ਸਾਡੇ ਨਾਲ ਸ਼ਾਮਲ

Follow us

13.3 C
Chandigarh
Tuesday, February 10, 2026
More
    Home ਰੂਹਾਨੀਅਤ ਅਨਮੋਲ ਬਚਨ ਮਨੁੱਖ ਸਰੀਰ ਅਨ...

    ਮਨੁੱਖ ਸਰੀਰ ਅਨਮੋਲ ਹੀਰਾ ਹੈ

    dr. MSG anmol bachan

    ਮਨੁੱਖ ਸਰੀਰ ਅਨਮੋਲ ਹੀਰਾ ਹੈ

    ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਮਨੁੱਖ ਨੂੰ ਹੀਰੇ ਲਾਲ, ਜਵਾਹਰਾਤ ਤੋਂ ਵੱਧ ਖ਼ਿਤਾਬ ਦਿੱਤਾ ਹੈ ਅਤੇ ਹੀਰੇ-ਜਵਾਹਰਾਤ ਤਾਂ ਬਜ਼ਾਰ ’ਚੋਂ ਕਿਸੇ ਨਾ ਕਿਸੇ ਮੁੱਲ ’ਤੇ ਖ਼ਰੀਦੇ ਜਾ ਸਕਦੇ ਹਨ, ਪਰ ਮਨੁੱਖ ਰੂਪੀ ਸਰੀਰ ਅਜਿਹਾ ਅਨਮੋਲ ਹੀਰਾ ਹੈ ਜੋ ਕਿਤੋਂ ਵੀ ਖ਼ਰੀਦਿਆ ਨਹੀਂ ਜਾ ਸਕਦਾ। ਪਰ ਲੋਕ ਇਸ ਮਨੁੱਖੀ ਸਰੀਰ ਨੂੰ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖ਼ਾ, ਦੂਈ-ਦਵੈਤ, ਨਫ਼ਰਤ ’ਚ ਪੈ ਕੇ ਗੁਆ ਦਿੰਦੇ ਹਨ। ਇਹ ਰੋਗ ਲੋਕਾਂ ਨੂੰ ਇਸ ਤਰ੍ਹਾਂ ਲੱਗੇ ਹੋਏ ਹਨ ਕਿ ਉਨ੍ਹਾਂ ਦਾ ਪਿੱਛਾ ਕਿਤੇ ਵੀ ਨਹੀਂ ਛੱਡਦੇ ਦੂਜੇ ਪਾਸੇ ਅੱਜ ਦਾ ਮਨੁੱਖ ਰਾਮ ਦਾ ਨਾਮ ਜਪਦਾ ਨਹੀਂ, ਸਤਿਸੰਗ ਸੁਣਦਾ ਨਹੀਂ ਅਤੇ ਅਮਲ ਕਰਦਾ ਨਹੀਂ, ਤਾਂ ਕਿੱਥੋਂ ਫਾਇਦਾ ਹੋਵੇਗਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਭਿਆਨਕ ਕਲਿਯੁਗ ਹੈ।

    ਇਸ ’ਚ ਤੁਸੀਂ ਇਹ ਨਾ ਸੋਚੋ ਕਿ ਜੋ ਰੋਜ਼ਾਨਾ ਸਤਿਸੰਗ ਸੁਣਦੇ ਹਨ। ਉਨ੍ਹਾਂ ਅੰਦਰ ਇਹ ਬੁਰਾਈਆਂ ਨਹੀਂ ਹੋਣਗੀਆਂ ਪਰ ਸਤਿਸੰਗ ਸੁਣਨ ਦਾ ਫਲ ਆਤਮਾ ਨੂੰ ਅਗਲੇ ਜਹਾਨ ’ਚ ਜ਼ਰੂਰ ਮਿਲੇਗਾ। ਜਿੰਨੀ ਦੇਰ ਸਤਿਸੰਗ, ਰਾਮ-ਨਾਮ ਦੀ ਚਰਚਾ ’ਚ ਬੈਠੇ ਉਸ ਦਾ ਫਾਇਦਾ, ਫਲ ਆਤਮਾ ਨੂੰ ਜ਼ਰੂਰ ਮਿਲੇਗਾ ਪਰ ਜੇਕਰ ਸੁਣ ਕੇ ਅਮਲ ਕੀਤਾ ਤਾਂ ਇਸ ਜਹਾਨ ’ਚ ਖੁਸ਼ੀ ਹੈ ਨਹੀਂ ਤਾਂ ਨਹੀਂ ਇਸ ਤਰ੍ਹਾਂ ਇਸ ਭਿਆਨਕ ਕਲਯੁੱਗ ’ਚ ਬਹੁਤੇ ਲੋਕ ਅਜਿਹੇ ਹਨ ਜੋ ਰੋਜ਼ਾਨਾ ਮਜਲਸ ਸੁਣਦੇ ਹਨ ਅਤੇ ਬਾਅਦ ’ਚ ਇੱਕ-ਦੂਜੇ ਨਾਲ ਈਰਖ਼ਾ, ਨਫ਼ਰਤ, ਅੰਦਰ ਬੁਰੇ ਵਿਚਾਰ, ਤਾਂ ਕਿੱਥੋਂ ਮਾਲਕ ਦੀ ਦਇਆ-ਮਿਹਰ ਮਿਲੇ। ਇਸ ਲਈ ਆਪਣੇ ਅੰਦਰ ਦੀ ਬੁਰੀ ਭਾਵਨਾ, ਈਰਖ਼ਾ, ਦੁਈ-ਦਵੇਸ਼ ਨੂੰ ਜਦੋਂ ਤੱਕ ਮਨੁੱਖ ਦੂਰ ਨਹੀਂ ਕਰਦਾ ਉਦੋਂ ਤੱਕ ਮਾਲਕ ਦੀ ਦਇਆ-ਮਿਹਰ, ਮੋਹਲੇਧਾਰ ਰਹਿਮਤ, ਪਿਆਰ ਦੇ ਕਾਬਲ ਨਹੀਂ ਬਣ ਸਕਦਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.