ਵਿਆਜ ’ਤੇ ਦਿੱਤੇ ਪੈਸੇ ਵਾਪਸ ਮੰਗਣੇ ਪਏ ਮਹਿੰਗੇ, ਫਾਇਨਾਂਸਰ ਨੂੰ ਗਵਾਉਣੀ ਪਈ ਆਪਣੀ ਜਾਨ

Financier

ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲਿਸ ਨੇ ਦੋ ਨੂੰ ਕੀਤਾ ਗ੍ਰਿਫ਼ਤਾਰ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਇੱਕ ਫਾਇਨਾਂਸਰ ਨੂੰ ਵਿਆਜ ’ਤੇ ਦਿੱਤੇ ਪੈਸੇ ਵਾਪਸ ਮੰਗਣੇ ਇਸ ਕਦਰ ਮਹਿੰਗੇ ਪੈ ਗਏ ਕਿ ਕਰਜ਼ਈ ਵਿਅਕਤੀਆਂ ਨੇ ਫਾਇਨਾਂਸਰ ਨੂੰ ਪੈਸੇ ਲਿਜਾਣ ਦਾ ਕਹਿ ਕੇ ਧੋਖੇ ਨਾਲ ਬੁਲਾਇਆ ਅਤੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਚੌਥੇ ਦਿਨ ਦੋ ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। (Financier)

ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੂਮ ਕਲਾਂ ਥਾਣੇ ਦੀ ਪੁਲਿਸ ਵੱਲੋਂ ਪਿੰਡ ਬਲੀਏਵਾਲ ਕੋਲੋਂ ਸੜਕ ਕਿਨਾਰਿਓਂ ਇੱਕ ਲਾਸ਼ ਮਿਲਣ ਦੇ ਮਾਮਲੇ ਵਿੱਚ ਕੰਵਲਜੀਤ ਸਿੰਘ ਵਾਸੀ ਪਿੰਡ ਬਲੀਏਵਾਲ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕੀਤਾ ਗਿਆ ਸੀ। ਤਫ਼ਤੀਸ ਦੌਰਾਨ ਮਿ੍ਰਤਕ ਵਿਅਕਤੀ ਦੀ ਪਛਾਣ ਸ਼ੈਲਿੰਦਰ ਸ਼ੈਲੀ ਵਾਸੀ ਸੁਰਜੀਤ ਨਗਰ ਰਾਹੋਂ ਰੋਡ ਲੁਧਿਆਣਾ ਵਜੋ ਹੋਈ। ਉਨਾਂ ਦੱਸਿਆ ਕਿ ਸ਼ੈਲੀ ਨੂੰ ਕਿਸੇ ਨਾਮਲੂਮ ਨੇ ਮੌਤ ਦੇ ਘਾਟ ਉਤਾਰ ਦੇਣ ਤੋਂ ਬਾਅਦ ਉਸਦੀ ਲਾਸ਼ ਨੂੰ ਪਿੰਡ ਬਲੀਏਵਾਲ ਲਾਗੇ ਸੜਕ ਕਿਨਾਰੇ ’ਤੇ ਸੁੱਟ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਲਏ ਅਹਿਮ ਫ਼ੈਸਲੇ, ਨਵੇਂ ਏਜੀ ਦਾ ਨਾਂਅ ਆਇਆ ਸਾਹਮਣੇ

ਉਨਾਂ ਦੱਸਿਆ ਕਿ ਸ਼ੈਲੀ ਨੂੰ ਕੱਪੜੇ ’ਚ ਬੰਨੇ ਹੋਏ ਪੱਥਰ ਨਾਲ ਬੇਰਹਿਮੀ ਨਾਲ ਕੁੱਟ- ਕੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਅਤੇ ਇਸ ਦੀ ਪੈਂਟ ਵੀ ਥੋੜੀ ਉਤਾਰੀ ਹੋਈ ਸੀ ਤਾਂ ਕਿ ਪੁਲਿਸ ਦਾ ਧਿਆਨ ਭਟਕਾਇਆ ਜਾ ਸਕੇ। ਉਨਾਂ ਦੱਸਿਆ ਕਿ ਥਾਣਾ ਕੂਮ ਕਲਾਂ ਦੇ ਮੁੱਖ ਅਫ਼ਸਰ ਥਾਣੇਦਾਰ ਗਗਨਦੀਪ ਸਿੰਘ ਵੱਲੋਂ ਤੁਸ਼ਾਰ ਗੁਪਤਾ ਏਡੀਸੀਪੀ ਜੋਨ 4 ਅਤੇ ਜਤਿੰਦਰ ਸਿੰਘ ਏਸੀਪੀ ਇੰਡਸਟਰੀ ਏਰੀਆ- ਏ ਲੁਧਿਆਣਾ ਦੀ ਅਗਵਾਈ ਹੇਠ ਡੂੰਘਾਈ ਨਾਲ ਤਫ਼ਤੀਸ ਕਰਦਿਆਂ ਮਾਮਲੇ ਨੂੰ 36 ਘੰਟਿਆਂ ’ਚ ਹੱਲ ਕਰਦਿਆ ਮੰਗਲ ਸਿੰਘ ਅਤੇ ਪੂਰਨ ਵਾਸੀਆਨ ਪਿੰਡ ਮਾਂਗਟ ਨੂੰ ਗਿ੍ਰਫ਼ਤਾਰ ਕਰ ਲਿਆ ਹੈ। (Financier)

ਜਿੰਨਾਂ ਨੇ ਸ਼ੈਲਿੰਦਰ ਸ਼ੈਲੀ ਤੋਂ ਵਿਆਜ ’ਤੇ ਪੈਸੇ ਲਏ ਸਨ ਅਤੇ ਵਾਪਸ ਮੋੜਨ ਦੀ ਥਾਂ ਧੋਖੇ ਨਾਲ ਬੁਲਾਇਆ ਅਤੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨਾਂ ਦੱਸਿਆ ਕਿ ਜੁਰਮ ਲੁਕਾਉਣ ਲਈ ਕਾਤਲਾਂ ਵੱਲੋਂ ਮਿ੍ਰਤਕ ਦਾ ਚਿਹਰਾ ਬੁਰੀ ਤਰਾਂ ਕੁਚਲ ਦਿੱਤਾ ਗਿਆ ਸੀ ਅਤੇ ਪੁਲਿਸ ਨੂੰ ਲਾਸ਼ ਕੋਲੋਂ ਕਿਸੇ ਵੀ ਤਰਾਂ ਦਾ ਕੋਈ ਸਨਾਖ਼ਤੀ ਸਬੂਤ ਨਹੀਂ ਮਿਲਿਆ ਸੀ। ਬਾਵਜੂਦ ਇਸਦੇ ਥਾਣਾ ਕੂਮ ਕਲਾਂ ਦੀ ਪੁਲਿਸ ਨੇ ਮੁਸਤੈਦੀ ਨਾਲ ਕੰਮ ਕਰਦਿਆਂ ਪਹਿਲਾਂ ਲਾਸ਼ ਦੀ ਸਨਾਖ਼ਤ ਕੀਤੀ ਅਤੇ ਨਾਲ ਹੀ ਕਾਤਲਾਂ ਨੂੰ ਵੀ ਕਾਬੂ ਕਰ ਲਿਆ।