ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More

    ਸੱਚ ਦਾ ਫਲ

    Motivational Story

    ਸੱਚ ਦਾ ਫਲ

    ਇੱਕ ਵਾਰ ਇੱਕ ਕਾਫ਼ਲਾ ਬਗਦਾਦ ਜਾ ਰਿਹਾ ਸੀ ਰਾਹ ’ਚ ਡਾਕੂਆਂ ਨੇ ਹਮਲਾ ਕਰ ਦਿੱਤਾ ਤੇ ਲੁੱਟਮਾਰ ਕਰਨ ਲੱਗੇ ਕਾਫ਼ਲੇ ’ਚ 9 ਸਾਲ ਦਾ ਇੱਕ ਲੜਕਾ ਚੁੱਪਚਾਪ ਖੜ੍ਹਾ ਵੇਖ ਰਿਹਾ ਸੀ ਇੱਕ ਡਾਕੂ ਨੇ ਉਸ ਨੂੰ ਪੁੱਛਿਆ, ‘‘ਤੇਰੇ ਕੋਲ ਵੀ ਕੁਝ ਹੈ?’’ ‘‘ਮੇਰੇ ਕੋਲ 40 ਅਸ਼ਰਫ਼ੀਆਂ ਹਨ’’ ਲੜਕੇ ਨੇ ਜਵਾਬ ਦਿੱਤਾ ਡਾਕੂ ਲੜਕੇ ਦਾ ਹੱਥ ਫੜ ਕੇ ਸਰਦਾਰ ਕੋਲ ਲੈ ਗਿਆ ਤੇ ਦੱਸਿਆ, ‘‘ਇਹ ਲੜਕਾ ਆਪਣੇ ਕੋਲ 40 ਅਸ਼ਰਫ਼ੀਆਂ ਦੱਸਦਾ ਹੈ’’ ਸਰਦਾਰ ਨੇ ਲੜਕੇ ਤੋਂ ਪੁੱਛਿਆ, ‘‘ਤੇਰੀਆਂ ਅਸ਼ਰਫ਼ੀਆਂ ਕਿੱਥੇ ਹਨ?’’ ਲੜਕੇ ਨੇ ਆਪਣੀ ਸਦਰੀ ਲਾਹੀ ਤੇ ਉਸ ਦੇ ਅਸਤਰ ਨੂੰ ਪਾੜ ਕੇ ਅਸ਼ਰਫ਼ੀਆਂ ਸਾਹਮਣੇ ਸੁੱਟ ਦਿੱਤੀਆਂ ਡਾਕੂ ਹੈਰਾਨ ਰਹਿ ਗਏ

    ਸਰਦਾਰ ਨੇ ਲੜਕੇ ਨੂੰ ਪੁੱਛਿਆ, ‘‘ਅਸ਼ਰਫ਼ੀਆਂ ਨੂੰ ਇਸ ਤਰ੍ਹਾਂ ਰੱਖਣ ਦਾ ਉਪਾਅ ਤੈਨੂੰ ਕਿਸ ਨੇ ਦੱਸਿਆ?’’ ਉਸ ਨੇ ਜਵਾਬ ਦਿੱਤਾ, ‘‘ਮੇਰੀ ਮਾਂ ਨੇ ਇਨ੍ਹਾਂ ਨੂੰ ਸਦਰੀ ਦੇ ਅਸਤਰ ’ਚ ਸਿਉਂ ਦਿੱਤਾ ਸੀ, ਤਾਂ ਕਿ ਕਿਸੇ ਨੂੰ ਇਸ ਦਾ ਪਤਾ ਨਾ ਲੱਗੇ’’ ਸਰਦਾਰ ਨੇ ਹੈਰਾਨੀ ਨਾਲ ਪੁੱਛਿਆ, ‘‘ਤਾਂ ਤੂੰ ਇਨ੍ਹਾਂ ਅਸ਼ਰਫ਼ੀਆਂ ਬਾਰੇ ਸਾਨੂੰ ਕਿਉਂ ਦੱਸ ਦਿੱਤਾ?’’ ਲੜਕੇ ਨੇ ਕਿਹਾ, ‘‘ਮੈਂ ਝੂਠ ਕਿਵੇਂ ਬੋਲਦਾ? ਮੇਰੀ ਮਾਂ ਨੇ ਕਿਹਾ ਸੀ ਕਿ ਬੇਟਾ, ਝੂਠ ਬੋਲਣਾ ਪਾਪ ਹੈ’’ ਡਾਕੂ ਦੇ ਦਿਲ ’ਤੇ ਲੜਕੇ ਦੀ ਇਸ ਗੱਲ ਦਾ ਬੜਾ ਅਸਰ ਹੋਇਆ

    ਉਸ ਨੇ ਆਪਣੇ ਸਾਥੀਆਂ ਨੂੰ ਕਿਹਾ, ‘‘ਇਹ ਛੋਟਾ ਬੱਚਾ ਆਪਣੀ ਮਾਂ ਦਾ ਇੰਨਾ ਕਹਿਣਾ ਮੰਨਦਾ ਹੈ ਕਿ ਅਜਿਹੇ ਸੰਕਟ ’ਚ ਵੀ ਝੂਠ ਨਹੀਂ ਬੋਲਿਆ ਅਸੀਂ ਵੱਡੇ ਹੋ ਕੇ ਸਹੀ ਰਾਹ ’ਤੇ ਨਹੀਂ ਚੱਲਦੇ ਤੇ ਲੁੱਟ-ਮਾਰ ਕਰਦੇ ਹਾਂ’’ ਡਾਕੂਆਂ ਨੇ ਉਸੇ ਸਮੇਂ ਇਹ ਤੈਅ ਕੀਤਾ ਕਿ ਹੁਣ ਉਹ ਕਦੇ ਲੁੱਟ-ਮਾਰ ਨਹੀਂ ਕਰਨਗੇ ਉਨ੍ਹਾਂ ਲੁੱਟਿਆ ਸਾਮਾਨ ਵਾਪਸ ਕਰ ਦਿੱਤਾ ਕਾਫ਼ਲੇ ਵਾਲੇ ਆਪਣਾ ਸਾਮਾਨ ਪ੍ਰਾਪਤ ਕਰਕੇ ਬੜੇ ਖੁਸ਼ ਹੋਏ ਤੇ ਲੜਕੇ ਦਾ ਆਦਰ ਕਰਨ ਲੱਗੇ ਇਸ ਲੜਕੇ ਦਾ ਨਾਂਅ ਅਬਦੁਲ ਕਾਦਿਰ ਸੀ, ਜੋ ਵੱਡਾ ਹੋ ਕੇ ਇੱਕ ਫਕੀਰ ਦੇ ਨਾਂਅ ਨਾਲ ਪ੍ਰਸਿੱਧ ਹੋਇਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ