ਅੱਗ ਲਗੱਣ ਨਾਲ ਬੁੱਕ ਸਟੋਰ ਅਤੇ ਉਪਰ ਸਥਿਤ ਰਿਹਾਇਸ਼ ਸੜ ਕੇ ਸੁਆਹ

Fire in Book Store Sachkahoon

ਅੱਗ ਲਗੱਣ ਨਾਲ ਬੁੱਕ ਸਟੋਰ ਅਤੇ ਉਪਰ ਸਥਿਤ ਰਿਹਾਇਸ਼ ਸੜ ਕੇ ਸੁਆਹ

ਘਰ ਵਿਚ ਸੁੱਤੇ ਪਰਿਵਾਰ ਨੇ ਭੱਜ ਕੇ ਬਚਾਈ ਜਾਨ

ਗਿੱਦੜਬਾਹਾ (ਰਾਜਵਿੰਦਰ ਬਰਾੜ)। ਗਿੱਦੜਬਾਹਾ ਦੇ ਘੰਟਾਘਰ ਹੇਠ ਸਥਿਤ ਕੇਵਲ ਬੁੱਕ ਸਟੋਰ ਦੀ ਦੁਕਾਨ (Fire in Book Store) ਤੇ ਅੱਜ ਸਵੇਰੇ ਕਰੀਬ 6 ਵਜੇ ਭਿਆਨਕ ਅੱਗ ਗਈ, ਜਿਸ ਨਾਲ ਦੁਕਾਨ ਵਿਚ ਪਏ ਕਰੀਬ ਇਕ ਕਰੋੜ ਦੇ ਸਮਾਨ ਤੋਂ ਬੁੱਕ ਸਟੋਰ ਦੇ ਮਾਲਿਕ ਪ੍ਰਦੀਪ ਅਰੋੜਾ ਦੀ ਦੁਕਾਨ ਉਪਰ ਸਥਿਤ ਰਿਹਾਇਸ਼ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਜਦੋਂ ਕਿ ਘਰ ਵਿਚ ਸੁੱਤੇ ਪਰਿਵਾਰ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਇਸ ਦੇ ਨਾਲ ਹੀ ਉਕਤ ਬੁੱਕ ਸਟੋਰ ਦੇ ਨਾਲ ਸਥਿਤ ਦੁਕਾਨਾਂ ਵਿਚੋਂ ਲੋਕਾਂ ਨੇ ਸਮਾਨ ਨੂੰ ਸੁਰੱਖਿਅਤ ਸਥਾਨ ਤੇ ਪਹੁੰਚਾਇਆ ਜਿਸ ਨਾਲ ਹੋਰ ਮਾਲੀ ਨੁਕਸਾਨ ਹੋਣੋ ਬਚਾਅ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ਤੇ ਕਾਬੂ ਪਾਉਣ ਲਈ ਗਿੱਦੜਬਾਹਾ ਦੀਆਂ ਦੋ ਫਾਇਰ ਬ੍ਰਿਗੇਡ ਗੱਡੀਆਂ ਤੋਂ ਇਲਾਵਾ ਮਲੋਟ ਤੋਂ 2, ਬਠਿੰਡਾ ਤੋਂ 2 ਅਤੇ ਸ੍ਰੀ ਮੁਕਤਸਰ ਸਾਹਿਬ, ਅਬੋਹਰ ਅਤੇ ਕੋਟਕਪੂਰਾ ਤੋਂ ਇਕ ਇਕ ਫਾਇਰ ਟੈਂਡਰ ਮੰਗਣਾ ਪਿਆ ਜਿੰਨਾਂ ਕਰੀਬ 6 ਘੰਟਿਆਂ ਦੀ ਸਖ਼ਤ ਮੇਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ, ਜਦੋਂਕਿ ਉਕਤ ਤਿੰਨ ਮੰਜਿਲਾ ਇਮਾਰਤ ਦੀ ਦੂਜੀ ਅਤੇ ਤੀਜੀ ਮੰਜਿਲ ਜਿਸ ਵਿਚ ਪ੍ਰਦੀਪ ਅਰੋੜਾ ਦੀ ਰਿਹਾਇਸ਼ ਸੀ।Fire in Book Store

ਇਹ ਖ਼ਬਰ ਲਿਖੇ ਜਾਣ ਤੱਕ ਲਗਾਤਾਰ ਧੂੰਆ ਬਾਹਰ ਆ ਰਿਹਾ ਸੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਸ਼ਹਿਰ ਵਾਸੀ ਅੱਗ ਬੁਝਾਉਣ ਦੇ ਕੰਮ ਵਿਚ ਲੱਗੇ ਹੋਏ ਸਨ। ਉੱਧਰ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਕੇਵਲ ਬੁੱਕ ਸਟੋਰ ਦੇ ਮਾਲਿਕ ਪ੍ਰਦੀਪ ਅਰੋੜਾ ਪੁੱਤਰ ਸਵ. ਕੇਵਲ ਕ੍ਰਿਸ਼ਨ ਅਰੋੜਾ ਨੇ ਰੌਂਦੇ ਹੋਏ ਦੱਸਿਆ ਕਿ ਉਹ ਆਪਣੀ ਪਤਨੀ ਬਿੰਦੂ ਬਾਲਾ ਨਾਲ ਉਕਤ ਇਮਾਰਤ ਦੀ ਦੂਜੀ ਮੰਜਿਲ ਤੇ ਸਥਿਤ ਕਮਰੇ ਵਿਚ ਸੁੱਤੇ ਪਏ ਸਨ, ਜਦੋਂ ਕਿ ਉਨ੍ਹਾਂ ਦਾ ਲੜਕਾ ਆਯੂਸ਼ ਅਰੋੜਾ ਘਰ ਦੀ ਤੀਜੀ ਮੰਜਿਲ ਤੇ ਆਪਣੇ ਕਮਰੇ ਵਿਚ ਸੌਂ ਰਿਹਾ ਸੀ, ਤਾਂ ਗਲੀ ਵਿਚੋਂ ਲੋਕਾਂ ਨੇ ਆਵਾਜਾਂ ਲਗਾ ਤੇ ਸ਼ੋਰ ਮਚਾ ਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਅਤੇ ਮਕਾਨ ਵਿਚ ਅੱਗ ਲੱਗ ਗਈ ਹੈ, ਜਿਸ ਤੇ ਉਹ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਘਰੋਂ ਬਾਹਰ ਆਏ ਪਰੰਤੂ ਇਸੇ ਦੌਰਾਨ ਅੱਗ ਨੇ ਉਨ੍ਹਾਂ ਦੀ ਦੁਕਾਨ ਅਤੇ ਰਿਹਾਇਸ਼ ਨੂੰ ਪੂਰੀ ਤਰ੍ਹਾਂ ਆਪਣੇ ਕਲਾਵੇ ਵਿਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿਚ ਨਵੇਂ ਸ਼ੈਸਨ ਦੀ ਸੁਰੂਆਤ ਹੋਣ ਦੇ ਚੱਲਦਿਆਂ ਦੁਕਾਨ ਵਿਚ ਕਰੀਬ ਇਕ ਕਰੋੜ ਰੁਪਏ ਦਾ ਮਾਲ ਤੋਂ ਇਲਾਵਾ ਉਨ੍ਹਾਂ ਦੀ ਉਕਤ ਦੁਕਾਨ ਦੀ ਦੂਜੀ ਅਤੇ ਤੀਜੀ ਮੰਜਿਲ ਤੇ ਸਥਿਤ ਰਿਹਾਇਸ਼ ਵਿਚ ਪਏ ਘਰ ਦੇ ਸਾਰੇ ਸਾਮਾਨ ਤੋਂ ਇਲਾਵਾ ਘਰ ਵਿਚ ਪਈ ਕਰੀਬ 3 ਲੱਖ ਰੁਪਏ ਦੀ ਨਗਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਸੜ੍ਹ ਕੇ ਸੁਆਹ ਹੋ ਗਏ ਹਨ।

ਉਨ੍ਹਾਂ ਸਿਵਲ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਪਾਸੋਂ ਮੁਆਵਜੇ ਦੀ ਮੰਗ ਕੀਤੀ ਹੈ। ਉੱਧਰ ਘਟਨਾ ਦਾ ਪਤਾ ਲੱਗਣ ਤੇ ਗਿੱਦੜਬਾਹਾ ਦੇ ਐੱਸ.ਡੀ.ਐੱਮ. ਗਗਨਦੀਪ ਸਿੰਘ, ਡੀ.ਐੱਸ.ਪੀ. ਨਰਿੰਦਰ ਸਿੰਘ, ਐੱਸ.ਐੱਚ.ਓ. ਅੰਗਰੇਜ਼ ਕੁਮਾਰ, ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਅਤੇ ਏ.ਐੱਸ.ਆਈ. ਗੁਰਦੀਪ ਸਿੰਘ ਮੌਕੇ ਤੇ ਪੁਜੇ ਅਤੇ ਰਾਹਤ ਕੰਮ ਸੁਰੂ ਕਰਵਾਏ। ਇਸ ਤੋਂ ਇਲਾਵਾ ਸਮਾਜਸੇਵੀ ਸੰਸੰਥਾ ਰਾਹਤ ਫਾਊਂਡੇਸ਼ਨ, ਊਮੀਦ ਐੱਨ.ਜੀ.ਓ., ਸ਼ਾਹ ਸਤਨਾਮ ਜੀ ਗਰੀਨ ਐੱਸ. ਫੋਰਸ ਸੋਸਾਇਟੀ ਅਤੇ ਸ਼ਹਿਰ ਵਾਸੀਆ ਨੇ ਮੌਕੇ ਤੇ ਪੁੱਜ ਕੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਅੱਗ ਬੁਝਾਉਣ ਵਿਚ ਮਦਦ ਕੀਤੀ। ਇਸ ਮੌਕੇ ਐੱਸ.ਡੀ.ਐੱਮ. ਗਗਨਦੀਪ ਸਿੰਘ ਨੇ ਕਿਹਾ ਕਿ ਫਿਲਹਾਲ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਅੱਜ ਬੁਝਾਉਣ ਤੋਂ ਬਾਅਦ ਉਕਤ ਤਿੰਨ ਮੰਜਿਲਾ ਇਮਾਰਤ ਦੀ ਮਾਹਿਰਾਂ ਪਾਸੋਂ ਸੁਰੱਖਿਅਤ ਜਾਂ ਅਸੁਰੱਖਿਅਤ ਹੋਣ ਸੰਬੰਧੀ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਤੱਕ ਪ੍ਰਸ਼ਾਸ਼ਨ ਵੱਲੋਂ ਸੰਬੰਧਤ ਇਲਾਕੇ ਨੂੰ ਆਮ ਲੋਕਾਂ ਲਈ ਸੀਲ ਕਰ ਦਿੱਤਾ ਗਿਆ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਗ ਦੇ ਕਾਰਨਾ ਦੇ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ