ਅਸ਼ਵਿਨ ਨੇ ਹਾਸਲ ਕੀਤੀਆਂ 3 ਵਿਕਟਾਂ | IND v ENG
- ਕੁਲਦੀਪ, ਅਕਸ਼ਰ ਅਤੇ ਬੁਮਰਾਹ ਨੂੰ ਮਿਲੀ 1-1 ਵਿਕਟ
- ਇੰਗਲੈਂਡ ਵੱਲੋਂ ਜੈਕ ਕ੍ਰਾਊਲੀ ਦਾ ਅਰਧਸੈਂਕੜਾ
ਸਪੋਰਟਸ ਡੈਸਕ। ਵਿਸ਼ਾਖਾਪਟਨਮ ਟੈਸਟ ’ਚ ਭਾਰਤ ਦਾ ਦਬਦਬਾ ਬਣ ਗਿਆ ਹੈ। ਚੌਥੇ ਦਿਨ ਦੇ ਪਹਿਲੇ ਸੈਸ਼ਨ ਦੀ ਸਮਾਪਤੀ ਤੱਕ ਇੰਗਲੈਂਡ ਨੇ 6 ਵਿਕਟਾਂ ਗੁਆ ਕੇ 194 ਦੌੜਾਂ ਬਣਾ ਲਈਆਂ ਸਨ। ਟੀਮ ਨੂੰ 399 ਦੌੜਾਂ ਦੇ ਟੀਚੇ ਲਈ ਅਜੇ 205 ਦੌੜਾਂ ਦੀ ਲੋੜ ਹੈ। ਜਦਕਿ ਭਾਰਤ ਨੂੰ ਮੈਚ ਜਿੱਤਣ ਲਈ 4 ਵਿਕਟਾਂ ਦੀ ਜ਼ਰੂਰਤ ਹੈ। ਦੂਜੀ ਪਾਰੀ ’ਚ ਲੰਚ ਤੱਕ ਇੰਗਲੈਂਡ ਵੱਲੋਂ ਬੇਨ ਸਟੋਕਸ ਨਾਟ ਆਊਟ ਰਹੇ। ਕ੍ਰਾਲੀ 73 ਦੌੜਾਂ ਬਣਾ ਕੇ ਆਊਟ ਹੋਏ। (IND v ENG)
‘ਨੈੱਟ ਜ਼ੀਰੋ’ ਕਾਰਬਨ ਨਿਕਾਸੀ ਦੇ ਰਾਹ ’ਚ ਚੁਣੌਤੀਆਂ
ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਨੇ ਪਾਰੀ ’ਚ 3 ਵਿਕਟਾਂ ਲੈਣ ਦੀ ਮਦਦ ਨਾਲ ਆਪਣੇ ਕਰੀਅਰ ’ਚ 499 ਵਿਕਟਾਂ ਪੂਰੀਆਂ ਕਰ ਲਈਆਂ ਹਨ। ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾਹ ਨੂੰ ਵੀ 1-1 ਵਿਕਟ ਮਿਲੀ। ਭਾਰਤ ਨੇ ਸ਼ੁੱਕਰਵਾਰ ਨੂੰ ਡਾਕਟਰ ਵਾਈਐਸ ਰਾਜਸ਼ੇਖਰ ਸਟੇਡੀਅਮ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ’ਚ ਭਾਰਤ ਨੇ 396 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ 253 ਦੌੜਾਂ ਬਣਾਈਆਂ। ਦੂਜੀ ਪਾਰੀ ’ਚ ਟੀਮ ਇੰਡੀਆ ਸਿਰਫ 255 ਦੌੜਾਂ ਹੀ ਬਣਾ ਸਕੀ ਅਤੇ ਇੰਗਲੈਂਡ ਨੂੰ 399 ਦੌੜਾਂ ਦਾ ਟੀਚਾ ਮਿਲਿਆ। (IND v ENG)
ਜੈਕ ਕ੍ਰਾਊਲੀ 73 ਦੌੜਾਂ ਬਣਾ ਕੇ ਆਊਟ | IND v ENG
ਕੁਲਦੀਪ ਯਾਦਵ ਨੇ ਲੰਚ ਸੈਸ਼ਨ ਤੋਂ 7 ਮਿੰਟ ਪਹਿਲਾਂ ਜੈਕ ਕ੍ਰਾਲੀ ਨੂੰ ਪੈਵੇਲੀਅਨ ਭੇਜਿਆ। ਕ੍ਰਾਲੀ 42ਵੇਂ ਓਵਰ ’ਚ 73 ਦੌੜਾਂ ਬਣਾ ਕੇ ਐੱਲਬੀਡਬਲਿਊ ਹੋਏ। ਓਵਰ ਦੀ ਆਖਰੀ ਗੇਂਦ ਉਨ੍ਹਾਂ ਦੇ ਪੈਡ ’ਤੇ ਲੱਗੀ, ਭਾਰਤ ਨੇ ਐਲਬੀਡਬਲਯੂ ਦੀ ਅਪੀਲ ਕੀਤੀ ਪਰ ਅੰਪਾਇਰ ਨੇ ਨਾਟ ਆਊਟ ਕਰ ਦਿੱਤਾ। ਭਾਰਤ ਨੇ ਰਿਵਿਊ ਲਿਆ, ਰੀਪਲੇਅ ਨੇ ਦਿਖਾਇਆ ਕਿ ਗੇਂਦ ਸਿੱਧੇ ਲੈੱਗ ਸਟੰਪ ’ਤੇ ਲੱਗੀ। ਮੈਦਾਨੀ ਅੰਪਾਇਰ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਕ੍ਰਾਲੀ ਨੂੰ 73 ਦੌੜਾਂ ਦੇ ਸਕੋਰ ’ਤੇ ਪੈਵੇਲੀਅਨ ਪਰਤਣਾ ਪਿਆ। (IND v ENG)
ਅਸ਼ਵਿਨ ਨੇ ਇੰਗਲੈਂਡ ਖਿਲਾਫ ਹਾਸਲ ਕੀਤੀਆਂ 97 ਵਿਕਟਾਂ | IND v ENG
ਰਵੀ ਅਸ਼ਵਿਨ ਨੇ ਇੰਗਲੈਂਡ ਖਿਲਾਫ ਦੂਜੀ ਪਾਰੀ ’ਚ 3 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਬੇਨ ਡਕੇਟ, ਓਲੀ ਪੋਪ ਅਤੇ ਜੋ ਰੂਟ ਨੂੰ ਪਵੇਲੀਅਨ ਭੇਜਿਆ। ਪੋਪ ਦੀ ਵਿਕਟ ਦੇ ਨਾਲ, ਉਹ ਇੰਗਲੈਂਡ ਦੇ ਖਿਲਾਫ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਸਪਿਨਰ ਬਣ ਗਏ। ਉਨ੍ਹਾਂ ਨੇ ਹੁਣ 21 ਟੈਸਟਾਂ ’ਚ 97 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਬੀਐਸ ਚੰਦਰਸ਼ੇਖਰ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ 23 ਟੈਸਟ ਮੈਚਾਂ ’ਚ 95 ਵਿਕਟਾਂ ਹਾਸਲ ਕੀਤੀਆਂ ਹਨ। (IND v ENG)