ਨਵੀਂ ਦਿੱਲੀ (ਏਜੰਸੀ)। ਕਾਂਗਰਸ ਮੈਂਬਰ ਰਜਨੀ ਪਾਟਿਲ ਦੀ ਮੁਅੱਤਲੀ ਵਾਪਸ ਲੈਣ, ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਸਮੇਤ ਕੁਝ ਵਿਰੋਧੀ ਮੈਂਬਰਾਂ ਦੇ ਭਾਸ਼ਣਾਂ ਦੇ ਅੰਸ਼ਾਂ ਨੂੰ ਸਦਨ ਦੀ ਕਾਰਵਾਈ ਤੋਂ ਹਟਾਉਣ ਅਤੇ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ ਗਠਿਤ ਕਰਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ (Rajya Sabha) ਦੀ ਕਾਰਵਾਈ ਸੋਮਵਾਰ ਨੂੰ 13 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ। ਬਜਟ ਸੈਸ਼ਨ ਦਾ ਦੂਜਾ ਪੜਾਅ 13 ਮਾਰਚ ਤੋਂ ਸ਼ੁਰੂ ਹੋਵੇਗਾ।
ਇੱਕ ਵਾਰ ਦੀ ਮੁਲਤਵੀ ਤੋਂ ਬਾਅਦ 11.50 ਵਜੇ ਬੈਠਕ ਸ਼ੁਰੂ ਹੋਣ ’ਤੇ ਵੀ ਸਦਨ ’ਚ ਹੰਗਾਮਾ ਜਾਰੀ ਰਿਹਾ ਅਤੇ ਸੱਤਾ ਪੱਖ ਨੇ ਇਕ ਵਾਰ ਫਿਰ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਗਠਿਤ ਕਰਨ ਅਤੇ ਰਜਨੀ ਪਾਟਿਲ ਦੀ ਮੁਲਤਵੀ ਵਾਪਸ ਲੈਣ ਦੀ ਮੰਗ ਕੀਤੀ। ਇਸ ਮੁੱਦੇ ’ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਦਰਮਿਆਨ ਹੀ ਸਪੀਕਰ ਜਗਦੀਪ ਧਨਖੜ ਨੇ ਪਹਿਲੇ ਜੀਰੋ ਕਾਲ ਅਤੇ ਫਿਰ ਪ੍ਰਸ਼ਨਕਾਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਜੇ.ਪੀ.ਸੀ. ਦੀ ਮੰਗ ਕਰ ਰਹੇ ਵਿਰੋਧੀ ਮੈਂਬਰ ਤੋਂ ਸਦਨ ਚੱਲਣ ਦੇਣ ਦੀ ਵਾਰ-ਵਾਰ ਅਪੀਲ ਕੀਤ ਪਰ ਆਪਣੀ ਅਪੀਲ ਦਾ ਅਸਰ ਨਹੀਂ ਹੁੰਦੇ ਦੇਖ ਉਨ੍ਹਾਂ ਨੇ 12.05 ਵਜੇ ਬੈਠਕ 13 ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ।
ਇਸ ਤਰ੍ਹਾਂ ਚੱਲੀ ਕਾਰਵਾਈ | Rajya Sabha
ਦੱਸਣਯੋਗ ਹੈ ਕਿ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦਾ ਅੱਜ ਆਖਰੀ ਦਿਨ ਸੀ। ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ 13 ਮਾਰਚ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਪੀਕਰ ਧਨਖੜ ਨੇ ਜ਼ਰੂਰੀ ਦਸਤਾਵੇਜ ਸਦਨ ਦੇ ਮੇਜ ’ਤੇ ਰਖਵਾਏ ਅਤੇ ਉਸ ਤੋਂ ਬਾਅਦ ਨਿਯਮ 267 ਦੇ ਅਧੀਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੰਤੋਸ਼ ਕੁਮਾਰ ਦੇ ਨੋਟਿਸ ਮਿਲੇ ਹਨ ਪਰ ਦੋਵੇਂ ਹੀ ਨੋਟਿਸ ਨਿਯਮਾਂ ਦੇ ਅਨੁਰੂਪ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਅਸਵੀਕਾਰ ਕੀਤਾ ਜਾਂਦਾ ਹੈ। ਸਪੀਕਰ ਨੇ ਇਸ ਗੱਲ ’ਤੇ ਵੀ ਇਤਰਾਜ ਜਤਾਇਆ ਕਿ ਸੰਜੇ ਸਿੰਘ ਨੇ ਸਦਨ ’ਚ ਹੁਣ ਤੱਕ 7 ਨੋਟਿਸ ਦਿੱਤੇ ਹਨ ਅਤੇ ਸਾਰਿਆਂ ਦੇ ਵਿਸ਼ੇ ਵਸਤੂ ਇਕੋ ਜਿਹੀ ਹੈ, ਬੱਸ ਉਨ੍ਹਾਂ ਦੀ ਤਾਰੀਖ ਬਦਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨੋਟਿਸ ਬਾਰੇ ਵਾਰ-ਵਾਰ ਮੈਂਬਰਾਂ ਨੂੰ ਅਪੀਲ ਕੀਤੇ ਜਾਣ ਦੇ ਬਾਵਜੂਦ ਉਹ ਗਲਤੀਆਂ ਨੂੰ ਦੋਹਰਾ ਰਹੇ ਹਨ।
ਇਸ ਤੋਂ ਬਾਅਦ ਵਿਰੋਧੀ ਮੈਂਬਰ ਆਪਣੇ ਸਥਾਨਾਂ ਤੋਂ ਨਾਅਰੇਬਾਜੀ ਕਰਨ ਲੱਗੇ। ਵਿਰੋਧੀ ਮੈਂਬਰਾਂ ਦੀ ਮੰਗ ‘ਤੇ ਸਪੀਕਰ ਨੇ ਖੜਗੇ ਨੂੰ ਬੋਲਣ ਦਾ ਮੌਕਾ ਦਿੱਤਾ। ਖੜਗੇ ਨੇ ਆਪਣੇ ਭਾਸ਼ਣਾਂ ਦੇ ਅੰਸ਼ਾਂ ਨੂੰ ਹਟਾਉਣ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ ‘ਚ ਅਜਿਹਾ ਕੁਝ ਵੀ ਅਸੰਸਦੀ ਨਹੀਂ ਸੀ, ਜਿਸ ਨੂੰ ਹਟਾਇਆ ਜਾਵੇ। ਖੜਗੇ ਨੇ ਰਜਨੀ ਪਾਟਿਲ ਦੀ ਮੁਅੱਤਲੀ ਦਾ ਵੀ ਮੁੱਦਾ ਚੁੱਕਿਆ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸਪੀਕਰ ਨੇ ਕਿਹਾ ਕਿ ਨਿਯਮਾਂ ਦੇ ਅਧੀਨ ਪਾਟਿਲ ’ਤੇ ਕਾਰਵਾਈ ਕੀਤੀ ਗਈ ਹੈ। ਸਪੀਕਰ ਨੇ ਹੰਗਾਮਾ ਕਰ ਰਹੇ ਮੈਂਬਰਾਂ ਦੇ ਨਾਂ ਵੀ ਲਏ ਅਤੇ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਪਰ ਵਿਰੋਧੀ ਧਿਰ ਦੇ ਮੈਂਬਰ ਕੁਰਸੀ ਨੇੜੇ ਆ ਕੇ ਨਾਅਰੇਜ਼ਾਬੀ ਕਰਦੇ ਰਹੇ।