ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਪੰਜ ਝੁਲਸੇ, ਇੱਕ ਦੀ ਮੌਤ

ਸੱਚ ਕਹੂੰ ਨਿਊਜ਼, ਕੁਰੂਕਸ਼ੇਤਰ, 22 ਜੂਨ: ਵੀਰਵਾਰ ਸਵੇਰ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ ‘ਚ ਅੱਗ ਲੱਗਣ ਨਾਲ 4 ਬੱਚੇ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਮੌਤ ਹੋ ਗਈ। ਜ਼ਿਗਰ ਦੇ ਟੁਕੜਿਆਂ ਨੂੰ ਝੁਲਸਦਾ ਵੇਖ ਕੇ ਉਨ੍ਹਾਂ ਨੂੰ ਬਚਾਉਣ ਦੇ ਯਤਨ ਵਿੱਚ ਅੱਗ ਨੇ ਮਾਂ ਨੂੰ ਵੀ ਲਪੇਟ ਵਿੱਚ ਲੈ ਗਿਆ। ਸਾਰਿਆਂ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ ਹੈ।

ਫਾਇਰ ਬ੍ਰਿਗੇਡ ਨੇ ਅੱਗ ‘ਤੇ  ਪਾਇਆ ਕਾਬੂ

 ਜਾਣਕਾਰੀ ਅਨੁਸਾਰ ਪਿੰਡ ਸ਼ਹਿਰ ਸਟੇ ਪਿੰਡ ਦਿਆਲਪੁਰ ‘ਚ ਰੇਖਾ ਦੇਵੀ ਪਤਨੀ ਜਸਬੀਰ ਸਿੰਘ ਆਪਣੇ ਨਿਵਾਸ ‘ਤੇ ਸਵੇਰੇ ਪੌਣੇ 6 ਵਜੇ ਚਾਹ ਬਣਾ ਰਹੀ ਸੀ ਤਾਂ ਗੈਸ ਸਿਲੰਡਰ ਤੇ ਚੁਲ੍ਹੇ ਦਰਮਿਆਨ ਪਾਈਪ ਲੀਕ ਹੋ ਗਈ ਜਿਸ ਨਾਲ ਪਾਈਪ ‘ਚ ਅੱਗ ਲੱਗ ਗਈ ਅੱਗ ਲੱਗਣ ਨਾਲ ਰੇਖਾ ਦੇਵੀ ਨੇ ਘਬਰਾ ਕੇ ਗੈਸ ਸਿਲੰਡਰ ਨੂੰ ਸੁੱਟ ਦਿੱਤਾ, ਜਿਸ ਨਾਲ ਸਿਲੰਡਰ ‘ਤੇ ਲੱਗਿਆ ਰੈਗੂਲੇਟਰ ਵੀ ਖੁੱਲ ਗਿਆ ਤੇ ਸਿਲੰਡਰ ‘ਚ ਅੱਗ ਭੜਕ ਗਈ

ਬੱਚਿਆਂ ਨੂੰ ਬਚਾਉਂਦੀ ਮਾਂ ਵੀ ਝੁਲਸੀ

ਅੱਗ ਇੰਨੀ ਭਿਆਨਕ ਸੀ ਕਿ ਰਸੋਈ ਦੇ ਨਜ਼ਦੀਕ ਬਣੇ ਕਮਰੇ ‘ਚ ਵੀ ਅੱਗ ਫੈਲ ਗਈ ਕਮਰੇ ‘ਚ ਰੇਖਾ ਦੇਵੀ ਦੇ ਚਾਰ ਬੱਚੇ ਸੌ ਰਹੇ ਸਨ ਜਿਨ੍ਹਾਂ ਨੂੰ ਅੱਗ ਨੇ ਆਪਣੀ ਚਪੇਟ ‘ਚ ਲੈ ਲਿਆ ਕਮਰੇ ‘ਚ ਲੱਗੀ ਅੱਗ ਨਾਲ ਚਾਰ ਬੱਚੇ ਰੀਨਾ, ਸੁਮਨ, ਗੌਰਵ ਤੇ ਰਜਨੀ ਬੁਰੀ ਤਰ੍ਹਾਂ ਨਾਲ ਝੁਲਸ ਗਏ ਆਪਣੇ ਦਿਲ ਦੇ ਟੁਕੜਿਆਂ ਨੂੰ ਅੱਗ ਤੋਂ ਬਚਾਉਣ ਲਈ ਰੇਖਾ ਦੇਵੀ ਅੱਗ ਦੀ ਪਰਵਾਹ ਕੀਤੇ ਬਿਨਾਂ ਹੀ ਅੱਗ ਵਾਲੇ ਕਮਰੇ ‘ਚ ਵੜ ਗਈ ਤੇ ਆਪਣੇ ਬੱਚਿਆਂ ਨੂੰ ਬਚਾਉਣ ਦਾ ਯਤਨ ਕਰਨ ਲੱਗੀ ਇਸ ਦੌਰਾਨ ਰੇਖਾ ਦੇਵੀ ਵੀ ਅੱਗ ਨਾਲ ਝੁਲਸ ਗਈ

ਜਿਵੇਂ ਹੀ ਰੇਖਾ ਦੇਵੀ ਦੇ ਘਰ ਤੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਤਾਂ ਪਿੰਡ ਵਾਲਿਆਂ ਨੇ ਘਰ ‘ਚੋਂ ਪਾਣੀ ਨਾਲ ਅੱਗ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਅੱਗ ਤੇ ਕਾਬੂ ਨਾ ਪਾਇਆ ਜਾ ਸਕਿਆ ਇਸ ਦੌਰਾਨ ਪਿੰਡ ਵਾਲਿਆਂ ਨੇ ਪੁਲਿਸ ਕੰਟਰੋਲ ਰੂਮ ਤੇ ਫਾਈਰ ਬ੍ਰਿਗੇਡ ਨੂੰ ਫੋਨ ਕਰਕੇ ਇਸਦੀ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਲਗਭਗ 20 ਮਿੰਟ ਬਾਅਦ ਦਲਬਲ ਸਮੇਤ ਥਾਣਾ ਕੇਯੂਕੇ ਇੰਚਾਰਜ ਛੋਟੂ ਰਾਮ ਤੇ ਕੁਝ ਹੀ ਦੇਰ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ ਤੇ ਅੱਗ ‘ਤੇ ਕਾਬੂ ਪਾਇਆ।

ਪਿੰਡ ਵਾਲਿਆਂ ਨੇ ਸਾਰਿਆਂ ਜ਼ਖਮੀਆਂ ਨੂੰ ਐੱਲਐੱਨਜੇਪੀ ਹਸਪਤਾਲ ‘ਚ ਪਹੁੰਚਾਇਆ ਜਿੱਥੇ ਸਾਰਿਆਂ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਜ਼ਖ਼ਮੀਆਂ ਵਿੱਚੋਂ ਸੁਮਨ ਦੀ ਮੌਤ ਹੋ ਗਈ ਹੈ। ਪੁਲਿਸ ਨੇ ਸੀਨ ਆਫ ਕ੍ਰਾਇਮ ਟੀਮ ਨੂੰ ਮੌਕੇ ‘ਤੇ ਬੁਲਾਇਆ ਸੀਨ ਆਫ਼ ਕ੍ਰਾਇਮ ਨੇ ਮਕਾਨ ਤੋਂ ਨਮੂਨੇ ਇਕੱਠੇ ਕੀਤੇ ਤੇ ਸਿਲੰਡਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ