ਨਸ਼ਿਆਂ ਦੇ ਦੈਂਤ ਨੇ ਸਰਦੇ ਪੁੱਜਣੇ ਘਰਾਣੇ ਦਾ ਨੌਜਵਾਨ ਨਿਗਲਿਆ

Drug, Addicts, Swallowed, Young, Man, Family

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ)। ਲੁਧਿਆਣਾ ਨੇੜੇ ਮਾਛੀਵਾੜੇ ਦੇ ਇਕ ਸਰਦੇ-ਪੁੱਜਦੇ ਘਰ ਦੇ ਇਕ ਨੌਜਵਾਨ ਨੂੰ ਨਸ਼ਿਆਂ ਦੇ ਦੈਂਤ ਨੇ ਫਿਰ ਨਿਗਲ ਲਿਆ। ਮਹਿਲਾ ਬ੍ਰਿਗੇਡ ਕਾਂਗਰਸ ਦੀ ਸੂਬਾ ਪ੍ਰਧਾਨ ਮਨਪ੍ਰੀਤ ਕੌਰ ਦੇ ਇਕਲੌਤੇ ਨੌਜਵਾਨ ਪੁੱਤਰ ਜੈ ਸਿੰਘ (26) ਨੇ ਨਸ਼ਿਆਂ ਕਾਰਨ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨ ਕਿ ਜੈ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਉਸ ਦਾ ਨਸ਼ਾ ਛੁਡਵਾਉਣ ਲਈ ਪਰਿਵਾਰ ਵੱਲੋਂ ਉਸ ਨੂੰ ਘਰ ‘ਚ ਹੀ ਰੱਖਿਆ ਜਾਂਦਾ ਸੀ। (Giants Of Drugs)

ਕੁੱਝ ਦਿਨਾਂ ਤੋਂ ਨਸ਼ਾ ਨਾ ਮਿਲਣ ਕਾਰਨ ਉਹ ਬੇਹੱਦ ਪਰੇਸ਼ਾਨ ਸੀ ਅਤੇ ਅੱਜ ਉਸ ਦੀ ਮਾਤਾ ਮਨਪ੍ਰੀਤ ਕੌਰ ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਦਾਖਲ ਕਰਵਾਉਣ ਸਬੰਧੀ ਆਨੰਦਪੁਰ ਸਾਹਿਬ ਵਿਖੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨ ਗਈ ਸੀ। ਅੱਜ ਸਵੇਰੇ ਪੌਣੇ 10 ਵਜੇ ਦੇ ਕਰੀਬ ਜਦੋਂ ਨੌਜਵਾਨ ਜੈ ਸਿੰਘ ਦੀ ਪਤਨੀ ਤੇ ਉਸ ਦੀ ਭੈਣ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਲਈ ਗਏ ਅਤੇ ਘਰ ਵਿਚ ਨੌਜਵਾਨ ਜੈ ਸਿੰਘ ਤੇ ਉਸ ਦਾ ਪਿਤਾ ਜਸਵਿੰਦਰ ਸਿੰਘ ਸਾਬਕਾ ਫੌਜੀ ਮੌਜੂਦ ਸਨ। (Giants Of Drugs)

ਮ੍ਰਿਤਕ ਨੌਜਵਾਨ ਜੈ ਸਿੰਘ ਦੀ ਮਾਤਾ ਅਤੇ ਮਹਿਲਾ ਬ੍ਰਿਗੇਡ ਕਾਂਗਰਸ ਦੀ ਸੂਬਾ ਪ੍ਰਧਾਨ ਮਨਪ੍ਰੀਤ ਕੌਰ ਦਾ ਆਪਣੇ ਪੁੱਤਰ ਦੇ ਵਿਛੋੜੇ ਕਾਰਨ ਰੋ-ਰੋ ਕੇ ਬੁਰਾ ਹਾਲ ਸੀ। ਕਾਂਗਰਸੀ ਆਗੂ ਦਾ ਕਹਿਣਾ ਸੀ ਕਿ ਉਸ ਨੇ ਆਪਣੇ ਪੁੱਤਰ ਦਾ ਨਸ਼ਾ ਛੁਡਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਪਰ ਫਿਰ ਵੀ ਜਦੋਂ ਉਹ ਚੁੱਪ-ਚੁਪੀਤੇ ਘਰੋਂ ਬਾਹਰ ਨਿਕਲ ਜਾਂਦਾ ਸੀ ਤਾਂ ਮਾਛੀਵਾੜੇ ਹਲਕੇ ‘ਚ ਨਸ਼ਾ ਵੇਚਦੇ ਸੌਦਾਗਰਾਂ ਨੇ ਉਸ ਦੀ ਪੇਸ਼ ਨਾ ਜਾਣ ਦਿੱਤੀ ਤੇ ਬਾਹਰ ਨਿਕਲਦੇ ਹੀ ਉਹ ਇਹਨਾਂ ਨਸ਼ਾ ਸੌਦਾਗਰਾਂ ਦੇ ਹੱਥੇ ਚੜ ਜਾਂਦਾ ਸੀ। (Giants Of Drugs)

LEAVE A REPLY

Please enter your comment!
Please enter your name here