ਸਾਡੇ ਨਾਲ ਸ਼ਾਮਲ

Follow us

28.9 C
Chandigarh
Wednesday, February 25, 2026
More
    Home Breaking News ਸੱਟ ਲੱਗਣ ਤੋਂ ...

    ਸੱਟ ਲੱਗਣ ਤੋਂ ਬਾਅਦ ਅਮਿਤਾਭ ਬੱਚਨ ਦੀ ਸਾਹਮਣੇ ਆਈ ਪਹਿਲੀ ਤਸਵੀਰ

    Amitabh Bachchan

    ਮੁੰਬਈ (ਏਜੰਸੀ)। 80 ਸਾਲਾ ਮੈਗਾਸਟਾਰ ਅਮਿਤਾਭ ਬੱਚਨ (Amitabh Bachchan) ਦੀ ਹਰਨਮ ਪਿਆਰਤਾ ’ਚ ਅੰਜ ਵੀ ਕੋਈ ਕਮੀ ਨਹੀਂ ਹੈ। ਬਿੱਗ ਬੀ ਦੀ ਦੇਸ਼-ਵਿਦੇਸ਼ ’ਚ ਮਜ਼ਬੂਤ ਫੈਨ ਫਾਲੋਇੰਗ ਹੈ, ਜੋ ਅਕਸਰ ਆਪਣੇ ਚਹੇਤੇ ਸਟਾਰ ’ਤੇ ਪਿਆਰ ਦੀ ਵਰਖਾ ਕਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਅਮਿਤਾਭ ਬੱਚਨ ਸ਼ੂਟਿੰਗ ਦੌਰਾਨ ਜਖ਼ਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪ੍ਰੇਸ਼ਾਨ ਸਨ। ਹਾਲਾਂਕਿ ਹੁਣ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ।

    Amitabh Bachchan

    ਹਾਲ ਹੀ ’ਚ ਅਮਿਤਾਭ ਬੱਚਨ (Amitabh Bachchan) ਦੇ ਕੁਝ ਪ੍ਰਸ਼ੰਸਕ ਉਨ੍ਹਾਂ ਦੀ ਹਾਲਤ ਜਾਨਣ ਲਈ ਉਨ੍ਹਾਂ ਦੇ ਜੁਹੂ ਸਥਿੱਤ ਰਿਹਾਇਸ਼ ਪਹੁੰਚੇ ਸਨ, ਜਿਨ੍ਹਾਂ ਦੀਆਂ ਤਸਵੀਰਾਂ ਬਿੱਗ ਬੀ ਨੇ ਆਪਣੇ ਬਲਾਗ ’ਚ ਸ਼ੇਅਰ ਕੀਤੀਆਂ ਹਨ। ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ’ਚ ਅਮਿਤਾਭ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕੁਝ ਵੱਖਰੇ ਅੰਦਾਜ ’ਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਚਿੱਟੇ ਰੰਗ ਦਾ ਕੁੜਤਾ-ਪਜ਼ਾਮਾ ਪਾਇਆ ਸੀ ਅਤੇ ਨਾਂਲ ਹੀ ਚਿੱਟੇ ਤੇ ਕਾਲੇ ਰੰਗ ਦੀ ਰੈਕੇਟ ਪਾਈ ਸੀ। ਇਸ ਦੌਰਾਨ ਉਨ੍ਹਾਂ ਦੇ ਸੱਜੇ ਹੱਥ ’ਤੇ ਪੱਟੀ ਬੰਨ੍ਹੀ ਹੋਈ ਨਜ਼ਰ ਆ ਰਹੀ ਸੀ।

    Amitabh Bachchan

    ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬਿੱਗ ਬੀ ਨੇ ਲਿਖਿਆ ਹੈ ਕਿ ਮੈਂ ਵੱਡੀ ਗਿਣਤੀ ’ਚ ਬਜ਼ੁਰਗ, ਬੱਚੇ ਅਤੇ ਹੋਰ ਕੲਂ ਲੋਕਾਂ ਨੂੰ ਜਲਸਾ ਦੇ ਗੇਟ ’ਤੇ ਇੰਤਜ਼ਾਰ ਕਰਦੇ ਦੇਖਿਆ। ਪ੍ਰਸ਼ੰਸਕਾਂ ਵੱਲੋਂ ਐਨੀ ਦੇਖਭਲਾਈ ਤੇ ਪਿਆਰ ਦੇਖੇ ਕੇ ਮੈਂ ਖੁਸ਼ ਹਾਂ। ਕੰਮ ਜਾਰੀ ਹੈ… ਐਤਵਾਰ ਨੂੰ ਸਾਰੇ ਪ੍ਰਸ਼ੰਸਕਾਂ ਦਾ ਆਸ਼ੀਰਵਾਦ ਮਿਲਿਆ। ਦੱਸਣਯੋਗ ਹੈ ਕਿ ਅਮਿਤਾਭ ਬੱਚਨ ਮਾਰਚ ਦੀ ਸ਼ੁਰੂਆਤ ’ਚ ਹੈਦਰਾਬਾਦ ’ਚ ਆਪਣੀ ਆਉਣ ਵਾਲੀ ਫਿਲਮ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ਕਰ ਰਹੇ ਸਨ, ਜਿੱਥੇ ਸੈੱਟ ’ਤੇ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਇਸ ਦੌਰਾਨ ਊਨ੍ਹਾਂ ਦੀ ਪਸਲੀ ’ਤੇ ਸੱਟ ਲੱਗ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ।

    Amitabh Bachchan

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here