ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਕੇਐਲ ਰਾਹੁਲ, ਰਿਸ਼ਭ ਪੰਤ ਤੇ ਮੁਹੰਮਦ ਸ਼ਮੀ ਨਹੀਂ ਖੇਡਣਗੇ (Indian team )
ਨਵੀਂ ਦਿੱਲੀ। ਭਾਰਤੀ ਟੀਮ (Indian team) ਦਾ ਲਗਾਤਾਰ ਕ੍ਰਿਕਟ ਖੇਡ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਦਾ ਸ਼ਿਡਿਊਲ ਹੋਰ ਬਿਜੀ ਹੋਣ ਵਾਲਾ ਹੈ। ਹੁਣ ਭਾਰਤੀ ਟੀਮ ਸ੍ਰੀਲੰਕਾ ਖਿਲਾਫ ਖੇਡ ਰਹੀ ਹੈ। ਇਸ ਤੋਂ ਬਾਅਦ ਸਾਰੇ ਖਿਡਾਰੀ ਆਈਪੀਐਲ ’ਚ ਬਿਜੀ ਹੋ ਜਾਣਗੇ। ਮਈ ਦੇ ਆਖਰ ’ਚ ਆਈਪੀਐਲ 2022 ਸ਼ੁਰੂ ਹੋ ਜਾਵੇਗਾ। ਆਈਪੀਐਲ ਖਤਮ ਹੁੰਦੇ ਹੀ ਉਸ ਤੋਂ ਛੋਟੇ ਜਿਹੇ ਬਰੇਕ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ਦਾ ਦੌਰਾ ਕਰੇਗੀ। ਇੰਗਲੈਂਡ ਖਿਲਾਫ ਭਾਰਦੀ ਟੀਮ ਤਿੰਨ-ਤਿੰਨ ਮੈਚਾਂ ਦੀ ਟੀ-20 ਲੜੀ ਤੇ ਇੱਕ ਰੋਜ਼ਾ ਲੜੀ ਖੇਡੇਗੀ। ਉਸ ਸਮੇਂ ਭਾਰਤੀ ਦੀ ਦੂਜੇ ਦਰਜੇ ਦੀ ਟੀਮ ਆਇਰਲੈਂਡ ਲਈ ਰਵਾਨਾ ਹੋਵੇਗੀ, ਜਿੱਥੇ ਦੋ ਮੈਚਾਂ ਦੀ ਟੀ-20 ਲੜੀ ਖੇਡੀ ਜਾਵੇਗੀ। ਇਹ ਲੜੀ ਜੂਨ ’ਚ ਖੇਡੀ ਜਾਵੇਗੀ। ਇਸ ਲੜੀ ਦਾ ਪਹਿਲਾ ਮੈਚ 26 ਜੂਨ ਨੂੰ ਤੇ ਦੂਜਾ ਮੈਚ 28 ਜੂਨ ਨੂੰ ਹੋਵੇਗਾ।
ਭਾਰਤੀ ਟੀਮ ਲਈ ਚੰਗੀ ਗੱਲ ਇਹ ਹੈ ਕਿ ਟੀਮ ਦੇ ਕੁਝ ਖਿਡਾਰੀਆਂ ਨੂੰ ਟੀ-20 ਵਿਸ਼ਵ ਕੱਪ 2022 ਦੀਆਂ ਤਿਆਰੀਆਂ ਦਾ ਮੌਕਾ ਮਿਲੇਗਾ। ਜਦੋਂਕਿ ਕੁਝ ਖਿਡਾਰੀਆਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਰ ਬੀਸੀਸੀਆਈ ਅਜਮਾ ਸਕਦੀ ਹੈ। ਜੋ ਕਿ ਆਸਟਰੇਲੀਆ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2022 ਲਈ ਰਿਜਰਵ ਤੌਰ ’ਤੇ ਦੇਖੇ ਜਾਣਗੇ। ਆਇਰਲੈਂਡ ਖਿਲਾਫ ਟੀ-20 ਲੜੀ ’ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਕੇਐਲ ਰਾਹੁਲ, ਰਿਸ਼ਭ ਪੰਤ ਤੇ ਮੁਹੰਮਦ ਸ਼ਮੀ ਵਰਗੇ ਖਿਡਾਰੀ ਨਜ਼ਰ ਨਹੀਂ ਆਉਣਗੇ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਇੱਕ ਜੁਲਾਈ ਤੋਂ ਭਾਰਤ ਇੰਗਲੈਂਡ ਖਿਲਾਫ ਟੈਸਟ ਮੈਚ ਖੇਡੇਗਾ ਤੇ ਟੀਮ ਦੇ ਇਹ ਖਿਡਾਰੀ ਆਪਣੀਆਂ ਤਿਆਰੀਆਂ ’ਚ ਜੁਟੇ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ