ਪਹਿਲੇ ਮੁਕਾਬਲੇ ’ਚ ਵੱਡੇ ਫਰਕ ਨਾਲ ਹਾਰੀ ਭਾਰਤੀ ਟੀਮ | IND Vs SA
- ਪਹਿਲਾ ਟੈਸਟ ਮੈਚ ਸਿਰਫ 3 ਦਿਨਾਂ ’ਚ ਹਾਰੇ | IND Vs SA
- ਦੂਜਾ ਮੈਚ ਜਿੱਤ ਕੇ ਵੀ ਸੀਰੀਜ਼ ਡਰਾਅ ਹੀ ਰਹੇਗੀ | IND Vs SA
ਸੈਂਚੁਰੀਅਨ (ਏਜੰਸੀ)। ਦੱਖਣੀ ਅਫਰੀਕਾ ’ਚ ਭਾਰਤੀ ਟੀਮ ਦਾ ਸੀਰੀਜ਼ ਜਿੱਤਣ ਦਾ ਸੁਪਨਾ ਇੱਕ ਵਾਰ ਫੇਰ ਤੋਂ ਟੁੱਟ ਗਿਆ ਹੈ। ਪਹਿਲਾ ਹੀ ਮੁਕਾਬਲਾ ਭਾਰਤੀ ਟੀਮ ਨੂੰ ਵੱਡੇ ਫਰਕ ਨਾਲ ਗੁਆਉਣਾ ਪਿਆ ਹੈ। ਪਹਿਲਾ ਟੈਸਟ ਮੈਚ ਭਾਰਤੀ ਟੀਮ ਸਿਰਫ 3 ਦਿਨਾਂ ’ਚ ਹੀ ਹਾਰ ਗਈ ਹੈ। ਪਹਿਲੇ ਟੈਸਟ ਮੈਚ ’ਚ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਨੇ ਪਾਰੀ ਅਤੇ 32 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ’ਚ ਇਨ੍ਹੀਂ ਵੱਡੀ ਹਾਰ ਭਾਰਤੀ ਟੀਮ ਨੂੰ 31 ਸਾਲਾਂ ਦੇ ਇਤਿਹਾਸ ’ਚ ਕਦੇ ਵੀ ਨਹੀਂ ਮਿਲੀ। ਜੇਕਰ ਦੂਜੇ ਟੈਸਟ ਮੈਚ ਦੀ ਗੱਲ ਕੀਤੀ ਜਾਵੇ ਤਾਂ ਦੂਜਾ ਮੈਚ ਜਿੱਤ ਕੇ ਵੀ ਭਾਰਤੀ ਟੀਮ ਲੜੀ ਨਹੀਂ ਜਿੱਤ ਸਕੇਗੀ। (IND Vs SA)
ਇਹ ਵੀ ਪੜ੍ਹੋ : ਯੂਪੀ ਪੁਲਿਸ ਨੂੰ ਮਿਲਿਆ ਨਵਾਂ ਪੁਲਿਸ ਮੁਖੀ, ਇਸ ਐਨਕਾਊਂਟਰ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਕੀਤੀ ਸੀ ਤਾਰੀਫ਼…
ਕਿਉਂਕਿ ਜੇਕਰ ਦੂਜਾ ਮੈਚ ਜਿੱਤੇ ਤਾਂ ਲੜੀ 1-1 ਦੀ ਬਰਾਬਰੀ ’ਤੇ ਖਤਮ ਹੋਵੇਗੀ। ਪਹਿਲੇ ਟੈਸਟ ਮੈਚ ’ਚ ਭਾਰਤੀ ਟੀਮ ਦੀ ਹਾਰਨ ਦੀ ਸਭ ਤੋਂ ਵੱਡੀ ਵਜ੍ਹਾ ਖਰਾਬ ਗੇਂਦਬਾਜ਼ੀ, ਖਰਾਬ ਬੱਲੇਬਾਜ਼ੀ ਅਤੇ ਕਪਤਾਨੀ ਵੀ ਖਰਾਬ ਰਹੀ। ਜੇਕਰ ਕਪਤਾਨੀ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਅਫਰੀਕਾ ’ਚ ਅੱਜ ਤੱਕ ਭਾਰਤ ਦਾ ਕੋਈ ਵੀ ਕਪਤਾਨ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਦੱਖਣੀ ਅਫਰੀਕਾ ’ਚ ਭਾਰਤੀ ਟੀਮ ਨੇ ਹੁਣ ਤੱਕ ਕੁਲ 24 ਟੈਸਟ ਮੈਚ ਖੇਡੇ ਹਨ, ਜਿਸ ਵਿੱਚੋਂ 13 ਮੈਚ ਹਾਰੇ ਅਤੇ ਸਿਰਫ 4 ਹੀ ਮੈਚ ਜਿੱਤੇ। ਇਸ ਦੌਰਾਨ 7 ਮੈਚ ਡਰਾਅ ’ਤੇ ਸਮਾਪਤ ਹੋਏ। ਲੜੀ ਤਾਂ ਭਾਰਤੀ ਟੀਮ ਨੇ 9ਵੀਂ ਵਾਰ ਖੇਡੀ ਪਰ ਜਿੱਤ ਇੱਕ ਵੀ ਨਹੀਂ ਸਕੇ। (IND Vs SA)
ਸੀਰੀਜ ਜਿੱਤਣ ਦੀ ਉਮੀਦ ਸਿਰਫ 3 ਦਿਨਾਂ ’ਚ ਹੋਈ ਖਤਮ
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੈਸਟ 26 ਦਸੰਬਰ ਨੂੰ ਸੈਂਚੁਰੀਅਨ ’ਚ ਸ਼ੁਰੂ ਹੋਇਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਵਿਕਟਕੀਪਰ ਕੇਐੱਲ ਰਾਹੁਲ ਦੇ ਸੈਂਕੜੇ ਦੀ ਮਦਦ ਨਾਲ ਟੀਮ ਨੇ 245 ਦੌੜਾਂ ਬਣਾਈਆਂ। ਬਾਕੀ ਬੱਲੇਬਾਜਾਂ ’ਚ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਤੋਂ ਇਲਾਵਾ ਕੋਈ ਵੀ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ’ਚ 408 ਦੌੜਾਂ ਬਣਾਈਆਂ ਸਨ। ਡੀਨ ਐਲਗਰ ਨੇ 185 ਦੌੜਾਂ ਦੀ ਪਾਰੀ ਖੇਡੀ। (IND Vs SA)
ਜਦੋਂ ਕਿ ਡੇਵਿਡ ਬੇਡਿੰਘਮ ਨੇ 56 ਦੌੜਾਂ ਅਤੇ ਮਾਰਕੋ ਯੈਨਸਨ ਨੇ 84 ਦੌੜਾਂ ਬਣਾਈਆਂ। ਜਸਪ੍ਰੀਤ ਬੁਮਰਾਹ ਤੋਂ ਇਲਾਵਾ ਭਾਰਤ ਦੇ ਬਾਕੀ ਤਿੰਨ ਤੇਜ ਗੇਂਦਬਾਜਾਂ ਦੀ ਤਜਰਬੇਕਾਰਤਾ ਅਤੇ ਰੋਹਿਤ ਸ਼ਰਮਾ ਦੀ ਖਰਾਬ ਕਪਤਾਨੀ ਸਾਫ ਨਜਰ ਆ ਰਹੀ ਸੀ। ਪਹਿਲੀ ਪਾਰੀ ’ਚ 163 ਦੌੜਾਂ ਨਾਲ ਪਛੜ ਚੁੱਕੀ ਟੀਮ ਇੰਡੀਆ ਦੂਜੀ ਪਾਰੀ ’ਚ ਸਿਰਫ 131 ਦੌੜਾਂ ਹੀ ਬਣਾ ਸਕੀ। ਵਿਰਾਟ ਕੋਹਲੀ ਨੇ 76 ਅਤੇ ਸ਼ੁਭਮਨ ਗਿੱਲ ਨੇ 26 ਦੌੜਾਂ ਬਣਾਈਆਂ। ਬਾਕੀ ਦੇ 9 ਬੱਲੇਬਾਜ 10 ਦੌੜਾਂ ਦਾ ਅੰਕੜਾ ਵੀ ਨਹੀਂ ਛੂਹ ਸਕੇ। (IND Vs SA)
ਰੋਹਿਤ ਬੋਲੇ, ਕੇਐੱਲ ਰਾਹੁਲ ਤੋਂ ਸਿੱਖਣਾ ਚਾਹੀਦਾ ਹੈ |IND Vs SA
ਭਾਰਤੀ ਟੀਮ ਦੇ ਕਪਤਾਨ ਰੋਹਿਤ ਨੇ ਵਿਕਟਕੀਪਰ ਬੱਲੇਬਾਜ ਕੇਐੱਲ ਰਾਹੁਲ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਸਾਨੂੰ ਕੇਐਲ ਰਾਹੁਲ ਤੋਂ ਸਿੱਖਣਾ ਚਾਹੀਦਾ ਹੈ। ਰਾਹੁਲ ਨੇ ਦਿਖਾਇਆ ਕਿ ਕਿਸ ਤਰ੍ਹਾਂ ਦੱਖਣੀ ਅਫਰੀਕਾ ਦੀਆਂ ਪਿੱਚਾਂ ’ਤੇ ਦੌੜਾਂ ਬਣਦੀਆਂ ਹਨ। ਰਾਹੁਲ ਨੇ ਸਾਨੂੰ ਇਸ ਤਰ੍ਹਾਂ ਦੀ ਪਿੱਚ ’ਤੇ ਕੀ ਕਰਨ ਦੀ ਲੋੜ ਹੈ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜੀ ਕੀਤੀ।
400 ਦੌੜਾਂ ਬਣਨ ਦਿੱਤੀਆਂ | IND Vs SA
ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਇਹ ਪਿੱਚ ਅਜਿਹੀ ਨਹੀਂ ਹੈ ਕਿ 400 ਦੌੜਾਂ ਦਾ ਸਕੋਰ ਬਣਾਇਆ ਜਾ ਸਕੇ। ਅਸੀਂ ਚੰਗੀ ਗੇਂਦਬਾਜੀ ਨਹੀਂ ਕੀਤੀ। ਅਸੀਂ ਇੱਕ ਗੇਂਦਬਾਜ ’ਤੇ ਜ਼ਿਆਦਾ ਨਿਰਭਰ ਨਹੀਂ ਹੋ ਸਕਦੇ, ਬਾਕੀ ਗੇਂਦਬਾਜਾਂ ਨੂੰ ਵੀ ਆਪਣਾ ਕੰਮ ਕਰਨਾ ਹੋਵੇਗਾ। ਵਿਰੋਧੀ ਟੀਮ ਨੇ ਜਿਸ ਤਰ੍ਹਾਂ ਗੇਂਦਬਾਜੀ ਕੀਤੀ ਉਸ ਤੋਂ ਅਸੀਂ ਸਿੱਖ ਸਕਦੇ ਹਾਂ।
ਇਸ ਤਰ੍ਹਾਂ ਰਿਹਾ ਪਹਿਲਾ ਮੁਕਾਬਲਾ | IND Vs SA
ਇਸ ਮੈਚ ’ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜੀ ਕਰਨ ਦਾ ਸੱਦਾ ਦਿੱਤਾ। ਟੀਮ ਇੰਡੀਆ ਨੇ ਪਹਿਲੀ ਪਾਰੀ ’ਚ 245 ਦੌੜਾਂ ਬਣਾਈਆਂ ਸਨ। ਕੇਐਲ ਰਾਹੁਲ ਨੇ 137 ਗੇਂਦਾਂ ’ਚ 14 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 101 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਕਾਗਿਸੋ ਰਬਾਡਾ ਸਭ ਤੋਂ ਸਫਲ ਗੇਂਦਬਾਜ ਰਹੇ, ਉਨ੍ਹਾਂ ਨੇ 5 ਵਿਕਟਾਂ ਲਈਆਂ। ਜਵਾਬ ’ਚ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ’ਚ 408 ਦੌੜਾਂ ਬਣਾਈਆਂ ਅਤੇ 163 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰ ਲਈ। ਡੀਨ ਐਲਗਰ ਨੇ 287 ਗੇਂਦਾਂ ਦਾ ਸਾਹਮਣਾ ਕਰਦਿਆਂ 185 ਦੌੜਾਂ ਬਣਾਈਆਂ। (IND Vs SA)
ਜਿਸ ’ਚ 28 ਚੌਕੇ ਸ਼ਾਮਲ ਸਨ। ਉਥੇ ਹੀ ਮਾਰਕੋ ਜੈਨਸਨ ਨੇ 11 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਅਜੇਤੂ 84 ਦੌੜਾਂ ਬਣਾਈਆਂ। ਭਾਰਤ ਲਈ ਪਹਿਲੀ ਪਾਰੀ ’ਚ ਜਸਪ੍ਰੀਤ ਬੁਮਰਾਹ ਨੇ ਚਾਰ ਅਤੇ ਮੁਹੰਮਦ ਸਿਰਾਜ ਨੇ ਦੋ ਵਿਕਟਾਂ ਲਈਆਂ। ਉਦੋਂ ਭਾਰਤ ਦੂਜੀ ਪਾਰੀ ’ਚ 131 ਦੌੜਾਂ ’ਤੇ ਸਿਮਟ ਗਿਆ ਸੀ। ਭਾਰਤ ਲਈ ਦੂਜੀ ਪਾਰੀ ’ਚ ਸਿਰਫ ਵਿਰਾਟ ਕੋਹਲੀ ਹੀ ਸ਼ਾਨਦਾਰ ਪ੍ਰਦਰਸਨ ਕਰ ਸਕੇ। ਕੋਹਲੀ ਨੇ 82 ਗੇਂਦਾਂ ’ਚ 12 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 76 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਨੈਂਡਰੇ ਬਰਗਰ ਨੇ ਚਾਰ ਅਤੇ ਮਾਰਕੋ ਜੈਨਸਨ ਨੇ ਤਿੰਨ ਵਿਕਟਾਂ ਲਈਆਂ। (IND Vs SA)