ਦਿੱਲੀ ’ਚ ਮੌਨਸੂਨ ਦੇ ਪਹਿਲੇ ਮੀਂਹ ਨੇ ਖੋਲ੍ਹੀ ਪੋਲ, ਐਲਜੀ ਥਾਂ-ਥਾਂ ਪਾਣੀ ਭਰਨ ਜਾਣ ਤੋਂ ਦਿਸੇ ਨਾਰਾਜ਼

delhi

ਐਲਜੀ ਥਾਂ-ਥਾਂ ਪਾਣੀ ਭਰਨ ਜਾਣ ਤੋਂ ਦਿਸੇ ਨਾਰਾਜ਼

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮਿੰਟੋ ਬ੍ਰਿਜ ’ਚ ਪਾਣੀ ਨਿਕਾਸੀ ਦੇ ਪ੍ਰਬੰਧਾਂ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਐਲਜੀ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਨੇ ਇਸ ’ਚ ਤਕੀਨੀਆ ਖਾਮੀਆਂ ਦੱਸੀਆਂ ਹਨ ਤੇ ਅਧਿਕਾਰੀਆਂ ਨੂੰ ਇਸ ’ਚ ਸੁਧਾਰ ਕਰ ਲਈ ਕਿਹਾ ਹੈ। ਸ਼ਹਿਰ ’ਚ ਥਾਂ-ਥਾਂ ਪਾਣੀ ਭਰ ਜਾਣ ’ਤੇ ਐਲਜੀ ਕਾਫੀ ਨਾਰਾਜ਼ ਦਿਸੇ ਤੇ ਉਨ੍ਹਾਂ ਅਧਿਕਾਰੀਆਂ ਨੂੰ ਇਸ ਛੇਤੀ ਤੋਂ ਛੇਤੀ ਹੀ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ। (Rains Delhi )

ਉਨ੍ਹਾਂ ਨੇ ਮਿੰਟੋ ਬ੍ਰਿਜ ਤੋਂ ਕੂੜਾ ਤੇ ਚਿੱਕੜ ਨੂੰ ਹਟਾਉਣ ਤੇ ਤਿੰਨ-ਚਾਰ ਦਿਨਾਂ ਦੇ ਅੰਦਰ ਫੋਟੋਗ੍ਰਾਫਿਕ ਤੇ ਵੀਡੀਓ ਸੂਬਤਾਂ ਦੇ ਨਾਲ ਇੱਕ ਰਿਪੋਟਰ ਪੇਸ਼ ਕਰਨ ਲਈ ਕਿਹਾ ਹੈ। ਮੌਨਸੂਨ ਦੇ ਪਹਿਲੇ ਮੀਂਹ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪਾਣੀ ਭਰ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਐਲਜੀ ਨੇ ਪਾਣੀ ਭਰ ਜਾਣ ਵਾਲੇ ਥਾਵਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਇੱਕ ਟੀਮ ਨਾਲ ਕੁਝ ਸੰਵੇਦਨਸ਼ੀਲ ਥਾਵਾਂ ਦਾ ਜਾਇਜ਼ਾ ਲਿਆ ਹੈ।

delh lg

deelh rain

ਦਿੱਲੀ ਦੈ ਲੈਫਟੀਨੈਂਟ ਗਵਰਨਦ ਵੀਕੇ ਸਕਸੈਨਾ ਨੇ ਪਹਿਲਾਂ ਰਿੰਗ ਰੋਡ ਦੇ ਇੰਦਰਪ੍ਰਸਥ ਏਸਟੇਟ ਡਬਲਯੂਐਚਓ ਖੰਡ ਦਾ ਦੌਰਾ ਕੀਤਾ। ਉਸ ਤੋਂ ਬਾਅਦ ਪ੍ਰਹਾਦਪੁਰ ਪੁਲ ਤੇ ਮਿੰਟੋ ਬ੍ਰਿਜ ਪਹੁੰਚੇ। ਐਲਜੀ ਨੇ ਤਕਨੀਕੀ ਖਾਮੀਆਂ ਨੂੰ ਦੱਸਦਿਆਂ ਸਬੰਧਿਤ ਇੰਜੀਨੀਅਰਾਂ ਨੂੰ ਪਾਣੀ ਇਕੱਠਾ ਹੋਣ ’ਤੇ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ। ਇੰਜੀਨੀਅਰਾਂ ਨੇ ਮਿੰਟੋ ਬ੍ਰਿਜ ਤੋਂ ਭਵਭੂਤੀ ਮਾਰਗ ਤੱਕ ਮੀਂਹ ਦੇ ਪਾਣੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਵੱਲ ਕੱਢਣ ਲਈ ਇੱਕ ਨਵੀਂ ਭੂਮੀਗਤ ਪਾਈਪਲਾਈਨ ਵਿਛਾਈ ਹੈ। ਪਾਈਪਲਾਈਨ ਇੱਕ ਵੱਡੇ ਪੀਡਬਲਯੂਡੀ ਨਾਲੇ ਨਾਲ ਜੁੜੀ ਹੈ। ਅਧਿਕਾਰੀਆਂ ਅਨੁਸਾਰ ਐਲਜੀ ਨੇ ਦੱਸਿਆ ਕਿ ਸਾਈਟ ’ਤੇ ਸਥਾਪਿਤ ਚਾਰ ਪੰਪਾਂ ਤੋਂ ਆਉਣ ਵਾਲੀ ਭਾਰੀ ਮਾਤਰਾਂ ’ਚ ਪਾਣੀ ਕੱਢਣ ਲਈ ਇੱਕ ਆਊਟਲੇਟ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ