ਮੁੰਬਈ (ਏਜੰਸੀ)। ਦੇਸ਼ ਦੀ ਪਹਿਲੀ ਏਸੀ ਲੋਕਲ ਟ੍ਰੇਨ ਸੇਵਾਵਾਂ ਦੀ ਅੱਜ ਸ਼ੁਰੂਆਤ ਹੋ ਗਈ, ਜਿਸ ਨਾਲ ਲੱਖਾਂ ਯਾਤਰੀਆਂ ਦਾ ਸੁਫਨਾ ਪੂਰਾ ਹੋ ਗਿਆ ਇਸ ਨੂੰ ਮੁੰਬਈ ਵਾਸੀਆਂ ਲਈ ਕ੍ਰਿਸਮਸ ਦੇ ਤੋਹਫੇ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ ਪੱਛਮੀ ਰੇਲਵੇ (ਡਬਲਯੂਆਰ) ਵੱਲੋਂ ਚਲਾਈ ਗਈ ਇਸ ਟ੍ਰੇਨ ਨੇ ਸਵੇਰੇ ਦੱਸ ਵੱਜ ਕੇ 32 ਮਿੰਟ ‘ਤੇ ਦੱਖਣੀ ਮੁੰਬਈ ‘ਚ ਬੋਰੀਵਾਲੀ ਸਟੇਸ਼ਨ ਤੋਂ ਚਰਚਗੇਟ ਤੱਕ ਆਪਣੀ ਯਾਤਰਾ ਸ਼ੁਰੂ ਕੀਤੀ ਯਾਤਰੀਆਂ ‘ਚ ਇਸ ਏਸੀ ਲੋਕਲ ਟ੍ਰੇਨ ਪ੍ਰਤੀ ਬਹੁਤ ਉਤਸ਼ਾਹ ਸੀ। (Mumbai News)
ਇਸ ਟ੍ਰੇਨ ਦੀ ਸ਼ੁਰੂਆਤ ਹੋਣ ਨਾਲ ਗਰਮੀ ਦੇ ਮੌਸਮ ‘ਚ ਯਾਤਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਟ੍ਰੇਨ ਨੇ ਸਵੇਰੇ 11 ਵੱਜ ਕੇ 16 ਮਿੰਟ ‘ਤੇ ਚਰਚਗੇਟ ਪਹੁੰਚਣ ‘ਤੇ ਯਾਤਰੀਆਂ ਨੇ ਸੈਲਫੀ ਲੈ ਕੇ ਇਨ੍ਹਾਂ ਇਤਿਹਾਸਕ ਪਲਾਂ ਨੂੰ ਕੈਦ ਕੀਤਾ ਇਸ ਤੋਂ ਪਹਿਲਾਂ ਭਾਜਪਾ ਸਾਂਸਦ ਕਿਰੀਟ ਸੌਮੈਇਆ, ਗੋਪਾਲ ਸੇਟੀ, ਮਹਾਰਾਸ਼ਟਰ ਦੇ ਮੰਤਰੀ ਵਿਨੋਦ ਤਾਵੜੇ, ਭਾਜਪਾ ਦੀ ਮੁੰਬਈ ਇਕਾਈ ਦੇ ਪ੍ਰਮੁੱਖ ਆਸ਼ੀਸ਼ ਸੇਲਾਰ ਅਤੇ ਪੱਛਮੀ ਰੇਲਵੇ ਦੇ ਜਨਰਲ ਮੈਨੇਜ਼ਰ ਅਨਿਲ ਕੁਮਾਰ ਗੁਪਤਾ ਨੇ ਟ੍ਰੇਨ ਨੂੰ ਹਰੀ ਝੰਡਾ ਵਿਖਾ ਕੇ ਰਵਾਨਾ ਕੀਤਾ। (Mumbai News)