ਬੇਲਗਾਮ ਨਕਸਲੀਆਂ ਦਾ ਕਹਿਰ
ਛੱਤੀਸਗੜ੍ਹ ਦੇ ਬੀਜਾਪੁਰ ’ਚ ਨਕਸਲੀਆਂ ਨਾਲ ਮੁਕਾਬਲੇ ’ਚ ਲਗਭਗ 24 ਜਵਾਨ ਸ਼ਹੀਦ ਹੋ ਗਏ ਅਤੇ 31 ਜ਼ਖ਼ਮੀ ਹਨ ਇਹ ਜਵਾਨ ਐਸਟੀਐਫ਼ ਅਤੇ ਜਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਸੈਨਿਕ ਸਨ ਡੀਆਰਜੀ ਦੇ ਇਕੱਠੇ ਇੰਨੇ ਜਵਾਨ ਪਹਿਲੀ ਵਾਰ ਸ਼ਹੀਦ ਹੋਏ ਹਨ ਨਕਸਲੀ ਜਵਾਨਾਂ ਤੋਂ ਹਥਿਆਰ ਵੀ ਲੁੱਟ ਕੇ ਲੈ ਗਏ ਇਹ ਬਲਿਦਾਨ ਇਸ ਲਈ ਚਿੰਤਾਜਨਕ ਹੈ, ਕਿਉਂਕਿ ਇੱਕ ਪੰਦਰਵਾੜੇ ਅੰਦਰ ਦੂਜੀ ਵਾਰ ਸੁਰੱਖਿਆ ਬਲਾਂ ਨੂੰ ਨਿਸ਼ਾਨੇ ’ਤੇ ਲਿਆ ਗਿਆ ਹੈ ਇਸ ਤੋਂ ਪਹਿਲਾਂ ਨਰਾਇਣਪੁਰ ’ਚ ਨਕਸਲੀਆਂ ਨੇ ਸੁਰੱਖਿਆ ਬਲਾਂ ਦੀ ਇੱਕ ਬੱਸ ਨੂੰ ਬਾਰੂਦੀ ਸੁਰੰਗ ’ਚ ਧਮਾਕਾ ਕਰਕੇ ਉਡਾ ਦਿੱਤਾ ਸੀ
ਇਸ ਹਮਲੇ ’ਚ ਪੰਜ ਜਵਾਨ ਸ਼ਹੀਦ ਹੋਏ ਸਨ ਲਗਾਤਾਰ ਹੋਈਆਂ ਇਨ੍ਹਾਂ ਦੋ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਨਕਸਲੀਆਂ ਦੇ ਹੌਂਸਲੇ ਬੁਲੰਦ ਹਨ ਉਨ੍ਹਾਂ ਵੱਲੋਂ ਹਿੰਸਾ ਤੋਂ ਮੁਕਤੀ ਦੇ ਜੋ ਸੰਕੇਤ ਦਿੱਤੇ ਗਏ ਸਨ, ਉਹ ਸਿਰਫ਼ ਸੁਰੱਖਿਆ ਬਲਾਂ ਦੀਆਂ ਅੱਖਾਂ ’ਚ ਧੂੜ ਝੋਕਣ ਲਈ ਸਨ ਪਿਛਲੇ 15 ਦਿਨਾਂ ’ਚ ਹੋਏ ਇਹ ਹਮਲੇ ਇਸ ਗੱਲ ਦੀ ਤਸਦੀਕ ਹੈ ਕਿ ਛੱਤੀਸਗੜ੍ਹ ’ਚ ਨਕਸਲੀ ਤੰਤਰ ਮਜ਼ਬੂਤ ਹੈ ਅਤੇ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਇਨ੍ਹਾਂ ਦਾ ਸੁਰਾਗ ਲਾਉਣ ’ਚ ਨਾਕਾਮ ਜਦੋਂ ਕਿ ਸ਼ਾਂਤੀ ਦਾ ਪੈਗਾਮ ਦੇ ਕੇ ਨਕਸਲੀ ਆਪਣੇ ਸੰਗਠਨ ਦੀ ਤਾਕਤ ਵਧਾਉਣ ਅਤੇ ਹਥਿਆਰ ਇਕੱਠੇ ਕਰਨ ’ਚ ਲੱਗੇ ਰਹੇ ਇਸ ਤੱਥ ਦੀ ਪੁਸ਼ਟੀ ਇਨ੍ਹਾਂ ਹਮਲਿਆਂ ’ਚ ਹੋਈ ਹੈ ਹਾਲਾਂਕਿ ਇਸ ’ਚ ਕੋਈ ਦੋ ਰਾਇ ਨਹੀਂ ਕਿ ਨਕਸਲੀਆਂ ਦੀ ਸ਼ਕਤੀ ਅਤੇ ਹਮਲੇ ਘੱਟ ਹੋਏ ਹਨ
ਪਰ ਉਨ੍ਹਾਂ ਕੋਲ ਸੂਚਨਾਵਾਂ ਹਾਸਲ ਕਰਨ ਦਾ ਮੁਖ਼ਬਰ ਤੰਤਰ ਹੁਣ ਵੀ ਬਰਕਰਾਰ ਹਨ ਹਮਲਾ ਕਰਕੇ ਬਚ ਨਿੱਕਲਣ ਦੀ ਰਣਨੀਤੀ ਬਣਾਉਣ ’ਚ ਵੀ ਉਹ ਸਮਰੱਥ ਹਨ ਇਸ ਲਈ ਉਹ ਆਪਣੀ ਕਾਮਯਾਬੀ ਦਾ ਝੰਡਾ ਲਹਿਰਾ ਰਹੇ ਹਨ ਬਸਤਰ ਦੇ ਇਸ ਜੰਗਲੀ ਖੇਤਰ ’ਚ ਨਕਸਲੀ ਆਗੂ ਹਿਡਮਾ ਦਾ ਬੋਲਬਾਲਾ ਹੈ ਉਹ ਸਰਕਾਰ ਅਤੇ ਸੁਰੱਖਿਆ ਬਲਾਂ ਨੂੰ ਲਗਾਤਾਰ ਚੁਣੌਤੀ ਦੇ ਰਿਹਾ ਹੈ, ਜਦੋਂਕਿ ਰਾਜ ਅਤੇ ਕੇਂਦਰ ਸਰਕਾਰ ਕੋਲ ਰਣਨੀਤੀ ਦੀ ਕਮੀ ਹੈ ਇਹੀ ਵਜ੍ਹਾ ਹੈ ਕਿ ਨਕਸਲੀ ਖੇਤਰ ’ਚ ਜਦੋਂ ਵੀ ਕੋਈ ਵਿਕਾਸ ਕਾਰਜ ਜਾਂ ਚੋਣ ਪ੍ਰਕਿਰਿਆ ਮੁਕੰਮਲ ਹੁੰਦੀ ਹੈ ਤਾਂ ਨਕਸਲੀ ਉਸ ’ਚ ਅੜਿੱਕਾ ਡਾਹੁੰਦੇ ਹਨ ਨਕਸਲੀ ਸਮੱਸਿਆ ਨਾਲ ਨਜਿੱਠਣ ਲਈ ਸੂਬੇ ਅਤੇ ਕੇਂਦਰ ਸਰਕਾਰ ਦਾਅਵਾ ਕਰ ਰਹੀਆਂ ਹਨ ਕਿ ਵਿਕਾਸ ਇਸ ਸਮੱਸਿਆ ਦਾ ਹੱਲ ਹੈ
ਜੇਕਰ ਛੱਤੀਸਗੜ੍ਹ ਸਰਕਾਰ ਦੇ ਵਿਕਾਸ ਸਬੰਧੀ ਇਸ਼ਤਿਹਾਰਾਂ ’ਚ ਦਿੱਤੇ ਜਾ ਰਹੇ ਅੰਕੜਿਆਂ ’ਤੇ ਭਰੋਸਾ ਕਰੀਏ ਤਾਂ ਛੱਤੀਸਗੜ੍ਹ ਦੀ ਤਸਵੀਰ ਵਿਕਾਸ ਦੇ ਮਾਪਦੰਡਾਂ ਨੂੰ ਛੂੰਹਦੀ ਦਿਸ ਰਹੀ ਹੈ, ਪਰ ਇਸ ਅਨੁਪਾਤ ’ਚ ਇਹ ਦਾਅਵਾ ਬੇਮਾਨੀ ਹੈ ਕਿ ਸਮੱਸਿਆ ’ਤੇ ਰੋਕ ਲੱਗ ਰਹੀ ਹੈ? ਸਗੋਂ ਹੁਣ ਛੱਤੀਸਗੜ੍ਹ ਨਕਸਲੀ ਹਿੰਸਾ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਸੂਬਾ ਬਣ ਗਿਆ ਹੈ ਹੁਣ ਵੱਡੀ ਗਿਣਤੀ ’ਚ ਔਰਤਾਂ ਨੂੰ ਨਕਸਲੀ ਬਣਾਏ ਜਾਣੇ ਦੇ ਸਬੂਤ ਵੀ ਮਿਲ ਰਹੇ ਹਨ
ਬਾਵਜੂਦ ਕਾਂਗਰਸ ਦੇ ਇਨ੍ਹਾਂ ਨਕਸਲੀ ਖੇਤਰਾਂ ’ਚ ਜ਼ਿਆਦਾ ਵਿਧਾਇਕ ਜਿੱਤ ਕੇ ਆਏ ਹਨ ਹਾਲਾਂਕਿ ਨਕਸਲੀਆਂ ਨੇ ਕਾਂਗਰਸ ’ਤੇ 2013 ’ਚ ਵੱਡਾ ਹਮਲਾ ਬੋਲ ਕੇ ਲਗਭਗ ਉਸ ਦਾ ਸਫਾਇਆ ਕਰ ਦਿੱਤਾ ਸੀ ਕਾਂਗਰਸ ਆਗੂ ਮਹਿੰਦਰ ਕਰਮਾ ਨੇ ਨਕਸਲੀਆਂ ਨੇ ਵਿਰੁੱਧ ਸਲਵਾ ਜੁਡੂਮ ਨੂੰ 2005 ’ਚ ਖੜ੍ਹਾ ਕੀਤਾ ਸੀ ਸਭ ਤੋਂ ਪਹਿਲਾਂ ਬੀਜਾਪੁਰ ਜਿਲ੍ਹੇ ਦੇ ਹੀ ਕੁਰਤੁੂ ਵਿਕਾਸਖੰਡ ਦੇ ਆਦੀਵਾਸੀ ਪਿੰਡ ਅੰਬੇਲੀ ਦੇ ਲੋਕ ਨਕਸਲੀਆਂ ਖਿਲਾਫ਼ ਖੜੇ੍ਹ ਹੋਣ ਲੱਗੇ ਸਨ ਨਤੀਜੇ ਵਜੋਂ ਨਕਸਲੀਆਂ ਦੀ ਮਹੇਂਦਰ ਕਰਮਾ ਨਾਲ ਦੁਸ਼ਮਣੀ ਵਧ ਗਈ ਇਸ ਹਮਲੇ ’ਚ ਮਹੇਂਦਰ ਕਰਮਾ ਨਾਲ ਸਾਬਕਾ ਕੇਂਦਰੀ ਮੰਤਰੀ ਵਿਦਿਆਚਰਨ ਸ਼ੁਕਲ, ਕਾਂਗਰਸ ਦੇ ਤੱਤਕਾਲੀਨ ਪ੍ਰਧਾਨ ਨੰਦ ਕੁਮਾਰ ਪਟੇਲ ਅਤੇ ਹਰੀਪ੍ਰਸ਼ਾਦ ਸਮੇਤ ਇੱਕ ਦਰਜਨ ਆਗੂ ਮਾਰੇ ਗਏ ਸਨ ਪਰ ਕਾਂਗਰਸ ਨੇ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੀ ਗੁਆਚੀ ਤਾਕਤ ਫ਼ਿਰ ਤੋਂ ਹਾਸਲ ਕਰ ਲਈ ਪਰ ਨਕਸਲੀਆਂ ’ਤੇ ਪੂਰੀ ਤਰ੍ਹਾਂ ਲਗਾਮ ਨਹੀਂ ਲੱਗ ਸਕੀ
ਨਕਸਲਵਾਦ ਨੇਪਾਲ, ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਓਡੀਸ਼ਾ, ਮੱਧ ਪ੍ਰਦੇਸ਼ ਛੱਤੀਸਗੜ੍ਹ, ਮਹਾਂਰਾਸ਼ਟਰ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਸਮੇਤ ਦੇਸ਼ ਦੇ ਪੰਜਾਹ ਜਿਲ੍ਹਿਆਂ ’ਚ ਫੈਲਿਆ ਹੋਇਆ ਹੈ ਇਨ੍ਹਾਂ ਜਿਲ੍ਹਿਆਂ ਦੇ ਅਜਿਹੇ ਵੱਡੇ ਹਿੱਸੇ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਿਆ ਹੈ, ਜੋ ਬੇਸ਼ਕੀਮਤੀ ਜੰਗਲਾਂ ਅਤੇ ਖਣਿੱਜਾਂ ਨਾਲ ਭਰੇ ਹਨ ਛੱਤੀਸਗੜ੍ਹ ਦੇ ਬੈਲਾਡੀਲਾ ’ਚ ਲੋਹ ਧਾਤੂ ਦੀ ਖਦਾਨ ਨਾਲ ਹੋਈ
ਇਹ ਸ਼ੁਰੂਆਤ ਓਡੀਸਾ ਦੀਆਂ ਨਿਯਮਗਿਰੀ ਪਹਾੜੀਆਂ ’ਚ ਮੌਜੂਦ ਬਾਕਸਾਈਟ ਦੇ ਖਦਾਨ ਤੱਕ ਪਹੁੰਚ ਗਈ ਹੈ ਇੱਥੇ ਆਦੀਵਾਸੀਆਂ ਦੀਆਂ ਜਮੀਨਾਂ ਵੇਦਾਂਤਾ ਸਮੂਹ ਨੇ ਨਜਾਇਜ਼ ਹੱਥਕੰਡੇ ਅਪਣਾ ਕੇ ਜਿਸ ਤਰੀਕੇ ਨਾਲ ਖੋਹੀਆਂ ਸਨ, ਉਸ ਨੂੰ ਗੈਰ-ਕਾਨੂੰਨੀ ਖੁਦ ਦੇਸ਼ ਦੀ ਸੁਪਰੀਮ ਕੋਰਟ ਨੇ ਠਹਿਰਾਇਆ ਸੀ ਐਨੇ ਵੱਡੇ ਭੂ-ਭਾਗ ’ਚ ਨਕਸਲੀਆਂ ਦਾ ਅਸਰ ਇਸ ਗੱਲ ਦਾ ਸੰਕੇਤ ਹੈ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਤੋਂ ਲੈ ਕੇ ਸਿਆਸੀ ਅਤੇ ਗੁਆਂਢੀ ਦੇਸ਼ਾਂ ਤੋਂ ਹਮਾਇਤ ਮਿਲ ਰਹੀ ਹੈ ਬੰਗਲਾਦੇਸ਼, ਪਾਕਿਸਤਾਨ ਅਤੇ ਚੀਨ ਮਾਓਵਾਦ ਨੂੰ ਹੱਲਾਸ਼ੇਰੀ ਦੇਣ ਦੀ ਦ੍ਰਿਸ਼ਟੀ ਨਾਲ ਹਥਿਆਰ ਪਹੁੰਚਾਉਣ ਦੀ ਪੂਰੀ ਇੱਕ ਲੜੀ ਬਣਾਈ ਹੋਏ ਹੈ
ਚੀਨ ਨੇ ਨੇਪਾਲ ਨੂੰ ਮਾਓਵਾਦ ਦਾ ਗੜ੍ਹ ਅਜਿਹੀ ਹੀ ਮਿਥੀ ਸਾਜਿਸ਼ ਰਚ ਕੇ ਉਥੋਂ ਦੇ ਹਿੰਦੂ ਰਾਸ਼ਟਰ ਦੀ ਧਾਰਨਾ ਨੂੰ ਤਬਾਹ ਕੀਤਾ ਨੇਪਾਲ ਦੇ ਪਸ਼ੂਪਤੀ ਤੋਂ ਤਿਰੂਪਤੀ ਤੱਕ ਇਸ ਤਰਜ਼ ਦੇ ਮਾਓਵਾਦ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਸਾਡੀਆਂ ਖੁਫ਼ੀਆ ਏਜੰਸੀਆਂ ਨਗਰਾਂ ’ਚ ਚੱਲਣ ਵਾਲੇ ਹਥਿਆਰਾਂ ਅਤੇ ਰਸਦ ਦੀ ਸਪਲਾਈ ਚੈਨ ਦਾ ਵੀ ਪਰਦਾਫਾਸ਼ ਕਰਨ ’ਚ ਲਗਭਗ ਨਾਕਾਮ ਰਹੀਆਂ ਹਨ ਜੇਕਰ ਏਜੰਸੀਆਂ ਇਸ ਚੈਨ ਦੀ ਹੀ ਨਾਕੇਬੰਦੀ ਕਰਨ ’ਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਇੱਕ ਹਦ ਤੱਕ ਨਕਸਲੀ ਬਨਾਮ ਮਾਓਵਾਦ ’ਤੇ ਲਗਾਮ ਲੱਗ ਸਕਦੀ ਹੈ? ਹਾਲਾਂਕਿ ਦੇਸ਼ ’ਚ ਕਥਿਤ ਸ਼ਹਿਰੀ ਬੁੱਧੀਜੀਵੀਆਂ ਦਾ ਇੱਕ ਤਬਕਾ ਅਜਿਹਾ ਵੀ ਹੈ, ਜੋ ਮਾਓਵਾਦੀ ਹਿੰਸਾ ਨੂੰ ਸਹੀ ਠਹਿਰਾ ਕੇ ਸੰਵਿਧਾਨਕ ਲੋਕਤੰਤਰ ਨੂੰ ਖੁੱਲ੍ਹੀ ਚੁਣੌਤੀ ਦੇ ਕੇ ਨਕਸਲੀਆਂ ਦਾ ਹਿਮਾਇਤੀ ਬਣਿਆ ਹੋਇਆ ਹੈ
ਇਹ ਨਾ ਸਿਰਫ਼ ਉਨ੍ਹਾਂ ਨੂੰ ਵਿਚਾਰਿਕ ਖੁਰਾਕ ਦੇ ਕੇ ਉਨ੍ਹਾਂ ਨੂੰ ਉਕਸਾਉਣ ਦਾ ਕੰਮ ਕਰਦਾ ਹੈ, ਸਗੋਂ ਉਨ੍ਹਾਂ ਲਈ ਧਨ ਅਤੇ ਹਥਿਆਰ ਦੇਣ ਦਾ ਜਰੀਆ ਵੀ ਬਣਦਾ ਹੈ ਇਸ ਦੇ ਬਾਵਜੂਦ ਇਸ ਨੂੰ ਬਿਡੰਬਨਾ ਹੀ ਕਿਹਾ ਜਾਵੇਗਾ ਕਿ ਜਦੋਂ ਇਹ ਰਾਸ਼ਟਰ ਵਿਰੋਧੀ ਬੁੱਧੀਜੀਵੀ ਪੁਖਤਾ ਸਬੂਤਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਗਏ ਤਾਂ ਬੁੱਧੀਜੀਵੀਆਂ ਅਤੇ ਵਕੀਲਾਂ ਦੇ ਇੱਕ ਵਫ਼ਦ ਨੇ ਦੇਸ਼ ਦੀ ਸੁਪਰੀਮ ਕੋਰਟ ਨੂੰ ਵੀ ਪ੍ਰਭਾਵ ’ਚ ਲੈਣ ਦੀ ਕੋਸ਼ਿਸ਼ ਕੀਤੀ ਅਤੇ ਗ੍ਰਿਫ਼ਤਾਰੀਆਂ ਨੂੰ ਗਲਤ ਠਹਿਰਾਇਆ ਸੀ ਮਾਓਵਾਦੀ ਕਿਸੇ ਵੀ ਤਰ੍ਹਾਂ ਦੀ ਲੋਕਤੰਤਰਿਕ ਪ੍ਰਕਿਰਿਆ ਅਤੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਪਸੰਦ ਨਹੀਂ ਕਰਦੇ ਹਨ ਇਸ ਲਈ ਜੋ ਵੀ ਉਨ੍ਹਾਂ ਖਿਲਾਫ਼ ਜਾਂਦਾ ਹੈ, ਉਸ ਦੀ ਜੁਬਾਨ ਬੰਦ ਕਰ ਦਿੱਤੀ ਜਾਂਦੀ ਹੈ
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.