ਦਸੰਬਰ 2023 ਵਿੱਚ ਪੜ੍ਹਾਈ ਕਰਨ ਲਈ ਗਈ ਸੀ ਕੈਨੇਡਾ | Canada News
Canada News: (ਮਨੀਕ ਬੱਤਾ) ਭਦੌੜ। ਭਦੌੜ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਕੁਝ ਮਹੀਨੇ ਪਹਿਲਾਂ ਕੈਨੇਡਾ ਵਿੱਚ ਪੜ੍ਹਨ ਲਈ ਗਈ ਕੁੜੀ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਦੇ ਪਿਤਾ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੰਬਰ 2023 ’ਚ ਉਹਨਾਂ ਦੀ ਬੇਟੀ ਗੁਰਮੀਤ ਕੌਰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੜ੍ਹਾਈ ਕਰਨ ਲਈ ਗਈ ਸੀ ਅਤੇ ਲੰਘੇ ਐਤਵਾਰ ਉਨਾਂ ਨੂੰ ਕੈਨੇਡਾ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਬੇਟੀ ਦੀ ਮੌਤ ਹੋ ਗਈ ਹੈ ਅਤੇ ਉਸ ਤੋਂ ਬਾਅਦ ਉਸ ਦੀ ਬੇਟੀ ਦੇ ਨਾਲ ਰਹਿੰਦੀਆਂ ਕੁੜੀਆਂ ਦੇ ਵੀ ਉਹਨਾਂ ਨੂੰ ਫੋਨ ਆਏ ਕਿ ਉਹਨਾਂ ਦੀ ਬੇਟੀ ਗੁਰਮੀਤ ਕੌਰ ਦੀ ਅਚਾਨਕ ਮੌਤ ਹੋ ਗਈ ਹੈ।
ਉਹਨਾਂ ਕਿਹਾ ਕਿ ਉਹਨਾਂ ਦੇ ਭਤੀਜੇ ਅਤੇ ਹੋਰ ਜਾਣਕਾਰ ਕੈਨੇਡਾ ਦੇ ਸਰੀ ਵਿੱਚ ਹਨ ਜੋ ਉਹਨਾਂ ਨਾਲ ਹੁਣ ਲਗਾਤਾਰ ਸੰਪਰਕ ਵਿੱਚ ਹਨ ਅਤੇ ਉਹਨਾਂ ਦੀ ਬੇਟੀ ਗੁਰਮੀਤ ਕੌਰ ਦੀ ਮਿ੍ਰਤਕ ਦੇ ਪ੍ਰਸ਼ਾਸਨ ਕੋਲ ਹੈ ਅਤੇ ਉਹ ਪੋਸਟਮਾਰਟਮ ਤੋਂ ਬਾਅਦ ਹੀ ਉਹਨਾਂ ਨੂੰ ਸੌਂਪਣਗੇ। ਉਹਨਾਂ ਕਿਹਾ ਕਿ ਗੁਰਮੀਤ ਕੌਰ ਦੀ ਮਿ੍ਰਤਕ ਦੇਹ ਨੂੰ ਭਾਰਤ ਲਿਆਉਣ ਲਈ ਵੱਖ-ਵੱਖ ਸਮਾਜ ਸੇਵੀ ਉਪਰਾਲਾ ਕਰ ਰਹੇ ਹਨ ਅਤੇ ਉਸ ’ਤੇ ਆਉਣ ਵਾਲੇ ਖਰਚੇ ਨੂੰ ਦਾਨੀ ਸੱਜਣ ਰਲ ਮਿਲ ਕੇ ਇਕੱਠਾ ਕਰ ਰਹੇ ਹਨ।
ਕੰਮ ਨਾ ਮਿਲਣ ਕਾਰਨ ਗੁਰਮੀਤ ਕੌਰ ਪਿਛਲੇ ਸਮੇਂ ਤੋਂ ਪਰੇਸ਼ਾਨ ਸੀ
ਉਹਨਾਂ ਕਿਹਾ ਕਿ ਕੈਨੇਡਾ ਵਾਲਿਆਂ ਦੇ ਦੱਸਣ ਮੁਤਾਬਿਕ ਗੁਰਮੀਤ ਕੌਰ ਦੀ ਮਿ੍ਰਤਕ ਦੇਹ ਨੂੰ ਭਦੌੜ ਲਿਆਉਣ ਲਈ ਤਕਰੀਬਨ 13 ਤੋਂ 14 ਲੱਖ ਰੁਪਏ ਦਾ ਖਰਚਾ ਆਵੇਗਾ। ਜਿਸ ਨੂੰ ਖਰਚਣ ਲਈ ਉਹ ਅਸਮਰੱਥ ਹਨ। ਉਹਨਾਂ ਕਿਹਾ ਕਿ ਮੈਂ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹਾਂ ਅਤੇ ਦਸੰਬਰ ਮਹੀਨੇ ਵਿੱਚ ਆਪਣੀ ਬੇਟੀ ਗੁਰਮੀਤ ਕੌਰ ਦੇ ਬਾਰ੍ਹਵੀਂ ਤੋਂ ਬਾਅਦ ਉਸ ਦਾ ਵਿਆਹ ਕਰਕੇ ਉਸਨੂੰ ਕੈਨੇਡਾ ਭੇਜਿਆ ਸੀ ਅਤੇ ਉਸ ਦਾ ਸਪਾਊਜ ਵੀ ਅਜੇ ਕੈਨੇਡਾ ਨਹੀਂ ਗਿਆ ਸੀ। ਉਹਨਾਂ ਕਿਹਾ ਕਿ ਕੰਮ ਨਾ ਮਿਲਣ ਕਾਰਨ ਗੁਰਮੀਤ ਕੌਰ ਪਿਛਲੇ ਸਮੇਂ ਤੋਂ ਪਰੇਸ਼ਾਨ ਸੀ ਅਤੇ ਲਗਾਤਾਰ ਉਸ ਨੂੰ ਇਸ ਚੀਜ਼ ਦੀ ਟੈਨਸ਼ਨ ਖਾ ਰਹੀ ਸੀ
ਗੁਆਂਢੀ ਦਰਸ਼ਨ ਸਿੰਘ ਪਟਵਾਰੀ ਨੇ ਕਿਹਾ ਕਿ ਪਰਮਜੀਤ ਸਿੰਘ ਡਰਾਈਵਰੀ ਕਰਕੇ ਆਪਣੇ ਬੱਚੇ ਅਤੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਅਤੇ ਆਰਥਿਕ ਮੰਦੀ ਹੋਣ ਕਾਰਨ ਇਹ ਕਿਸੇ ਹੋਰ ਪਿੰਡ ਤੋਂ ਭਦੌੜ ਪਿੰਡ ਆ ਕੇ ਰਹਿਣ ਲੱਗੇ ਸਨ ਅਤੇ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਬੇਟੀ ਨੇ ਬਾਰ੍ਹਵੀ ਪਾਸ ਕਰਕੇ ਆਈਲੈਟਸ ਕੀਤੀ ਸੀ।
ਇਹ ਵੀ ਪੜ੍ਹੋ: New Traffic Rules : ਮਾਫ਼ ਹੋਏ ਚਲਾਨ, ਵਾਹਨ ਚਾਲਕਾਂ ਲਈ ਜ਼ਰੂਰੀ ਖ਼ਬਰ, ਮਿਲ ਗਈ ਵੱਡੀ ਰਾਹਤ
ਜਿਸ ਤੋਂ ਬਾਅਦ ਉਸ ਨੂੰ ਕੈਨੇਡਾ ਪੜ੍ਹਾਈ ਕਰਨ ਲਈ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਭੇਜ ਦਿੱਤਾ ਕਿ ਹੁਣ ਉਹਨਾਂ ਦੀ ਗਰੀਬੀ ਦੂਰ ਹੋ ਜਾਵੇਗੀ ਪਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਕੈਨੇਡਾ ਵਿੱਚ ਉਸ ਨੂੰ ਪੜ੍ਹਾਈ ਦੇ ਨਾਲ ਨਾਲ ਕੰਮ ਨਾ ਮਿਲਣ ਕਾਰਨ ਉਹ ਕਾਫੀ ਸਮੇਂ ਤੋਂ ਪਰੇਸ਼ਾਨ ਚੱਲ ਰਹੀ ਸੀ ਅਤੇ ਲੰਘੇ ਐਤਵਾਰ ਉਸ ਦੀ ਮੌਤ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਪਰਮਜੀਤ ਸਿੰਘ ਦੀ ਬੇਟੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਅਪੀਲ ਕੀਤੀ ਅਤੇ ਉਸ ਦੀ ਆਰਥਿਕ ਮੱਦਦ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਹੀ ਦੇਖਭਾਲ ਕਰ ਸਕੇ।