Nomination: ਜਦੋਂ ਅਜ਼ਾਦ ਉਮੀਦਵਾਰ ਰਿਕਸ਼ੇ ’ਤੇ ਪਹੁੰਚਿਆ ਨਾਮਜ਼ਦਗੀ ਭਰਨ…

Nomination

ਚੌਥੇ ਦਿਨ 6 ਅਜ਼ਾਦ ਤੇ ਇੱਕ ਮਹਿਲਾ ਉਮੀਦਵਾਰਾਂ ਸਣੇ 12 ਨੇ ਦਾਖਲ ਕੀਤੀਆਂ ਨਾਮਜ਼ਦਗੀਆਂ | Nomination

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੋਕ ਸਭਾ ਚੋਣਾਂ ਵਿੱਚ 20 ਦਿਨ ਬਾਕੀ ਹਨ, 21ਵੇਂ ਦਿਨ ਆਪਣੇ ਹੱਕ ’ਚ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਲਈ ਚੋਣ ਅਖਾੜੇ ’ਚ ਉੱਤਰੇ ਸਾਰੇ ਉਮੀਦਵਾਰਾਂ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇਸ ਦੀ ਮਿਸਾਲ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵਿਖੇ ਕੁਝ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਮੌਕੇ ਵਰਤੇ ਗਏ ਤਰੀਕੇ ਦੇਖ ਕੇ ਮਿਲੀ। ਭਾਰਤੀ ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ ਲੁਧਿਆਣਾ ਸੰਸਦੀ ਹਲਕੇ ਲਈ ਕਿਸੇ ਵੀ ਉਮੀਦਵਾਰ ਵੱਲੋਂ ਆਪਣੀ ਨਾਮਜ਼ਦਗੀ ਦਾਖਲ ਨਹੀਂ ਕੀਤੀ ਗਈ ਸੀ। (Nomination)

ਜਦੋਂ ਕਿ ਦੂਜੇ ਦਿਨ ਕੁੱਲ 3 , ਤੀਜੇ ਦਿਨ ਪੰਜ ਨਾਮਜ਼ਦਗੀਆਂ ਦਾਖਲ ਹੋਈਆਂ ਸਨ, ਜਦੋਂਕਿ ਚੌਥੇ ਦਿਨ 12 ਨਾਮਜ਼ਦਗੀਆਂ ਦਾਖਲ ਹੋਣ ਨਾਲ ਹੁਣ ਤੱਕ ਕੁੱਲ ਗਿਣਤੀ 20 ਹੋ ਗਈ ਹੈ। ਚੌਥੇ ਦਿਨ ਵੀਰਵਾਰ ਨੂੰ ਜਿੱਥੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਨਾਮਜ਼ਦਗੀਆਂ ਦਾਖਲ ਕਰਨ ਦੇ ਨਿਰਧਾਰਿਤ ਸਮੇਂ ’ਚ ਵਿਆਹ ਵਰਗਾ ਮਾਹੌਲ ਦਿਖਾਈ ਦਿੱਤਾਉੱਥੇ ਹੀ ਸ਼ੁੱਕਰਵਾਰ ਨੂੰ ਵੋਟਰਾਂ ਨੂੰ ਲੁਭਾਉਣ ਲਈ ਦੋ ਉਮੀਦਵਾਰ ਕੁਝ ਵੱਖਰੇ ਤਰੀਕੇ ਨਾਲ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਨ ਪਹੁੰਚੇ। ਇੱਕ ਉਮੀਦਵਾਰ ਰਿਕਸ਼ਾ ਚਾਲਕ ਬਜ਼ੁਰਗ ਦੇ ਸਹਾਰੇ ਵੋਟਰਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ ਕੀਤੀ।ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਵੀ ਕਾਗਜ ਭਰੇ ਨਰੇਸ਼ ਕੁਮਾਰ ਧੀਂਗਾਨ ਅਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਰਿਕਸ਼ਾ ਚਲਾ ਕੇ ਪਹੁੰਚੇ ਸਨ।

ਚੌਥੇ ਦਿਨ ਇਨ੍ਹਾਂ ਨੇ ਭਰੇ ਕਾਗਜ਼ | Nomination

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਮੁਤਾਬਕ ਚੌਥੇ ਦਿਨ ਸ਼ੁੱਕਰਵਾਰ ਨੂੰ ਇੱਕ ਮਹਿਲਾ ਸਣੇ ਕੁੱਲ 12 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਜਿਨ੍ਹਾਂ ਵਿੱਚ ਨਰੇਸ਼ ਕੁਮਾਰ ਧੀਂਗਾਨ, ਲਖਵੀਰ ਸਿੰਘ, ਭੋਲਾ ਸਿੰਘ, ਵਿਸ਼ਾਲ ਕੁਮਾਰ ਅਰੋੜਾ, ਬਲਵਿੰਦਰ ਸਿੰਘ ਤੇ ਕਰਨ ਧੀਂਗਾਨ ਨੇ ਅਜ਼ਾਦ ਉਮੀਦਵਾਰ ਵਜੋਂ, ਅਮਨਦੀਪ ਸਿੰਘ ਨੇ ਸਹਿਜਧਾਰੀ ਸਿੱਖ ਪਾਰਟੀ ਤੋਂ, ਜਦੋਂ ਕਿ ਸੰਤੋਸ਼ ਕੁਮਾਰ ਨੇ ਭਾਰਤੀਆ ਇਨਕਲਾਬ ਪਾਰਟੀ ਵੱਲੋਂ, ਰਵਨੀਤ ਸਿੰਘ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਹਰਵਿੰਦਰ ਕੌਰ ਨੇ ਸਮਾਜਿਕ ਸੰਘਰਸ਼ ਪਾਰਟੀ ਦੇ ਉਮੀਦਵਾਰ ਵਜੋਂ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਇਸ ਤੋਂ ਇਲਾਵਾ ਦਵਿੰਦਰ ਸਿੰਘ ਅਤੇ ਜਸਵਿੰਦਰ ਕੌਰ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

Also Read : ਉਮੀਦਵਾਰਾਂ ਨਾਲ ਪਹੁੰਚੇ ਹਜ਼ੂਮ ਨੇ ਆਮ ਲੋਕਾਂ ਨੂੰ ਪਾਇਆ ਵਖ਼ਤ