ਅੱਗ ਲੱਗਣ ਕਾਰਨ 500 ਮਧੂ ਮੱਖੀਆਂ ਦੇ ਡੱਬਿਆਂ ਸਮੇਤ ਘਰੇਲੂ ਸਾਮਾਨ ਸੜਿਆ
ਖਨੌਰੀ, (ਬਲਕਾਰ ਸਿੰਘ) ਨਜ਼ਦੀਕੀ ਪਿੰਡ ਭੁੱਲਣ ਲਣ ਕੋਲ ਅੱਗ ਲੱਗਣ ਕਾਰਨ 500 ਮੱਧੂ ਮੱਖੀਆਂ ਦੇ ਡੱਬਿਆਂ ਨਾਲ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਪੰਚ ਰਾਜਿੰਦਰ ਸਿੰਘ ਭੂੱਲਣ, ਸਾਬਕਾ ਪੰਚ ਅੰਮਿ੍ਰਤ ਲਾਲ ਅਤੇ ਕਿਸ਼ਨ ਸਿੰਘ ਨੇ ਦੱਸਿਆ ਕਿ ਸਾਡੇ ਰਿਸ਼ਤੇਦਾਰ ਰਾਜਿੰਦਰ ਕੁਮਾਰ ਪੁੱਤਰ ਕਰਤਾਰ ਸਿੰਘ ਵਾਸੀ ਢਾਣੀਪਾਲ ਤਹਿ ਹਾਂਸੀ ਜ਼ਿਲ੍ਹਾ ਹਿਸਾਰ, ਸੁੱਖਵੀਰ ਸਿੰਘ ਪੁੱਤਰ ਅਜੀਤ ਵਾਸੀ ਗੁਰਾਣਾ ਹਿਸਾਰ, ਰਾਜਿੰਦਰ ਕੁਮਾਰ ਪੁੱਤਰ ਚੰਦਗੀ ਰਾਮ ਵਾਸੀ ਸ਼ਾਹਪੁਰ ਤਹਿ ਬਾਵਲ ਜ਼ਿਲ੍ਹਾ ਰਿਵਾੜੀ ਤੋਂ ਆ ਕੇ ਰਹਿ ਰਹੇ ਹਨ ਜੋ ਇੱਥੇ ਸ਼ਹਿਦ ਦਾ ਕਾਰੋਬਾਰ ਕਰਦੇ ਹਨ।
ਇਨ੍ਹਾਂ ਨੇ ਮਧੂ ਮੱਖੀਆਂ ਦੇ ਡੱਬੇ ਪਿੰਡ ਭੁੱਲਣ ਦੇ ਨਜ਼ਦੀਕ ਭਾਖੜਾ ਨਹਿਰ ’ਤੇ ਸੂਏ ਦੇ ਵਿਚਕਾਰ ਰੱਖੇ ਹੋਏ ਹਨ। ਬੀਤੀ ਸਾਮ ਇਨ੍ਹਾਂ ਡੱਬਿਆਂ ਕੋਲ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲੱਗਾ ਦਿੱਤੀ। ਜੋ ਇਨ੍ਹਾਂ ਡੱਬਿਆਂ ’ਚ ਜਾ ਵੜੀ ਜਿਸ ਕਾਰਣ ਇਸ ਅੱਗ ਨਾਲ 500 ਡੱਬੇ ਮੱਧੂ ਮੱਖੀਆਂ ਨਾਲ ਇਨ੍ਹਾਂ ਦਾ ਟੈਂਟਾਂ ’ਚ ਪਿਆ ਘਰੇਲੂ ਸਾਮਾਨ, ਕਰੀਬ 20 ਕੁਵਿੰਟਲ ਸ਼ਹਿਦ, 75 ਖਾਲੀ ਬਕਸੇ ਆਦਿ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਅੱਗ ਨੇ ਇਨ੍ਹਾਂ ਭਿਆਨਕ ਰੂਪ ਧਾਰ ਲਿਆ ਕਿ ਇਸ ਨੂੰ ਕਾਬੂ ਕਰਨ ਲਈ ਸੁਨਾਮ ਤੋਂ ਫਾਇਰ ਬਿਗੈਡ ਦੀ ਗੱਡੀ ਬੁਲਾਉਣੀ ਪਈ, ਜਿਸ ਨੇ ਭਾਰੀ ਜੱਦੋਂ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਪੀੜਤ ਵਿਅਕਤੀਆਂ ਨੇ ਦੱਸਿਆ ਕਿ ਅਸੀਂ ਗਰਮੀ ’ਤੇ ਲੋਆਂ ਤੋਂ ਬਚਾਉਣ ਲਈ ਇੰਨੀ ਦੂਰ ਤੋਂ ਮੱਖੀਆਂ ਨੂੰ ਇੱਥੇ ਲੈ ਕੇ ਆਏ ਸੀ ਪ੍ਰੰਤੂ ਕਿਸੇ ਨਿਰਦਈ ਨੇ ਕੁਦਰਤੀ ਦਾਤ ਮੱਧੂ ਮੱਖੀਆਂ ਨਾਲ ਸਾਡਾ ਸਾਰਾ ਕੁਝ ਤਬਾਹ ਕਰ ਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਅਗਿਆਤ ਵਿਅਕਤੀ ਖ਼ਿਲਾਫ਼ ਥਾਣਾ ਖਨੌਰੀ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸਮਾਜ ਸੇਵਕ ਮਹਾਂਵੀਰ ਸੈਣੀ, ਰਾਮਨਿਵਾਸ, ਰਾਮਫਲ ਸਿੰਘ, ਦੇਵ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ, ਕਿ ਇਨ੍ਹਾਂ ਗਰੀਬ ਮੱਧੂ ਮੱਖੀਆਂ ਪਾਲਕ ਪਰਿਵਾਰਾਂ ਦੀ ਬਣਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਆਪਣਾ ਸ਼ਹਿਦ ਦਾ ਕਾਰੋਬਾਰ ਦੁਬਾਰਾ ਸ਼ੁਰੂ ਕਰ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ