ਪਰਉਪਕਾਰ ਦੀ ਮਹਾਨਤਾ
ਕਨਫਿਊਸ਼ੀਅਸ ਚੀਨ ਦੇ ਬਹੁਤ ਵੱਡੇ ਦਾਰਸ਼ਨਿਕ ਸਨ ਚੀਨ ਦਾ ਸਮਰਾਟ ਵੀ ਉਨ੍ਹਾਂ ਦਾ ਬਹੁਤ ਆਦਰ ਕਰਦਾ ਸੀ ਇੱਕ ਦਿਨ ਸਮਰਾਟ ਨੇ ਉਨ੍ਹਾਂ ਨੂੰ ਕਿਹਾ, ਕਨਫਿਊਸ਼ੀਅਸ, ਮੈਨੂੰ ਉਸ ਆਦਮੀ ਕੋਲ ਲੈ ਚੱਲੋ, ਜੋ ਸਭ ਤੋਂ ਮਹਾਨ ਹੋਵੇ ਉਦੋਂ ਉਨ੍ਹਾਂ ਨੇ ਕਿਹਾ, ‘ਉਹ ਤਾਂ ਖੁਦ ਤੁਸੀਂ ਹੀ ਹੋ, ਕਿਉਂਕਿ ਜੋ ਸੱਚ ਨੂੰ ਜਾਣਨ ਦੀ ਇੱਛਾ ਰੱਖਦਾ ਹੈ, ਉਹੀ ਮਹਾਨ ਹੈ’ ਸਮਰਾਟ ਬੋਲੇ, ‘ਤਾਂ ਫਿਰ ਮੈਥੋਂ ਵੀ ਮਹਾਨ ਵਿਅਕਤੀ ਦੱਸੋ?’।
ਉੱਤਰ ਮਿਲਿਆ, ‘ਤੁਹਾਥੋਂ ਮਹਾਨ ਮੈਂ, ਕਿਉਂਕਿ ਮੈਂ ਸੱਚ ਨਾਲ ਪ੍ਰੇਮ ਕਰਦਾ ਹਾਂ’ ਸਮਰਾਟ ਨੇ ਫਿਰ, ‘ਪਰ ਮੈਨੂੰ ਤੁਹਾਥੋਂ ਵੀ ਮਹਾਨ ਵਿਅਕਤੀ ਚਾਹੀਦਾ ਹੈ’ ਇਸ ‘ਤੇ ਕਨਫਿਊਸ਼ੀਅਸ ਨੇ ਕਿਹਾ, ‘ਠੀਕ ਹੈ, ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਉਸ ਵਿਅਕਤੀ ਕੋਲ ਲੈ ਜਾਂਦਾ ਹਾਂ ਜੋ ਮੈਥੋਂ ਵੀ ਮਹਾਨ ਹੈ’ ਦੋਵੇਂ ਚੱਲ ਪਏ ਇੱਕ ਥਾਂ ‘ਤੇ ਉਨ੍ਹਾਂ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਖੂਹ ਪੁੱਟਦਿਆਂ ਵੇਖਿਆ ਕਨਫਿਊਸ਼ੀਅਸ ਨੇ ਕਿਹਾ, ‘ਇਹ ਵਿਅਕਤੀ ਕਾਫ਼ੀ ਬੁੱਢਾ ਤੇ ਕਮਜ਼ੋਰ ਹੈ, ਫਿਰ ਵੀ ਖੂਹ ਪੁੱਟ ਰਿਹਾ ਹੈ, ਕਿਉਂ? ਪਰਉਪਕਾਰ ਲਈ ਉਸ ਦੇ ਅਨੰਦ ਦੀ ਪੂਰਤੀ ਪਰਉਪਕਾਰ ‘ਚ ਛੁਪੀ ਹੋਈ ਹੈ ਇਸ ਤੋਂ ਮਹਾਨ ਹੋਰ ਕੌਣ ਹੋ ਸਕਦਾ ਹੈ।