ਸਭ ਤੋਂ ਵੱਡਾ ਅਧਿਆਪਕ
ਦੁੱਖਾਂ ਦੀ ਪਾਠਸ਼ਾਲਾ ‘ਚ ਪੜ੍ਹਿਆ-ਲਿਖਿਆ ਅਤੇ ਰੜ੍ਹਿਆ ਵਿਅਕਤੀ ਉਂਜ ਹੀ ਸਰਵਸ੍ਰੇਸ਼ਟ ਬਣ ਜਾਂਦਾ ਹੈ ਮਨੁੱਖ ਉਨਾ ਕੁਝ ਸਹੂਲਤਾਂ ਅਤੇ ਸੁਖ-ਸਾਧਨਾਂ ‘ਚ ਰਹਿ ਕੇ ਨਹੀਂ ਸਿੱਖਦਾ ਉਸ ਤੋਂ ਵੱਧ ਮੁਸ਼ਕਿਲਾਂ ਅਤੇ ਘਾਟਾਂ ਹੀ ਉਸ ਨੂੰ ਤਰਾਸ਼ਦੀਆਂ ਅਤੇ ਸੁਯੋਗ ਵਿਅਕਤੀ ਬਣਾਉਂਦੀਆਂ ਹਨ ਇਸ ਗੱਲ ਨੂੰ ਹੋਰ ਵੀ ਅਸਾਨੀ ਨਾਲ ਸਮਝਣ ਲਈ ਆਓ ਚੱਲਦੇ ਹਾਂ ਮਹਾਂਭਾਰਤ ਦੀ ਇੱਕ ਰੌਚਕ ਘਟਨਾ ਵੱਲ: ਦਰੋਣਾਚਾਰੀਆ ਕੌਰਵ ਫੌਜ ਦੇ ਸੈਨਾਪਤੀ ਬਣੇ ਪਹਿਲੇ ਦਿਨ ਦਾ ਯੁੱਧ ਉਹ ਬੜੇ ਕੌਸ਼ਲ ਨਾਲ ਲੜੇ, ਫਿਰ ਵੀ ਉਸ ਦਿਨ ਦੀ ਜਿੱਤ ਅਰਜੁਨ ਦੇ ਹੱਥ ਹੀ ਲੱਗੀ ਇਹ ਵੇਖ ਕੇ ਦੁਰਯੋਧਨ ਬੜਾ ਨਿਰਾਸ਼ ਹੋਇਆ ਹੈਰਾਨੀ ਤੇ ਕ੍ਰੋਧ ਨਾਲ ਭਰੇ ਹਾਲਾਤਾਂ ਨਾਲ ਉਹ ਗੁਰੂ ਦਰੋਣਾਚਾਰੀਆ ਕੋਲ ਗਿਆ ਤੇ ਬੋਲਿਆ, ”ਗੁਰੂਦੇਵ! ਅਰਜੁਨ ਤਾਂ ਤੁਹਾਡਾ ਸ਼ਿਸ਼ ਹੈ, ਤੁਸੀਂ ਤਾਂ ਉਸ ਨੂੰ ਇੱਕ ਪਲ ‘ਚ ਹਰਾ ਸਕਦੇ ਹੋ ਫਿਰ ਅਜਿਹਾ ਕਿਵੇਂ ਹੋਇਆ?”
ਦਰੋਣਾਚਾਰੀਆ ਗੰਭੀਰ ਹੋ ਕੇ ਬੋਲੇ, ”ਤੂੰ ਠੀਕ ਕਹਿੰਦਾ ਹੈਂ, ਪਰ ਇੱਕ ਤੱਥ ਨਹੀਂ ਜਾਣਦਾ ਅਰਜੁਨ ਮੇਰਾ ਸ਼ਿਸ਼ ਜ਼ਰੂਰ ਹੈ, ਪਰ ਉਸ ਦਾ ਸਾਰਾ ਜੀਵਨ ਕਠਿਨਾਈਆਂ ਤੇ ਸੰਘਰਸ਼ਾਂ ‘ਚ ਬੀਤਿਆ ਹੈ ਮੈਂ ਰਾਜਸੀ ਸੁਖ ‘ਚ ਜ਼ਿੰਦਗੀ ਗੁਜ਼ਾਰੀ ਹੈ ਆਫ਼ਤਾਂ ਨੇ ਹੀ ਉਸ ਨੂੰ ਮੈਥੋਂ ਵੀ ਜ਼ਿਆਦਾ ਯੋਗ ਬਣਾ ਦਿੱਤਾ ਹੈ” ਸਬਕ ਇਹ ਕਿ ਜ਼ਿੰਦਗੀ ‘ਚ ਆਉਣ ਵਾਲੀਆਂ ਮੁਸ਼ਕਿਲਾਂ ਜਾਂ ਮੁਸੀਬਤਾਂ ਨੂੰ ਤਪ ਜਾਂ ਕਸਰਤ ਸਮਝ ਕੇ ਸਦਾ ਹੱਸ ਕੇ ਸਾਹਮਣਾ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਵਿਅਕਤੀ ਬਹੁਤ ਹੀ ਤਾਕਤਵਰ ਅਤੇ ਅਜੇਤੂ ਯੋਧਾ ਬਣ ਜਾਂਦਾ ਹੈ ਸੁਖ ਨਹੀਂ ਦੁੱਖ ਹੀ ਸਾਡਾ ਸਭ ਤੋਂ ਵੱਡਾ ਅਧਿਆਪਕ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.