ਅਨੁਸਸ਼ਾਸਨ ਅਤੇ ਏਕਤਾ ਹੀ ਕਿਸੇ ਦੇਸ਼ ਦੀ ਤਾਕਤ : ਲਾਲ ਬਹਾਦਰ ਸ਼ਾਸਤਰੀ

Lal Bahadur Shastri

ਬਰਸੀ ’ਤੇ ਵਿਸ਼ੇਸ਼ | Lal Bahadur Shastri

ਲਾਲ ਬਹਾਦਰ ਸ਼ਾਸਤਰੀ ਇੱਕ ਭਾਰਤੀ ਕ੍ਰਾਂਤੀਕਾਰੀ, ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾਂ ਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਸ਼ਾਸਤਰੀ ਜੀ ਨੇ ਭਾਰਤ ਦੀ ਪਹਿਲੀ ਕੈਬਨਿਟ ਵਿੱਚ ਤੀਜੇ ਰੇਲ ਮੰਤਰੀ ਅਤੇ ਛੇਵੇਂ ਗ੍ਰਹਿ ਮੰਤਰੀ ਵਜੋਂ ਵੀ ਸੇਵਾ ਨਿਭਾਈ। ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੇ ਮੁਗਲਸਰਾਏ ਸ਼ਹਿਰ ਨੇੜੇ ਰਾਮਨਗਰ ਵਿੱਚ ਸ਼ਾਰਦਾ ਪ੍ਰਸਾਦ ਅਤੇ ਰਾਮਦੁਲਾਰੀ ਦੇਵੀ ਦੇ ਘਰ ਹੋਇਆ। ਜਦੋਂ ਸ਼ਾਸਤਰੀ ਜੀ ਸਿਫ਼ ਡੇਢ ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਪ੍ਰਲੋਕ ਸਿਧਾਰ ਗਏ ਸਨ। ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਮਾਤਾ ਰਾਮਦੁਲਾਰੀ ਨੇ ਨਿਭਾਈ। ਗਰੀਬੀ ਤੇ ਮੁਸ਼ਕਲ ਵਿੱਚ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਉਪਰੰਤ ਵਾਰਾਨਸੀ ਦੇ ਹਰੀਸ਼ ਚੰਦਰ ਸਕੂਲ ਵਿੱਚ ਦਾਖਲਾ ਲਿਆ। (Lal Bahadur Shastri)

ਜਦੋਂ 1921 ਵਿੱਚ ਮਹਾਤਮਾ ਗਾਂਧੀ ਨੇ ਵਾਰਾਨਸੀ ਆ ਕੇ ਭਾਰਤ ਨੂੰ ਆਜਾਦ ਕਰਵਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਆ ਤਾਂ ਸਿਰਫ 17 ਸਾਲ ਦੀ ਉਮਰ ਵਿੱਚ ਆਪ ਜੀ ਨੇ ਭਰੀ ਸਭਾ ਵਿੱਚ ਖੜ੍ਹੇ ਹੋ ਕੇ ਆਪਣੇ-ਆਪ ਨੂੰ ਰਾਸ਼ਟਰ ਹਿੱਤ ਲਈ ਸੌਂਪ ਦੇਣ ਦਾ ਐਲਾਨ ਕਰ ਦਿੱਤਾ। ਪੜ੍ਹਾਈ ਛੱਡ ਸ਼ਾਸਤਰੀ ਜੀ ਰਾਸ਼ਟਰੀ ਅੰਦੋਲਨ ਵਿੱਚ ਕੁੱਦ ਪਏ ਤੇ ਢਾਈ ਸਾਲ ਲਈ ਜੇਲ੍ਹ ਵਿੱਚ ਬੰਦ ਰਹੇ। ਉਪਰੰਤ ਇਨ੍ਹਾਂ ਨੇ ਕਾਸ਼ੀ ਵਿੱਦਿਆਪੀਠ ਵਿਖੇ ਦਾਖਲਾ ਲਿਆ। ਉੱਥੇ ਇਨ੍ਹਾਂ ਦੀ ਮੁਲਾਕਾਤ ਡਾ. ਭਗਵਾਨ ਦਾਸ, ਆਚਾਰੀਆ ਕਿ੍ਰਪਲਾਨੀ, ਸ੍ਰੀ ਪ੍ਰਕਾਸ਼ ਅਤੇ ਡਾ. ਸੰਪੂਰਨਾ ਨੰਦ ਨਾਲ ਹੋਈ। ਇਨ੍ਹਾਂ ਤੋਂ ਉਨ੍ਹਾਂ ਰਾਜਨੀਤੀ ਦੀ ਸਿੱਖਿਆ ਤਾਂ ਪ੍ਰਾਪਤ ਕੀਤੀ ਹੀ, ਨਾਲ ਹੀ ਸ਼ਾਸਤਰੀ ਦੀ ਉਪਾਧੀ ਵੀ ਪ੍ਰਾਪਤ ਕੀਤੀ ਅਤੇ ਲਾਲ ਬਹਾਦਰ ਤੋਂ ਲਾਲ ਬਹਾਦਰ ਸ਼ਾਸਤਰੀ ਬਣ ਗਏ। (Lal Bahadur Shastri)

ਨਹਿਰੂ ਜੀ ਦੀ ਮੌਤ ਤੋਂ ਬਾਅਦ ਸ਼ਾਸਤਰੀ ਜੀ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਬਣੇ। ਸ਼ਾਸਤਰੀ ਜੀ ਨੇ ਆਪਣੇ ਜੀਵਨ ਵਿੱਚ ਕਈ ਅਜਿਹੇ ਕੰਮ ਕੀਤੇ ਜਿਨ੍ਹਾਂ ਤੋਂ ਅੱਜ ਹਰ ਕੋਈ ਪ੍ਰੇਰਣਾ ਲੈਂਦਾ ਹੈ। ਇਮਾਨਦਾਰੀ ਅਤੇ ਸਾਦਗੀ ਨਾਲ ਭਰਪੂਰ ਸ਼ਾਸਤਰੀ ਜੀ ਦੇ ਜੀਵਨ ਦੀਆਂ ਕਈ ਕਹਾਣੀਆਂ ਹਨ। ਲਾਲ ਬਹਾਦਰ ਸ਼ਾਸਤਰੀ ਨੇ ਦੇਸ਼ ਲਈ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਅਜਿਹੇ ’ਚ ਹਰ ਕਿਸੇ ਨੂੰ ਲਾਲ ਬਹਾਦਰ ਸ਼ਾਸਤਰੀ ਦੇ ਜੀਵਨ ਨਾਲ ਜੁੜੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ। ਜਦੋਂ ਸ਼ਾਸਤਰੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਇੱਕ ਵਾਰ ਉਨ੍ਹਾਂ ਦੇ ਪੁੱਤਰ ਸੁਨੀਲ ਸ਼ਾਸਤਰੀ ਇੱਕ ਸਰਕਾਰੀ ਕਾਰ ਲੈ ਕੇ ਰਾਤ ਨੂੰ ਘੁੰਮਣ ਗਏ ਜਦੋਂ ਉਹ ਵਾਪਸ ਆਏ ਤਾਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਪੁੱਛਿਆ ਕਿ ਉਹ ਸਰਕਾਰੀ ਕਾਰ ਲੈ ਕੇ ਕਿੱਥੇ ਗਏ ਸਨ। (Lal Bahadur Shastri)

ਸੁਨੀਲ ਇਸ ’ਤੇ ਕੁਝ ਕਹਿੰਦੇ ਇਸ ਤੋਂ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਹਾ ਕਿ ਸਰਕਾਰੀ ਗੱਡੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਹੈ ਨਾ ਕਿ ਉਨ੍ਹਾਂ ਦੇ ਪੁੱਤਰ ਨੂੰ, ਜੇਕਰ ਅੱਗੇ ਤੋਂ ਕਿਤੇ ਜਾਣਾ ਹੈ ਤਾਂ ਸਰਕਾਰੀ ਗੱਡੀ ਦੀ ਵਰਤੋਂ ਨਾ ਕੀਤੀ ਜਾਵੇ। ਲਾਲ ਬਹਾਦਰ ਸ਼ਾਸਤਰੀ ਜੀ ਉੱਥੇ ਹੀ ਨਹੀਂ ਰੁਕੇ, ਉਨ੍ਹਾਂ ਆਪਣੇ ਡਰਾਈਵਰ ਨੂੰ ਪੁੱਛਿਆ ਕਿ ਗੱਡੀ ਨੇ ਕਿੰਨੇ ਕਿਲੋਮੀਟਰ ਦਾ ਸਫਰ ਕੀਤਾ ਹੈ ਤੇ ਇਸ ਦੀ ਰਕਮ ਵੀ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਉਣ ਲਈ ਕਿਹਾ। ਇਵੇਂ ਹੀ ਲਾਲਾ ਲਾਜਪਤ ਰਾਏ ਨੇ ਆਜ਼ਾਦੀ ਦੀ ਲੜਾਈ ਲੜ ਰਹੇ ਗਰੀਬ ਦੇਸ਼ ਭਗਤਾਂ ਲਈ ਸਰਵੈਂਟਸ ਆਫ ਇੰਡੀਆ ਸੋਸਾਇਟੀ ਬਣਾਈ ਸੀ, ਜਿਸ ਵਿੱਚ ਗਰੀਬ ਦੇਸ਼ ਭਗਤਾਂ ਨੂੰ ਪੰਜਾਹ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਸੀ। (Lal Bahadur Shastri)

ਨਿਗਮ ਨੇ ਸ਼ਹਿਰ ’ਚ ਇੱਕ ਪੈਟਰੋਲ ਪੰਪ ਸਮੇਤ 70 ਦੇ ਕਰੀਬ ਗੈਰ-ਕਾਨੂੰਨੀ ਇਮਾਰਤਾਂ ਕੀਤੀਆਂ ਸੀਲ

ਇੱਕ ਵਾਰ ਜੇਲ੍ਹ ’ਚੋਂ ਸ਼ਾਸਤਰੀ ਜੀ ਨੇ ਆਪਣੀ ਪਤਨੀ ਲਲਿਤਾ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਕੀ ਇਹ ਸੁਸਾਇਟੀ ਵੱਲੋਂ 50 ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋ ਰਹੀ ਹੈ? ਜਵਾਬ ਵਿੱਚ ਲਲਿਤਾ ਜੀ ਨੇ ਕਿਹਾ ਹਾਂ, ਜਿਸ ਵਿੱਚੋਂ 40 ਰੁਪਏ ਘਰੇਲੂ ਖਰਚਿਆਂ ਲਈ ਵਰਤੇ ਜਾਂਦੇ ਹਨ ਤੇ 10 ਰੁਪਏ ਬਚ ਜਾਂਦੇ ਹਨ। ਜਿਵੇਂ ਹੀ ਸ਼ਾਸਤਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਭਾਰਤੀ ਸੁਸਾਇਟੀ ਨੂੰ ਪੱਤਰ ਲਿਖਿਆ ਕਿ ਮੇਰੇ ਘਰੇਲੂ ਖਰਚੇ 40 ਰੁਪਏ ਵਿੱਚ ਪੂਰੇ ਹੁੰਦੇ ਹਨ, ਕਿਰਪਾ ਕਰਕੇ ਮੈਨੂੰ ਦਿੱਤੀ ਜਾਣ ਵਾਲੀ ਸਹਾਇਤਾ 50 ਰੁਪਏ ਤੋਂ ਘਟਾ ਕੇ 40 ਰੁਪਏ ਕਰ ਦਿਓ ਤਾਂ ਜੋ ਹੋਰ ਦੇਸ਼ ਭਗਤ ਸਹਾਇਤਾ ਪ੍ਰਾਪਤ ਕਰ ਸਕਣ। ਇੰਝ ਹੀ 1965 ਦਾ ਸਾਲ ਸੀ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਜੰਗ ਚੱਲ ਰਹੀ ਸੀ ਤੇ ਭਾਰਤੀ ਫੌਜ ਲਾਹੌਰ ਏਅਰਪੋਰਟ ’ਤੇ ਹਮਲਾ ਕਰਨ ਦੇ ਘੇਰੇ ’ਚ ਪਹੁੰਚ ਚੁੱਕੀ ਸੀ।

ਉਸ ਸਮੇਂ ਸਾਨੂੰ ਭਾਰਤੀਆਂ ਨੂੰ ਅਮਰੀਕਾ ਦੀ ਟਛ-480 ਸਕੀਮ ਤਹਿਤ ਮਿਲੀ ਲਾਲ ਕਣਕ ਖਾਣ ਲਈ ਮਜ਼ਬੂਰ ਹੋਣਾ ਪਿਆ। ਅਮਰੀਕਾ ਦੇ ਰਾਸ਼ਟਰਪਤੀ ਨੇ ਸ਼ਾਸਤਰੀ ਜੀ ਨੂੰ ਕਿਹਾ ਕਿ ਜੇਕਰ ਜੰਗ ਨਾ ਰੋਕੀ ਗਈ ਤਾਂ ਕਣਕ ਦੀ ਬਰਾਮਦ ਬੰਦ ਕਰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਅਕਤੂਬਰ 1965 ਵਿੱਚ ਦੁਸਹਿਰੇ ਵਾਲੇ ਦਿਨ ਸ਼ਾਸਤਰੀ ਜੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਇੱਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ ਅਤੇ ਨਾਲ ਹੀ ਖੁਦ ਵੀ ਇੱਕ ਦਿਨ ਦਾ ਵਰਤ ਰੱਖਣ ਦਾ ਪ੍ਰਣ ਕੀਤਾ। ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੈਨਿਕਾਂ ਅਤੇ ਦੇਸ਼ ਨੂੰ ਭੋਜਨ ਦੇਣ ਵਾਲਿਆਂ ਲਈ ਦਿੱਤਾ ਗਿਆ। ਉਨ੍ਹਾਂ ਨਾਲ ਹੀ ਕਿਹਾ ਕਿ ਅਨੁਸ਼ਾਸਨ ਅਤੇ ਏਕਤਾ ਹੀ ਕਿਸੇ ਦੇਸ਼ ਦੀ ਤਾਕਤ ਹੁੰਦੀ ਹੈ। 1964 ਵਿੱਚ ਸ੍ਰੀ ਨਹਿਰੂ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ। ਪ੍ਰਧਾਨ ਮੰਤਰੀ ਬਣਨ ਉਪਰੰਤ ਆਪ ਜੀ ਨੇ ਕਾਰਜਯੋਗਤਾ ਨਾਲ ਸਾਰੇ ਵਿਸ਼ਵ ਵਿੱਚ ਹਰਮਨਪਿਆਰਾ ਬਣਨ ਦਾ ਮਾਣ ਹਾਸਲ ਕੀਤਾ। (Lal Bahadur Shastri)

ਲਾਲ ਬਹਾਦਰ ਸ਼ਾਸਤਰੀ ਦੀ ਭੇਦਭਰੀ ਹਾਲਤ ਵਿੱਚ 11 ਜਨਵਰੀ 1966 ਨੂੰ 61 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਨ੍ਹਾਂ ਨੂੰ 1966 ਵਿੱਚ ਮਰਨ ਉਪਰੰਤ ‘ਭਾਰਤ ਰਤਨ’ ਭਾਰਤ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਲਾਲ ਬਹਾਦਰ ਸ਼ਾਸਤਰੀ ਇੱਕ ਮਹਾਨ, ਇਮਾਨਦਾਰ ਤੇ ਉੱਚ ਯੋਗਤਾ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਹਨ। ਉਹ ਨਿਮਰ, ਸਹਿਣਸ਼ੀਲ ਤੇ ਮਜ਼ਬੂਤ ਅੰਦਰਲੀ ਤਾਕਤ ਵਾਲੇ ਸਨ ਜੋ ਆਮ ਆਦਮੀ ਦੀ ਭਾਸਾ ਨੂੰ ਵੀ ਬਾਖੂਬੀ ਸਮਝਦੇ ਸੀ। ਸ਼ਾਂਤੀ ਵਣ ਕੋਲ ਬਣੇ ‘ਵਿਜੈਘਾਟ’ ਦੀ ਸ਼ਾਸਤਰੀ ਜੀ ਦੀ ਸਮਾਧੀ ਅਤੇ ਉਨ੍ਹਾਂ ਦਾ ਵਿਅਕਤੀਤਵ ਸਾਨੂੰ ਅੱਜ ਵੀ ਇਹ ਯਾਦ ਕਰਵਾਉਂਦਾ ਹੈ ਕਿ ਲਗਨ, ਪੱਕੇ ਇਰਾਦੇ, ਦਿ੍ਰੜ ਸੰਕਲਪ ਅਤੇ ਸੱਚਾਈ ਨਾਲ ਕੰਮ ਕਰਨ ਨਾਲ ਕੋਈ ਵੀ ਵਿਅਕਤੀ ਉੱਚੇ ਤੋਂ ਉੱਚੇ ਰੁਤਬੇ ਨੂੰ ਪ੍ਰਾਪਤ ਕਰ ਸਕਦਾ ਹੈ। ਸ਼ਾਸਤਰੀ ਜੀ ਗਾਂਧੀਵਾਦੀ ਵਿਚਾਰਧਾਰਾ ਦੇ ਸਮੱਰਥਕ ਸਨ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। (Lal Bahadur Shastri)