ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

Ration Card

ਚੰਡੀਗੜ੍ਹ।। ਬੀਪੀਐੱਲ ਰਾਸ਼ਨ ਕਾਰਡ ਧਾਰਕਾਂ (Ration Card) ਲਈ ਸਰਕਾਰ ਨੇ ਅਜਿਹਾ ਐਲਾਨ ਕੀਤਾ ਹੈ ਕਿ ਜਿਸ ਨੂੰ ਸੁਣ ਕੇ ਹਰ ਬੀਪੀਐੱਲ ਪਰਿਵਾਰ ਖੁਸ਼ੀ ’ਚ ਝੂਮਣ ਲੱਗੇਗਾ। ਬੀਪੀਐੱਲ ਪਰਿਵਾਰਾਂ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਨੇ ਉਨ੍ਹਾਂ ਲਈ ਇੱਕ ਵਿਸ਼ੇਸ਼ ਯੋਜਨਾ ਬਣਾਈ ਹੈ, ਜਿਸ ਦਾ ਫਾਇਦਾ ਅਜਿਹੇ ਪਰਿਵਾਰ ਲੈ ਕੇ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਣਗੇ।

ਸਰਕਾਰ ਨੇ ਐਲਾਨ ਕੀਤਾ ਹੈ ਕਿ ਨਵੰਬਰ ਮਹੀਨੇ ’ਚ ਅਜਿਹੇ ਪਰਿਵਾਰਾਂ ਨੂੰ ਮੋਟਾ ਅਨਾਜ ਮੁਫ਼ਤ ’ਚ ਉਪਲੱਬਧ ਕਰਵਾਇਆ ਜਾਵੇਗਾ। ਜਿਸ ਨਾ ਬਹੁਤ ਸਾਰੇ ਲੋਕਾਂ ਨੂੰ ਫ਼ਾਇਦਾ ਹੋਣ ਵਾਲਾ ਹੈ। ਇਹ ਅਨਾਜ 31 ਅਕਤੂਬਰ ਤੱਕ ਭੰਡਾਰਨ ਸਥਾਨ ’ਤੇ ਪਹੁੰਚ ਜਾਵੇਗਾ ਅਤੇ ਫਿਰ ਉਸ ਨੂੰ ਲੋਕਾਂ ਨੂੰ ਉਪਲੱਬਧ ਕਰਵਾਇਆ ਜਾਵੇਗਾ। ਤੁਸੀਂ ਵੀ ਜੇਕਰ ਹਰਿਆਣਾ ਦੇ ਨਿਵਾਸੀ ਹੋ ਅਤੇ ਬੀਪੀਐੱਲ ਕਾਰਡ ਧਾਰਕ ਹੋ ਤਾਂ ਤੁਹਾਨੂੰ ਆਸਾਨੀ ਨਾਲ ਮੋਟਾ ਅਨਾਜ ਮਿਲ ਸਕਦਾ ਹੈ। ਦੱਸ ਦਈਏ ਕਿ ਨਵੰਬਰ ਤੋਂ ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚ ਗਰੀਬ ਪਰਿਵਾਰਾਂ ਨੂੰ ਮੁਫ਼ ਮੋਟਾ ਅਨਾਜ ਮਿਲੇਗਾ, ਜਿਸ ਨੂੰ ਖੁਰਾਕ ਨਾਗਰਿਕ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਸਾਰੇ ਜ਼ਿਲ੍ਹਿਆਂ ’ਚ ਵੱਡੀ ਮਾਤਰਾ ’ਚ ਬਾਜ਼ਰੇ ਦੇ ਰੂਪ ’ਚ ਭੇਜੇਗਾ। ਇਹ ਰਾਸ਼ਨ ਗਰੀਬ ਪਰਿਵਾਰਾਂ ਨੂੰ ਨਵੰਬਰ, ਦਸੰਬਰ ਤੇ ਜਨਵਰੀ ਵਿੱਚ ਮਿਲੇਗਾ। (Ration Card)

ਲੋਹਾ ਨਗਰੀ ਦੀ ਗ਼ਜ਼ਲਪ੍ਰੀਤ ਕੌਰ ਬਣੀ ਆਈਪੀਐਸ ਅਫ਼ਸਰ

ਇਸ ਸਬੰਧੀ ਸਹਾਇਕ ਖੁਰਾਕ ਤੇ ਸਪਲਾਈ ਅਧਿਕਾਰੀ ਨੇ ਦੱਸਿਆ ਕਿ ਜੋ ਲੋਕ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਹਨ, ਜੋ ਘੱਟ ਆਮਦਨ ਵਾਲੇ ਹਨ, ਉਨ੍ਹਾਂ ਨੂੰ ਨਵੰਬਰ ’ਚ ਇਹ ਅਨਾਜ ਪ੍ਰਾਪਤ ਕਰਨ ਲਈ ਵਿਸ਼ੇਸ਼ ਥਾਵਾਂ ’ਤੇ ਜਾਣਾ ਪਵੇਗਾ। ਜਿਸ ਦਾ ਆਯੋਜਨ ਸਰਕਾਰ ਦੁਆਰਾ ਕੀਤਾ ਜਾਵੇਗਾ। ਇਹ ਯੋਜਨਾ ਬੀਪੀਐੱਲ ਪਰਿਵਾਰਾਂ ਲਈ ਅਗਲੇ ਤਿੰਨ ਮਹੀਨਿਆਂ ਤੱਕ ਕਰਵਾਈ ਜਾਵੇਗੀ। ਨਾਲ ਹੀ ਏਵਾਈ ਸ੍ਰੇਣੀ ਲਈ ਅਰਹਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੂੰ ਵਿਭਾਗ ਤੋਂ 35 ਕਿਲੋਗਾ੍ਰਮ ’ਚੋਂ 17 ਕਿਲੋਗ੍ਰਾਮ ਅਨਾਜ ਮਿਲੇਗਾ। ਉਨ੍ਹਾਂ ਨੂੰ ਵੀ 18 ਕਿਲੋਗ੍ਰਾਮ ਕਣਕ ਮਿਲ ਸਕਦੀ ਹੈ। ਜੋ ਲੋਕ ਬੀਪੀਐੱਲ ਸ੍ਰੇਣੀ ਦੇ ਤਹਿਤ ਆਉਂਦੇ ਹਨ ਅਤੇ ਅਤਿਰਿਕਤ ਲਾਭਾਰਥੀ ਹਨ, ਉਨ੍ਹਾਂ ਨੂੰ ਪ੍ਰਤੀ ਵਿਅਕਤੀ ਦੋ ਕਿੱਲੋ ਬਾਜ਼ਾ ਤੇ ਦੋ ਕਿੱਲੋ ਕਣਕ ਮਿਲੇਗੀ।