ਭਾਰਤ-ਅਸਟਰੇਲੀਆ ਪਹਿਲੇ ਟੈਸਟ ਮੈਚ ਦਾ ਪਹਿਲਾ ਦਿਨ ਰਿਹਾ ਭਾਰਤ ਦੇ ਨਾਂਅ

India-Australia First Test  : ਜਡੇਜਾ ਨੇ ਲਈਆਂ ਪੰਜ ਵਿਟਟਾਂ, ਭਾਰਤ ਦੀ ਮਜ਼ਬੂਤ ਸ਼ੁਰੂਆਤ

  • ਪਹਿਲੀ ਪਾਰੀ ’ਚ ਅਸਟਰੇਲੀਆ ਨੂੰ 177 ਦੌੜਾਂ ’ਤੇ ਆਲਆਊਟ ਕੀਤਾ

(ਏਜੰਸੀ) ਨਾਗਪੁਰ। ਆਲਰਾਊਂਡਰ ਰਵਿੰਦਰ ਜਡੇਜਾ (47/5) ਤੇ ਰਵੀਚੰਦਰਨ ਅਸ਼ਵਿਨ (42/3) ਦੀ ਜ਼ਬਰਦਸਤ ਸਪਿੱਨ ਗੇਂਦਬਾਜੀ ਦੀ ਬਦੌਲਤ ਭਾਰਤ ਨੇ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਦੀ ਪਹਿਲੀ ਪਾਰੀ ’ਚ ਅਸਟਰੇਲੀਆ ਨੂੰ 177 ਦੌੜਾਂ ’ਤੇ ਆਲਆਊਟ ਕਰ ਦਿੱਤਾ। (India-Australia First Test )

ਦਿਨ ਦੀ ਖੇਡ ਖ਼ਤਮ ਹੋਣ ਤੋਂ ਪਹਿਲਾ  ਮੇਜ਼ਬਾਨ ਟੀਮ ਨੇ ਕਪਤਾਨ ਰੋਹਿਤ ਸ਼ਰਮਾ (56 ਨਾਬਾਦ) ਦੇ ਅਰਧ?ਸੈਂਕੜੇ ਦੀ ਮੱਦਦ ਨਾਲ ਇੱਕ ਵਿਕਟ ਦੇ ਨੁਕਸਾਨ?’ਤੇ 77 ਦੌੜਾਂ ਬਣਾ ਲਈਆਂ ਅਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜੀ ਦਾ ਫੈਸਲਾ ਕੀਤਾ ਪਰ ਉਨ੍ਹਾ ?ਦੇ ਦੋਨੋਂ ਸਲਾਮੀ ਬੱਲੇਬਾਜ ਸਸਤੇ ’ਚ ਪਵੇਲੀਅਨ ਚਲੇ ਗਏ ਮੁਹੰਮਦ ਸਿਰਾਜ ਨੇ ਭਾਰਤ ’ਚ ਆਪਣਾ ਪਹਿਲਾ ਟੈਸਟ ਖੇਡ ਰਹੇ ਉਸਮਾਨ ਖਵਾਜ਼ਾ ਨੂੰ ਲੱਤ ਅੜਿੱਕਾ ਆਊਟ ਕੀਤਾ, ਜਦਕਿ ਡੇਵਿਡ ਵਾਰਨਰ ਅਗਲੇ ਹੀ ਓਵਰ ’ਚ ਮੁਹੰਮਦ ਸ਼ਮੀ ਦੀ ਗੇਂਦ ’ਤੇ ਬੋਲਡ ਹੋ ਗਏ ਦੋਨੋਂ ਸਲਾਮੀ ਬੱਲੇਬਾਜਾਂ ਦੇ ਸਿਰਫ ਦੋ ਦੌੜਾਂ ’ਤੇ ਆਊਟ ਹੋਣ ਤੋਂ ਬਾਅਦ ਮਾਰਨਸ ਲਾਬੁਸ਼ੇਨ ਅਤੇ ਸਟੀਵ ਸਮਿੱਥ ਨੇ ਅਸਟਰੇਲਿਆਈ ਪਾਰੀ ਨੂੰ ਸੰਭਾਲਿਆ।

ਤੇਜ਼ ਗੇਂਦਬਾਜ਼ਾਂ ਤੋਂ ਬਾਅਦ ਸਪਿੱਨਰਾਂ ਨੇ ਵੀ ਲਾਬੁਸ਼ੇਨ-ਸਮਿੱਥ ਨੂੰ ਚੁਣੌਤੀ ਪੇਸ਼ ਕੀਤੀ ਪਰ ਉਨ੍ਹਾ ਨੇ ਲੰਚ ਤੱਕ ਅਸਟਰੇਲੀਆ ਦਾ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਲੰਚ ਤੋਂ ਫੌਰਨ ਬਾਅਦ ਸ੍ਰਕਰ ਭਰਤ ਨੇ ਜਡੇਜਾ ਦੀ ਗੇਂਦ ’ਤੇ ਲਾਬੁਸ਼ੇਨ (49) ਨੂੰ ਸਟੰਪ ਕਰ ਦਿੱਤਾ, ਜਿਸ ਤੋਂ ਬਾਅਦ ਜਡੇਜਾ-ਅਸ਼ਵਿਨ ਦੀ ਸਪਿੱਨ ਜੋੜੀ ਅਸਟਰੇਲੀਆ ’ਤੇ ਹਾਵੀ ਹੋ ਗਈ ਜਡੇਜਾ ਨੇ ਅਗਲੀ ਹੀ ਗੇਂਦ ’ਚ ਮੈਟ ਰੇਨਸ਼ਾਅ ਨੂੰ ਜ਼ੀਰੋ ’ਤੇ ਲੱਤ ਅੜਿੱਕਾ ਆਊਟ ਕੀਤਾ, ਜਦਕਿ ਥੋੜ੍ਹੀ ਦੇਰ ਸਮਿੱਥ ਉਨ੍ਹਾਂ ਦੀ ਗੇਂਦ ’ਤੇ ਬੋਲਡ ਹੋ ਗਏ।

ਕੈਰੀ ਨੇ 33 ਗੇਂਦਾਂ ’ਚ ਸੱਤ ਚੌਕੇ ਲਗਾ ਕੇ ਤੇਜ਼ੀ ਨਾਲ ਬਣਾਈਆਂ 36 ਦੌੜਾਂ

ਦੋਨੋਂ ਸਪਿੱਨਰਾਂ ਦੇ ਵਰਚਸੱਵ ਦਰਮਿਆਨ ਅਲੈਕ ਕੈਰੀ ਅਤੇ ਪੀਟਰ ਹੈਂਡਸਕਾਂਬ ਨੇ ਮਹੱਤਵਪੂਰਨ ਯੋਗਦਾਨ ਦੇ ਅਸਟਰੇਲੀਆ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਕੈਰੀ ਨੇ 33 ਗੇਂਦਾਂ ’ਚ ਸੱਤ ਚੌਕੇ ਲਗਾ ਕੇ ਤੇਜ਼ੀ ਨਾਲ 36 ਦੌੜਾਂ ਬਣਾਈਆ, ਜਦਕਿ ਹੈਂਡਸਕਾਬ ਨੇ ਆਪਣੀ ਜੁਝਾਰੂ ਪਾਰੀ ’ਚ 84 ਗੇਂਦਾਂ ਖੇਡ ਕੇ 31 ਦੌੜਾਂ ਜੋੜੀਆਂ ਦੋਵਾਂ ਦਰਮਿਆਨ 53 ਦੌੜਾਂ ਦੀ ਸਾਂਝੇਦਾਰੀ ਹੋਈ ਜਿਸਨੂੰ ਅਸ਼ਵਿਨ ਨੇ ਕੈਰੀ ਦੀ ਵਿਕਟ ਲੈ ਕੇ ਤੋੜਿਆ ਇਸ ਤੋਂ ਇਲਾਵਾ ਅਸ਼ਵਿਨ ਨੇ ਕਪਤਾਨ ਪੈਟ ਕਮਿੰਸ ਅਤੇ ਸਕਾਟ ਬੋਲੈਂਡ ਦੀ ਵਿਕਟ ਹਾਸਲ ਕੀਤੀ, ਜਦਕਿ ਜਡੇਜਾ ਨੇ ਟਾਡ ਮਰਫੀ ਅਤੇ ਹੈਂਡਸਕਾਂਬ ਨੂੰ ਆਊਟ ਕਰਕੇ ਪੰਜ ਵਿਕਟਾਂ ਪੂਰੀਆਂ ਕੀਤੀਆਂ ਅਸਟਰੇਲੀਆ?ਨੂੰ ਛੋਟੇ ਸਕੋਰ ’ਤੇ ਸਮੇਟਣ ਤੋਂ ਬਾਅਦ ਬੱਲੇਬਾਜੀ ਕਰਨ ਆਏ ਕਪਤਾਨ ਰੋਹਿਤ ਨੇ ਪਹਿਲੇ ਓਵਰ ’ਚ 13 ਦੌੜਾਂ ਜੋੜ ਕੇ ਆਕਾਰਮਕ ਸ਼ੁਰੂਆਤ ਕੀਤੀ।

ਰੋਹਿਤ ਨੇ ਬਣਾਈਆਂ ਤੇਜ਼ੀ ਨਾਲ 56 ਦੌੜਾਂ

ਰੋਹਿਤ ਨੇ ਜਿੱਥੇ ਜੋਖਿਮ ਲੈਂਦੇ ਹੋਏ ਵੱਡੇ ਸ਼ਾਟ ਖੇਡੇ, ਨਾਲ ਹੀ ਕੇਐੱਲ ਰਾਹੁਲ ਨੇ ਹੌਂਸਲੇ ਨਾਲ ਵਿਕਟਾਂ ’ਤੇ ਸਮਾਂ ਬਿਤਾਇਆ ਰਾਹੁਲ 71 ਗੇਂਦਾਂ ’ਤੇ 20 ਦੌੜਾਂ ਬਣਾ ਕੇ ਪਵੇਲੀਅਨ ਚਲੇ ਗਏ, ਹਾਲਾਂਕਿ ਰੋਹਿਤ 56 ਦੌੜਾਂ ਬਣਾ ਕੇ ਨਾਬਾਦ ਹਨ ਰੋਹਿਤ ਦਿਨ ਦੀ ਖੇਡ ਖ਼ਤਮ ਹੋਣ ਤੋਂ ਪਹਿਲਾਂ 69 ਗੇਂਦਾਂ ਦੀ ਆਪਣੀ ਪਾਰੀ ’ਚ ਨੌ ਚੌਕੇ ਅਤੇ ਇੱਕ ਛੱਕਾ ਲਗਾ ਚੁੱਕੇ ਹਨ, ਜਦਕਿ ਰਵੀਚੰਦਰਨ ਅਸ਼ਵਿਨ ਜ਼ੀਰੋ ਦੇ ਸਕੋਰ ’ਤੇ ਉਨ੍ਹਾਂ ਨਾਲ ਮੌਜ਼ੂਦ ਹਨ

ਅਸ਼ਵਿਨ ਨੇ ਕਰ ਦਿੱਤਾ ਕਮਾਲ, ਬਣਾਇਆ ਦਮਦਾਰ ਰਿਕਾਰਡ

ਬਾਰਡਰ ਗਾਵਸਕਰ ਟਰਾਫੀ ਦੇ ਤਹਿਤ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ’ਚ ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਨੇ ਇੱਕ ਸ਼ਾਨਦਾਰ ਰਿਕਾਰਡ ਬਣਾ ਦਿੱਤਾ ਹੈ ਅਸ਼ਵਿਨ ਨੇ ਇਸ ਸੀਰੀਜ਼ ’ਚ ਆਪਣੀ ਪਹਿਲੀ ਵਿਕਟ ਲੈਂਦੇ ਹੀ ਇੱਕ ਅਨੋਖਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ ਦਰਅਸਲ, ਅਸ਼ਵਿਨ ਨੇ ਕਿਸੇ ਵੀ ਹੋਰ ਭਾਰਤੀ ਖਿਡਾਰੀ ਦੀ ਤੁਲਨਾ ’ਚ ਤੇਜ਼ੀ ਨਾਲ 450 ਟੈਸਟ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ ਭਾਰਤ ਤੇ ਅਸਟਰੇਲੀਆ ਦਰਮਿਆਨ ਨਾਗਪੁਰ ’ਚ ਹੋ ਰਹੇ ਪਹਿਲੇ ਟੈਸਟ ਮੈਚ ’ਚ ਪਹਿਲੀ ਵਿਕਟ ਲੈਂਦੇ ਹੀ ਅਸ਼ਵਿਨ ਨੇ ਇਹ ਰਿਕਾਰਡ ਸਥਾਪਿਤ ਕਰ ਦਿੱਤਾ ਅਸ਼ਵਿਨ?ਨੇ ਆਪਣੇ 89ਵੇਂ ਟੈਸਟ ਮੈਚ ’ਚ 450ਵੀਂ ਵਿਕਟ ਲੈ ਕੇ ਇਸ ਉਪਲੱਬਧੀ ਤੱਕ ਪਹੁੰਚਣ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ ਬਣਨ ਦੇ ਮਾਮਲੇ ’ਚ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।