ਵਿਰਾਟ ਨਿਜੀ ਕਾਰਨਾਂ ਕਰਕੇ ਪਹਿਲਾ ਟੀ-20 ਨਹੀਂ ਖੇਡਣਗੇ | INDvsAFG
- ਰਾਸ਼ਿਦ ਖਾਨ ਪਿੱਠ ਦੀ ਸੱਟ ਕਾਰਨ ਬਾਹਰ
- ਅਫਗਾਨਿਸਤਾਨ ਨੂੰ ਭਾਰਤ ਖਿਲਾਫ ਪਹਿਲੀ ਜਿੱਤ ਦਾ ਇੰਤਜ਼ਾਰ
ਮੋਹਾਲੀ (ਸੱਚ ਕਹੂੰ ਨਿਊਜ਼)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਆਪਣੀ ਆਖਿਰੀ ਟੀ20 ਸੀਰੀਜ਼ ਖੇਡ ਰਿਹਾ ਹੈ। ਹੁਣ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 ਮੈਚਾਂ ਦੀ ਟੀ-20 ਸੀਰੀਜ ਸ਼ੁਰੂ ਹੋਣ ਜਾ ਰਹੀ ਹੈ। ਇਸ ਲੜੀ ਦਾ ਪਹਿਲਾ ਮੈਚ ਅੱਜ ਮੋਹਾਲੀ ’ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਆਈਐਸ ਬਿੰਦਰਾ ਸਟੇਡੀਅਮ ’ਚ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਇਸ ਸਾਲ ਟੀਮ ਇੰਡੀਆ ਦਾ ਇਹ ਪਹਿਲਾ ਟੀ-20 ਮੈਚ ਹੋਵੇਗਾ। ਟੀ-20 ਵਿਸ਼ਵ ਕੱਪ 2024 ਦੇ ਨਜਰੀਏ ਤੋਂ ਇਹ ਸੀਰੀਜ ਭਾਰਤ ਲਈ ਮਹੱਤਵਪੂਰਨ ਹੈ। ਟੂਰਨਾਮੈਂਟ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਟੀ-20 ਸੀਰੀਜ ਹੈ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 5 ਟੈਸਟ ਮੈਚ ਖੇਡੇਗਾ ਅਤੇ ਫਿਰ ਆਈਪੀਐੱਲ ਸ਼ੁਰੂ ਹੋਵੇਗਾ। ਆਈਪੀਐੱਲ ਮਈ ਦੇ ਤੀਜੇ ਹਫਤੇ ਤੱਕ ਚੱਲਣ ਦੀ ਉਮੀਦ ਹੈ। ਟੂਰਨਾਮੈਂਟ ਦੇ ਤੁਰੰਤ ਬਾਅਦ, ਟੀ-20 ਵਿਸ਼ਵ ਕੱਪ ਵੀ 1 ਜੂਨ ਤੋਂ ਵੈਸਟਇੰਡੀਜ ਅਤੇ ਅਮਰੀਕਾ ’ਚ ਸ਼ੁਰੂ ਹੋਵੇਗਾ। (INDvsAFG)
ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਹੋਏ ਹਨ 5 ਟੀ-20 ਮੈਚ | INDvsAFG
ਇਹ ਪਹਿਲੀ ਵਾਰ ਹੈ ਜਦੋਂ ਦੋਵਾਂ ਟੀਮਾਂ ਵਿਚਕਾਰ ਦੁਵੱਲੀ ਟੀ-20 ਸੀਰੀਜ ਖੇਡੀ ਜਾਵੇਗੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਟੀ-20 ਫਾਰਮੈਟ ’ਚ 5 ਮੈਚ ਹੋ ਚੁੱਕੇ ਹਨ। ਭਾਰਤ ਨੇ 4 ’ਚ ਜਿੱਤ ਦਰਜ ਕੀਤੀ, ਜਦਕਿ ਇੱਕ ਮੈਚ ਨਿਰਣਾਇਕ ਰਿਹਾ। ਇਹ ਸਾਰੇ ਮੈਚ ਟੀ-20 ਵਿਸ਼ਵ ਕੱਪ ਅਤੇ ਏਸ਼ੀਆ ਕੱਪ ’ਚ ਖੇਡੇ ਗਏ ਸਨ। (INDvsAFG)
ਟੀਮ ਬਾਰੇ ਅੱਪਡੇਟ | INDvsAFG
ਤਜਰਬੇਕਾਰ ਬੱਲੇਬਾਜ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਸੀਰੀਜ ਦਾ ਪਹਿਲਾ ਮੈਚ ਨਹੀਂ ਖੇਡਣਗੇ। ਉਹ ਦੂਜੇ ਅਤੇ ਤੀਜੇ ਟੀ-20 ਲਈ ਉਪਲਬਧ ਰਹਿਣਗੇ। ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਬੁੱਧਵਾਰ ਨੂੰ ਮੋਹਾਲੀ ’ਚ ਇਹ ਜਾਣਕਾਰੀ ਦਿੱਤੀ। ਦ੍ਰਾਵਿੜ ਨੇ ਕਿਹਾ – ‘ਵਿਰਾਟ ਨਿੱਜੀ ਕਾਰਨਾਂ ਕਰਕੇ ਪਹਿਲੇ ਮੈਚ ਲਈ ਉਪਲਬਧ ਨਹੀਂ ਹਨ’। ਅਫਗਾਨਿਸਤਾਨ ਦੇ ਸਟਾਰ ਆਲਰਾਊਂਡਰ ਰਾਸ਼ਿਦ ਖਾਨ ਭਾਰਤ ਖਿਲਾਫ ਹੋਣ ਵਾਲੀ ਟੀ-20 ਸੀਰੀਜ ਤੋਂ ਬਾਹਰ ਹੋ ਗਏ ਹਨ। ਉਸ ਦੀ ਪਿੱਠ ਦੀ ਸੱਟ ਮੁੜ ਸਾਹਮਣੇ ਆਈ ਹੈ। ਰਾਸ਼ਿਦ ਦੀ 2 ਮਹੀਨੇ ਪਹਿਲਾਂ ਸਰਜਰੀ ਹੋਈ ਸੀ। (INDvsAFG)
ਇਹ ਵੀ ਪੜ੍ਹੋ : ਮੋਹਾਲੀ : ਸਿਲੰਡਰ ਫੱਟਣ ਕਾਰਨ ਡਿੱਗੀ ਛੱਤ, ਇਕ ਦੀ ਮੌਤ ਦੋ ਜ਼ਖਮੀ
ਪਿੱਚ ਸਬੰਧੀ ਰਿਪੋਰਟ | INDvsAFG
ਮੋਹਾਲੀ ਸਟੇਡੀਅਮ ਦੀ ਪਿੱਚ ’ਤੇ ਸ਼ੁਰੂ ਤੋਂ ਹੀ ਬੱਲੇਬਾਜਾਂ ਦਾ ਦਬਦਬਾ ਹੈ ਪਰ ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਹੈ, ਤੇਜ ਗੇਂਦਬਾਜਾਂ ਨੂੰ ਵੀ ਮਦਦ ਮਿਲਣੀ ਸ਼ੁਰੂ ਹੋ ਜਾਂਦੀ ਹੈ। ਪੀਸੀਏ ਸਟੇਡੀਅਮ ’ਚ ਕੁੱਲ 6 ਟੀ-20 ਮੈਚ ਖੇਡੇ ਗਏ। ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 2 ਮੈਚ ਜਿੱਤੇ ਅਤੇ ਪਿੱਛਾ ਕਰਨ ਵਾਲੀ ਟੀਮ ਨੇ 4 ਮੈਚ ਜਿੱਤੇ। ਇਸ ਮੈਦਾਨ ’ਤੇ ਸਭ ਤੋਂ ਵੱਧ ਟੀਮ ਦਾ ਸਕੋਰ 211 ਹੈ, ਜੋ ਅਸਟਰੇਲੀਆ ਨੇ 2022 ’ਚ ਭਾਰਤ ਖਿਲਾਫ ਬਣਾਇਆ ਸੀ। (INDvsAFG)
ਮੋਸਮ ਸਬੰਧੀ ਜਾਣਕਾਰੀ | INDvsAFG
ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਵੀਰਵਾਰ ਨੂੰ ਮੋਹਾਲੀ ’ਚ ਮੌਸਮ ਸਾਫ ਰਹੇਗਾ। ਇੱਥੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਇੱਥੇ ਮੌਸਮ ਕਾਫੀ ਠੰਡਾ ਹੋਵੇਗਾ। ਹਵਾ ਦੀ ਰਫਤਾਰ 9 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਰਾਤ ਦਾ ਤਾਪਮਾਨ 8 ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। (INDvsAFG)
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ ਇਲੈਵਨ | INDvsAFG
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਤਿਲਕ ਵਰਮਾ, ਜਿਤੇਸ਼ ਸ਼ਰਮਾ/ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਰਵੀ ਬਿਸ਼ਵੋਈ/ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਆਵੇਸ਼ ਖਾਨ।
ਅਫਗਾਨਿਸਤਾਨ : ਇਬਰਾਹਿਮ ਜਾਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ (ਵਿਕੇਟਕੀਪਰ), ਅਜਮਤੁੱਲਾ ਉਮਰਜਈ, ਕਰੀਮ ਜਨਤ/ਹਜਰਤੁੱਲਾ ਜਜਈ, ਨਜੀਬੁੱਲਾ ਜਦਰਾਨ, ਮੁਹੰਮਦ ਨਬੀ, ਨਵੀਨ-ਉਲ-ਹੱਕ, ਗੁਲਬਦੀਨ ਨਾਇਬ, ਫਜਲਹਕ ਫਾਰੂਕੀ, ਮੁਜੀਬ ਉਰ ਰਹਿਮਾਨ ਅਤੇ ਨੂਰ ਅਹਿਮਦ। (INDvsAFG)