਟਰੀ ‘ਚ ਵਾਪਸੀ ਦਾ ਫ਼ੈਸਲਾ ਲਿਆ ਤਾਂ ਫ਼ਿਰੋਜ਼ ਖ਼ਾਨ ਦੋਵੇਂ ਬਾਹਾਂ ਖੋਲ੍ਹ ਕੇ ਉਨ੍ਹਾਂ ਦੇ ਸਵਾਗਤ ਨੂੰ ਤਿਆਰ ਖੜ੍ਹੇ ਸਨ ਅਤੇ ਉਨ੍ਹਾਂ ਨੂੰ ਦਯਾਵਾਨ ਲਈ ਸਾਈਨ ਕਰ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।