ਅੰਮ੍ਰਿਤਸਰ ‘ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ

Corona Virus Update
ਅੰਮ੍ਰਿਤਸਰ 'ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਲੰਦਨ ਤੋਂ ਆਈ ਔਰਤ ਮਿਲੀ ਕੋਰੋਨਾ ਪਾਜ਼ਿਟਿਵ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੌਰਾਨ ਉਦੋਂ ਹਡ਼ਕੰਪ ਮੱਚ ਗਿਆ ਜਦੋਂ ਸ਼ਹਿਰ ਅੰਮ੍ਰਿਤਸਰ ’ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣਾ ਆਇਆ। ਕੋਰੋਨਾ ਦਾ ਮਰੀਜ਼ ਮਿਲਣ ਨਾਲ ਸਿਹਤ ਵਿਭਾਗ ਅਲਰਟ ਹੋ ਗਿਆ ਹੈ। ਕੋਰੋਨਾ ਤੋਂ ਬਚਾਅ ਲਈ  ਲੋਕਾਂ ਨੂੰ ਮਾਸਕ ਪਾਉਣ ਅਤੇ ਜ਼ਰੂਰੀ ਕੰਮ ’ਤੇ ਹੋ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ।

ਇਹ ਵੀ ਪਡ਼੍ਹੋ  : ਇਲੀਟ ਕਲੱਬ ਵੱਲੋਂ ਔਰਤਾਂ ਨੂੰ ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ

ਜਾਣਕਾਰੀ ਅਨੁਸਾਰ ਕੋਰੋਨਾ ਦਾ ਇਹ ਮਾਮਲਾ ਇੱਕ 60 ਸਾਲਾ ਔਰਤ ਲੰਡਨ ਤੋਂ ਆਈ ਸੀ ਅਤੇ ਇੱਕ ਹੋਟਲ ਵਿੱਚ ਰੁਕੀ ਸੀ। ਇਹ ਔਰਤ ਪ੍ਰਾਈਵੇਟ ਲੈਬ ਤੋਂ ਟੈਸਟ ‘ਚ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਜਾਂਚ ਵਿੱਚ ਜੁਟ ਗਿਆ ਹੈ। ਇਹ ਔਰਤ ਲੰਡਨ ਦੀ ਰਹਿਣ ਵਾਲੀ ਹੈ ਜੋ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਈ ਸੀ। ਉਕਤ ਔਰਤ ਹੁਣ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ।

LEAVE A REPLY

Please enter your comment!
Please enter your name here