ਜਲਾਲਾਬਾਦ (ਰਜਨੀਸ਼ ਰਵੀ)। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇੱਕ ਮੀਟਿੰਗ ਲਾਧੂਕਾ ਵਿਖੇ ਹੋਈ। (Jalalabad News) ਜਿਸ ਵਿਚ ਪਿੰਡ ਲਾਧੂਕਾ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿੱਚ ਜਿਲਾ ਪ੍ਰਧਾਨ ਜੋਗਾ ਸਿੰਘ ਭੋਡੀਪੁਰ, ਜਿਲਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇ ਵਾਲਾ, ਜ਼ਿਲ੍ਹਾ ਸੱਕਤਰ ਬਿਸਨ ਚੌਹਾਣਾਂ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਜਲਾਲਾਂਬਾਦ ਦੀ ਅਗਵਾਈ ਹੇਠ ਸਰਵਸੰਮਤੀ ਨਾਲ ਚੋਣ ਕੀਤੀ ਗਈ।
ਜਿਸ ਵਿੱਚ ਪ੍ਰਧਾਨ ਬਲਵੰਤ ਸਿੰਘ, ਸੀ. ਮੀਤ ਪ੍ਰਧਾਨ ਸੁਰਿੰਦਰ ਕੁਮਾਰ, ਮੀਤ ਪ੍ਰਧਾਨ ਭਗਵਾਨ ਦਾਸ, ਜਨਰਲ ਸਕੱਤਰ ਦਰਸਨ ਸਿੰਘ, ਪ੍ਰੈਸ ਸਕੱਤਰ ਬਲਵਿੰਦਰ ਸਿੰਘ, ਖਜਾਨਚੀ ਬਲਜੀਤ ਸਿੰਘ, ਸੱਕਤਰ ਮਨਜੀਤ ਸਿੰਘ, ਸੱਕਤਰ ਸੋਨੂੰ ਕੁਮਾਰ, ਸਲਾਹਕਾਰ ਸੋਣਾ ਸਿੰਘ, ਸਲਾਹਕਾਰ ਨਰੇਸ਼ ਕੁਮਾਰ, ਸਲਾਹਕਾਰ ਅਜੈ ਕੰਬੋਜ, ਮੈਂਬਰ ਰਾਜਿੰਦਰ ਸਿੰਘ, ਮੈਂਬਰ ਨਵਜੀਤ ਕੁਮਾਰ, ਮੈਂਬਰ ਜੰਗੀਰ ਸਿੰਘ, ਮੈਂਬਰ ਕਮਲਜੀਤ ਸਿੰਘ, ਮੈਂਬਰ ਸੋਨਾ ਸਿੰਘ , ਮੈਂਬਰ ਅਮਰਜੀਤ ਸਿੰਘ, ਮਲਕੀਅਤ ਸਿੰਘ, ਦਰਸਨ ਸਿੰਘ, ਹਰਮੇਸ਼ ਸਿੰਘ, ਗੁਰਮੀਤ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਦੀ ਚੋਣ ਕੀਤੀ ਗਈ। (Jalalabad News)
ਕਣਕ ਦਾ ਘੱਟੋ-ਘੱਟ 50000 ਪ੍ਰਤੀ ਏਕੜ ਮੁਆਵਜਾ ਦਿੱਤੇ ਜਾਣ ਦੀ ਮੰਗ
ਸਾਰੇ ਕਿਸਾਨਾਂ ਨੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਾਂਗੇ। ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਬੇ-ਮੌਸਮੇ ਮੀਂਹ, ਗੜੇ ਅਤੇ ਤੇਜ਼ ਝੱਖੜ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 100% ਨੁਕਸਾਨ ਹੋਈ ਕਣਕ ਦਾ ਘੱਟੋ-ਘੱਟ 50000 ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।