ਕਾਂਗਰਸ ਨੇ ਮੀਰਾ ਕੁਮਾਰ ਨੂੰ ਬਣਾਇਆ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ

27 ਜੂਨ ਨੂੰ ਕਰੇਗੀ ਨਾਮਜ਼ਦਗੀ ਕਾਗਜ਼ ਦਾਖਲ

ਨਵੀਂ ਦਿੱਲੀ: ਯੂਪੀਏ ਨੇ ਰਾਸ਼ਟਰਪਤੀ ਅਹੁਦੇ ਲਈ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਰਾਸ਼ਟਰਪਤੀ ਉਮੀਦਵਾਰ ਚੁਣਨ ਲਈ ਸੰਸਦ ਭਵਨ ਵਿੱਚ ਵਿਰੋਧੀ ਧਿਰ ਦੀ ਹੋਈ ਬੈਠਕ ਵਿੱਚ ਮੀਰਾ ਕੁਮਾਰ ਦਾ ਨਾਂਅ ਤੈਅ ਹੋਇਆ। ਬੈਠਕ ਵਿੱਚ 17 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ।

ਐਨਯੀਪੀ ਦੇ ਸ਼ਰਦ ਪਵਾਰ ਨੇ ਮੀਰਾ ਕੁਮਾਰ  ਦੇ ਨਾਂਅ ਦਾ ਪ੍ਰਸਤਾਵ ਰੱਖਿਆ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ ਸੈਕੂਲਰ ਪਾਰਟੀਆਂ ਨੂੰ ਮੀਰਾ ਕੁਮਾਰ ਨੂੰ ਹਮਾਇਤ ਦੇਣ ਦੀ ਅਪੀਲ ਕਰੇਗੀ। ਮੀਰਾ ਕੁਮਾਰ 27 ਜੂਨ ਨੂੰ ਨਾਮਜ਼ਦਗੀ ਕਾਗਜ਼ ਭਰੇਗੀ। ਕਾਂਗਰਸ ਤੋਂ ਸੋਨੀਆ ਗਾਂਧੀ, ਮਨਮੋਹਨ ਸਿੰਘ, ਅਹਿਮਦ ਪਟੇਲ, ਗੁਲਾਮ ਨਬੀ ਅਜ਼ਾਦ, ਏਕੇ ਐਂਟੋਨੀ, ਮਲਿਕਾ ਅਰਜੁਨ ਖੜਗੇ, ਸਪਾ ਤੋਂ ਸਤੀਸ਼ ਮਿਸ਼ਰਾ, ਟੀਐੱਮਸੀ ਤੋਂ ਡੈਰੇਕ ਓ ਬਰਾਇਨ ਤੋਂ ਇਲਾਵਾ ਹੋਰ ਵੀ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ।