ਝੰਡਾ ਕਿਰਸਾਨੀ ਦਾ

ਝੰਡਾ ਕਿਰਸਾਨੀ ਦਾ

ਜਵਾਨਾ ਤੂੰ ਜਾਗ ਓਏ
ਹਨੇਰੇ ਵਿਚੋਂ ਜਾਗ
ਸੁੱਤਿਆਂ ਨਹੀਂ ਹੁਣ ਸਰਨਾ
ਹੁਣ ਜਾਗ ਓਏ ਜਵਾਨਾ
ਹਲੂਣਾ ਦੇ ਜ਼ਮੀਰ ਨੂੰ
ਏਕੇ ਬਿਨ ਹੁਣ ਨਹੀਂ ਸਰਨਾ
ਹੱਕਾਂ ਲਈ ਪੈਣਾ ਹੁਣ ਲੜਨਾ।
ਦੋਸ਼ ਨਾ ਦੇ ਆਪਣੀ ਤਕਦੀਰ ਨੂੰ,
ਨਾਲ ਰੱਖ ਜਾਗਦੀ ਜ਼ਮੀਰ ਨੂੰ,
ਹੁਣ ਜਾਗ ਓਏ ਜਵਾਨਾ
ਤੇਰੇ ਬਿਨ ਨਹੀਂ ਹੁਣ ਸਰਨਾ।
ਬੂੰਦ ਬੂੰਦ ਨਾਲ ਘੜਾ ਭਰਦਾ,
ਏਕੇ ਬਾਝਂੋ ਕਿੱਥੇ ਹੁਣ ਸਰਦਾ।
ਮੈਂ ਝੰਡਾ ਪਿਆ ਪੁਕਾਰਦਾ ,
ਤੂੰ ਕਰ ਫਿਕਰ ਪੰਜਾਬ ਦਾ,
ਤੇਰਾ ਬਾਪੂ ਧਰਨੇ ਤੇ
ਪੋਹ ਮਾਘ ਤੋਂ ਹੁਣ ਤੱਕ
ਕਿਵੇਂ ਦਿਨ ਤੇ ਰਾਤ ਗੁਜ਼ਾਰਦਾ।
ਹਿੰਮਤ ਕਰ ਤੇ ਆ ਅੱਗੇ,
ਖੇਤ ’ਚ ਚਲਦੇ ਤੇਰੇ ਢੱਗੇ।
ਬਾਪੂ ਦੇ ਕਾਲੇ ਹੋਏ ਬੱਗੇ
ਜ਼ਮੀਨ ਬਾਪੂ ਦੀ ਹੁਣ
ਪੁੱਤਰਾ ਤੂੰ ਹੀ ਸੰਭਾਲਦਾ।
ਮੈਂ ਝੰਡਾ ਪਿਆ ਪੁਕਾਰਦਾ
ਅਵਾਜ਼ਾਂ ਤੈਨੂੰ ਮਾਰਦਾ।
ਬੋਲ ਓਏ ਜਵਾਨਾ
ਚੱਲ ਨਾਅਰਾ ਲਾਈਏ
ਕਿਸਾਨ ਏਕਤਾ ਜਿੰਦਾਬਾਦ ਦਾ।
ਮੈਂ ਝੰਡਾ ਤੈਨੂੰ ਪੁਕਾਰਦਾ।

ਕੁਲਵਿੰਦਰ ਕੌਰ ਬਾਜਕ
ਮੋ: 7589685547

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ