(ਸੁਧੀਰ ਅਰੋੜਾ) ਅਬੋਹਰ। ਸਹਾਇਕ ਸਿਵਲ ਸਰਜਨ ਡਾ. ਬਬੀਤਾ ਅਤੇ ਐਸ.ਐਮ.ਓ ਸੀਤੋ ਗੁੰਨੋ ਦੀਆਂ ਹਦਾਇਤਾਂ ‘ਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਬਹਾਵਵਾਲਾ ਵਿਖੇ ਬਣੀਆਂ ਦੁਕਾਨਾਂ ‘ਤੇ ਤੰਬਾਕੂ (Tobacco ) ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ। ਇਸ ਮੌਕੇ ਐਸਆਈ ਰਾਜ ਕੁਮਾਰ ਬੇਰੀ, ਹਰਭਜਨ ਸਿੰਘ ਅਤੇ ਰਮਨ ਕੁਮਾਰ ਨੇ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੂੰ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ।
ਇਹ ਵੀ ਪੜ੍ਹੋ : ਨਕਲੀ ਪਿਸਤੌਲ ਵਿਖਾ ਕੇ ਗੱਡੀ ਖੋਹਣ ਵਾਲਾ 48 ਘੰਟਿਆਂ ’ਚ ਕਾਬੂ
ਉਨ੍ਹਾਂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਤੰਬਾਕੂ ਵੇਚਣ ਅਤੇ ਖਰੀਦਣ ‘ਤੇ ਪੂਰਨ ਪਾਬੰਦੀ ਹੈ, ਜੇਕਰ ਕੋਈ ਦੁਕਾਨਦਾਰ ਕਿਸੇ ਨਾਬਾਲਗ ਨੂੰ ਤੰਬਾਕੂ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।