ਵਿਦਿਆਰਥੀ ਤੇ ਆਮ ਰਾਹਗੀਰ ਹੋਏ ਪ੍ਰੇਸ਼ਾਨ
(ਸੁਖਜੀਤ ਮਾਨ) ਬਠਿੰਡਾ। ਪੋਹ ਮਹੀਨੇ ਦੀ ਸ਼ੁਰੂਆਤ ‘ਚ ਹੀ ਪੈਣ ਲੱਗੀ ਕੜਾਕੇ ਦੀ ਠੰਢ ਨੇ ਲੋਕਾਂ ਦੇ ਹੱਡ ਠਾਰ ਦਿੱਤੇ। ਰਹਿੰਦੀ ਕਸਰ ਅੱਜ ਪਈ ਸੰਘਣੀ ਧੁੰਦ ਨੇ ਕੱਢ ਦਿੱਤੀ। ਸਵੇਰੇ 5 ਵਜੇ ਦੇ ਕਰੀਬ ਬਿਲਕੁਲ ਧੁੰਦ ਨਹੀਂ ਸੀ ਪਰ ਜਿਉਂ-ਜਿਉਂ ਦਿਨ ਚੜ੍ਹਦਾ ਗਿਆ ਧੁੰਦ ਵਧਦੀ ਗਈ।
ਆਮ ਰਾਹਗੀਰਾਂ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਨੂੰ ਧੁੰਦ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜ਼ਿਆਦਾ ਪ੍ਰੇਸ਼ਾਨ ਅੱਜ ਸੀ ਟੈਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਹੋਏ। ਮੌੜ ਮੰਡੀ ਦੀ ਰੀਨਾ ਨਾਂਅ ਦੀ ਵਿਦਿਆਰਥਣ ਅੱਜ ਸੀ ਟੈਟ ਦਾ ਪੇਪਰ ਦੇਣ ਜਾਣ ਮੌਕੇ ਹਾਦਸੇ ਦਾ ਸ਼ਿਕਾਰ ਹੋ ਕੇ ਜਖਮੀ ਹੋ ਗਈ।
ਬਠਿੰਡਾ : ਪੇਪਰ ਦੇਣ ਆਉਣ ਮੌਕੇ ਜਖਮੀ ਹੋਈ ਵਿਦਿਆਰਥਣ ਸਮੇਤ ਹੋਰ ਜਾਣਕਾਰੀ ਦਿੰਦੇ ਹੋਏ।
ਖੇਤੀ ਮਾਹਿਰਾਂ ਵੱਲੋਂ ਧੁੰਦ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਕਰਾਰ ਦਿੱਤਾ ਗਿਆ ਹੈ। ਮਾਹਿਰਾਂ ਮੁਤਾਬਿਕ ਜਿੰਨੀ ਠੰਡ ਤੇ ਧੁੰਦ ਪਵੇਗੀ ਕਣਕ ਦੀ ਫਸਲ ਓਨੀਂ ਵਧੀਆ ਹੋਵੇਗੀ। ਮੌਸਮ ਮਾਹਿਰਾਂ ਨੇ ਮੌਸਮ ਸਬੰਧੀ ਜੋ ਭਵਿੱਖਬਾਣੀ ਕੀਤੀ ਹੈ ਉਸ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਅਜਿਹਾ ਹੀ ਮੌਸਮ ਬਣਿਆ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ