ਭਾਰਤੀ ਟੀਮ ਨੂੰ ਭਾਰਤ ਵਿੱਚ ਹੀ ਖਤਰਾ : ਜੌਨੀ ਬੇਅਰਸਟੋ

INDvsENG

ਕਿਹਾ, ਭਾਰਤ ’ਚ ਪਹਿਲੇ ਦਿਨ ਤੋਂ ਹੀ ਘੁੰਮੇਗੀ ਗੇਂਦ | INDvsENG

  • ਭਾਰਤ-ਇੰਗਲੈਂਡ ਟੈਸਟ ਲੜੀ 25 ਜਨਵਰੀ ਤੋਂ | INDvsENG

ਨਵੀਂ ਦਿੱਲੀ (ਏਜੰਸੀ)। ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ ਜੌਨੀ ਬੇਅਰਸਟੋ ਨੇ ਕਿਹਾ ਕਿ ਜੇਕਰ ਭਾਰਤ ’ਚ ਟਰਨਿੰਗ ਪਿੱਚਾਂ ਵੇਖਣ ਨੂੰ ਮਿਲਦੀਆਂ ਹਨ ਤਾਂ ਇਹ ਟੀਮ ਇੰਡੀਆ ਲਈ ਹੀ ਖਤਰਾ ਹੋਵੇਗਾ। ਭਾਰਤ ਦਾ ਤੇਜ ਗੇਂਦਬਾਜੀ ਅਟੈਕ ਬਹੁਤ ਮਜ਼ਬੂਤ ਹੈ ਅਤੇ ਮੌਜ਼ੂਦਾ ਸਮੇਂ ’ਚ ਦੁਨੀਆ ’ਚ ਸਭ ਤੋਂ ਵਧੀਆ ਹੈ। ਉਹ ਸਪਿਨ ਪਿੱਚਾਂ ’ਤੇ ਕਮਜੋਰ ਹੋ ਜਾਣਗੇ, ਜਿਸ ਕਾਰਨ ਟੀਮ ਦੇ ਪ੍ਰਦਰਸਨ ’ਤੇ ਅਸਰ ਪਵੇਗਾ। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਟੈਸਟ ਹੈਦਰਾਬਾਦ ’ਚ ਖੇਡਿਆ ਜਾਵੇਗਾ। ਬੇਅਰਸਟੋ ਇੰਗਲਿਸ ਟੀਮ ਦਾ ਹਿੱਸਾ ਹਨ। (INDvsENG)

ਭਾਰਤ ’ਚ ਟਰਨਿੰਗ ਪਿੱਚ ਹੀ ਮਿਲੇਗੀ – ਬੇਅਰਸਟੋ | INDvsENG

ਇੰਗਲੈਂਡ ਦੇ ਇਸ ਬੱਲੇਬਾਜ਼ ਬੇਅਰਸਟੋ ਨੇ ਸਕਾਈ ਸਪੋਰਟਸ ਚੈਨਲ ’ਤੇ ਕਿਹਾ, ‘ਮੈਨੂੰ ਯਕੀਨ ਹੈ ਕਿ ਭਾਰਤ ’ਚ ਸਿਰਫ ਟਰਨਿੰਗ ਪਿੱਚਾਂ ਹੀ ਮਿਲਣਗੀਆਂ। ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਗੇਂਦ ਪਹਿਲੇ ਦਿਨ ਤੋਂ ਹੀ ਪਿੱਚ ’ਤੇ ਘੁੰਮਣ ਲੱਗ ਜਾਵੇ। ਪਰ ਅਜਿਹਾ ਕਰਨ ਨਾਲ ਟੀਮ ਇੰਡੀਆ ਨੂੰ ਆਪਣਾ ਨੁਕਸਾਨ ਹੋਵੇਗਾ। ਟਰਨਿੰਗ ਟ੍ਰੈਕ ’ਤੇ ਟੀਮ ਦਾ ਤੇਜ ਹਮਲਾ ਕਮਜੋਰ ਹੋ ਜਾਵੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਿੰਨਾ ਵਿਸ਼ਵ ਪੱਧਰੀ ਹੈ। ‘ਭਾਰਤ ਵੱਖ ਪਿੱਚ ਵੀ ਤਿਆਰ ਕਰ ਸਕਦਾ ਹੈ, ਜ਼ਰੂਰੀ ਨਹੀਂ ਕਿ ਉਹ ਟਰਨ ਹੀ ਹੋਵੇ। ਅਸੀਂ ਵੇਖਿਆ ਹੈ ਕਿ ਉਨ੍ਹਾਂ ਦਾ ਤੇਜ਼ ਗੇਂਦਬਾਜ਼ੀ ਅਟੈਕ ਕਿਨ੍ਹਾਂ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ।’ (INDvsENG)

ਇਹ ਵੀ ਪੜ੍ਹੋ : ਪੁਲਾੜ ਤੋਂ ਵੇਖੋ ਸ਼ਹਿਰਾਂ ਦਾ ਇਹ ਨਜ਼ਾਰਾ, ਆਪਣਾ ਭਾਰਤ ਵੀ ਨਹੀਂ ਹੈ ਕਿਸੇ ਤੋਂ ਘੱਟ

‘ਅੱਕਸ਼ਰ-ਅਸ਼ਵਿਨ ਮਜ਼ਬੂਤ ਪਰ ਸਾਡੇ ਕੋਲ ਵੀ ਰੂਟ ਮੌਜ਼ੂਦ’ | INDvsENG

ਬੱਲੇਬਾਜ਼ ਜੌਨੀ ਬੇਅਰਸਟੋ ਨੇ ਅੱਗੇ ਕਿਹਾ, ‘ਪਿਛਲੇ ਦੌਰੇ ’ਤੇ ਜ਼ਰੂਰ ਅਕਸ਼ਰ ਅਤੇ ਅਸ਼ਵਿਨ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਪਰ ਫਿਰ ਅਸੀਂ ਪਹਿਲੇ ਟੈਸਟ ’ਚ ਵੀ ਚੰਗਾ ਖੇਡਿਆ। ਜੋ ਰੂਟ ਨੇ ਚੇਨਈ ’ਚ ਦੋਹਰਾ ਸੈਂਕੜਾ ਜੜਿਆ ਸੀ। ਅਸੀਂ ਪਹਿਲਾ ਟੈਸਟ ਮੈਚ ਜਿੱਤਿਆ ਵੀ ਸੀ ਪਰ ਦੂਜੇ ਮੈਚ ਤੋਂ ਪਿੱਚਾਂ ਬਹੁਤ ਬਦਲ ਗਈਆਂ। (INDvsENG)

ਪਿਛਲੇ ਦੌਰੇ ’ਤੇ ਪਿੱਚਾਂ ਦੀ ਹੋਈ ਸੀ ਆਲੋਚਨਾ | INDvsENG

ਇੰਗਲੈਂਡ ਨੇ ਆਖਰੀ ਵਾਰ ਫਰਵਰੀ-ਮਾਰਚ 2021 ’ਚ ਭਾਰਤ ਦਾ ਦੌਰਾ ਕੀਤਾ ਸੀ। ਫਿਰ ਟੀਮ ਨੇ ਪਹਿਲਾ ਟੈਸਟ ਜਿੱਤਿਆ ਪਰ ਆਖਰੀ ’ਚ ਉਸ ਨੂੰ 4 ਟੈਸਟਾਂ ਦੀ ਲੜੀ 3-1 ਨਾਲ ਗੁਆਉਣੀ ਪਈ। ਸੀਰੀਜ ਦੇ 2 ਟੈਸਟ 3 ਦਿਨਾਂ ਦੇ ਅੰਦਰ ਹੀ ਖਤਮ ਹੋ ਗਏ ਸਨ।

ਟੀਮ ਦੇ ਹਿਸਾਬ ਨਾਲ ਖੇਡਣਾ ਚਾਹੁੰਦੇ ਹਨ ਬੇਅਰਸਟੋ | INDvsENG

ਬੇਅਰਸਟੋ ਨੇ ਟੀਮ ’ਚ ਆਪਣੀ ਭੂਮਿਕਾ ’ਤੇ ਕਿਹਾ, ‘ਮੈਂ ਆਪਣੀ ਭੂਮਿਕਾ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ ਹੈ। ਜਦੋਂ ਤੱਕ ਮੈਂ ਫਿੱਟ ਅਤੇ ਉਪਲਬਧ ਹਾਂ, ਟੀਮ ਚੋਣ ਦਾ ਫੈਸਲਾ ਮੇਰੇ ਹੱਥ ’ਚ ਨਹੀਂ ਹੈ। ਪਰ ਮੈਂ ਟੀਮ ਦੇ ਫੈਸਲਿਆਂ ਤੋਂ ਖੁਸ਼ ਹਾਂ। ਜੇਕਰ ਮੇਰੇ ਤੋਂ ਵਿਕਟਕੀਪਿੰਗ ਦੀ ਜ਼ਰੂਰਤ ਹੈ ਤਾਂ ਮੈਂ ਉਹ ਕਰਾਂਗਾ, ਜੇਕਰ ਸਿਰਫ ਬੱਲੇਬਾਜੀ ਦੀ ਜਰੂਰਤ ਹੈ ਤਾਂ ਮੈਂ ਉਸ ਲਈ ਵੀ ਤਿਆਰ ਹਾਂ। (INDvsENG)

25 ਜਨਵਰੀ ਤੋਂ 11 ਮਾਰਚ ਤੱਕ ਹੋਵੇਗੀ ਟੈਸਟ ਸੀਰੀਜ਼ | INDvsENG

ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ 25 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਹੈਦਰਾਬਾਦ ’ਚ ਖੇਡਿਆ ਜਾਵੇਗਾ। ਦੂਜਾ ਟੈਸਟ ਮੈਚ 2 ਫਰਵਰੀ ਤੋਂ ਵਿਸ਼ਾਖਾਪਟਨਮ ’ਚ, ਤੀਜਾ ਟੈਸਟ ਮੈਚ 15 ਫਰਵਰੀ ਤੋਂ ਰਾਜਕੋਟ ’ਚ, ਚੌਥਾ ਟੈਸਟ 23 ਫਰਵਰੀ ਤੋਂ ਰਾਂਚੀ ’ਚ ਅਤੇ 5ਵਾਂ ਟੈਸਟ 7 ਮਾਰਚ ਤੋਂ ਧਰਮਸ਼ਾਲਾ ’ਚ ਖੇਡਿਆ ਜਾਵੇਗਾ। (INDvsENG)