ਪੁਰਾਣੀ ਰੰਜਿਸ਼ ਦੌਰਾਨ ਹੋਈ ਲੜਾਈ ਨੇ ਧਾਰਿਆ ਖੂ+ਨੀ ਰੂਪ

Murder

ਪਿਓ ਤੇ ਪੁੱਤਰ ਦੀ ਹੋਈ ਮੌਤ | Murder

ਅਰਨੀਵਾਲਾ (ਰਜਿੰਦਰ)। ਨੇੜਲੇ ਪਿੰਡ ਮਾਹੂਆਣਾ ਬੋਦਲਾ ਦੇ ਬੱਸ ਅੱਡੇ ’ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨੌਜਵਾਨਾਂ ਨੇ ਆਪਣੇ ਨਿਹੰਗ ਪਿਤਾ ਅਤੇ ਭਰਾ ਦਾ ਆਪਸੀ ਰਜਿੰਸ਼ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਕਤਲ (Murder) ਕਰ ਦਿੱਤਾ। ਕਰੀਬ 55 ਸਾਲਾ ਪ੍ਰਤਾਪ ਸਿੰਘ ਅਤੇ ਉਸ ਦਾ ਪੁੱਤਰ ਗਗਨਦੀਪ ਸਿੰਘ ਉਮਰ ਕਰੀਬ 26 ਸਾਲ ਅਰਨੀਵਾਲਾ ਥਾਣਾ ਤੋਂ ਵਾਪਸ ਗੁਰਦੁਆਰਾ ਸਾਹਿਬ ਪਿੰਡ ਮਾਹੂੰਆਣਾ ਬੋਦਲਾ ਵਿਖੇ ਆ ਰਹੇ ਸਨ। ਇਹ ਦੋਵੇਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪੁੱਜੇ ਤਾਂ ਇਨ੍ਹਾਂ ’ਤੇ ਪ੍ਰਤਾਪ ਸਿੰਘ ਦੇ ਪੁੱਤਰ ਦਿਲਬਾਗ ਸਿੰਘ ਅਤੇ ਸੰਦੀਪ ਸਿੰਘ ਨੇ ਸਾਥੀਆਂ ਵਿਕਰਮਜੀਤ ਸਿੰਘ ਤੇ ਹੋਰਨਾਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਜ਼ਖ਼ਮੀਆਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਫ਼ਾਜ਼ਿਲਕਾ ਦਾਖ਼ਲ ਕਰਵਾਇਆ ਗਿਆ ਜਿੱਥੇ ਦੋਵੇਂ ਪਿਓ-ਪੁੱਤ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ ’ਤੇ ਘਟਨਾ ਵਾਲੀ ਥਾਂ ’ਤੇ ਐੱਸਪੀ (ਡੀ) ਫ਼ਾਜ਼ਿਲਕਾ ਮਨਜੀਤ ਸਿੰਘ ਅਤੇ ਐੱਸਐੱਚਓ ਗੁਰਵਿੰਦਰ ਕੁਮਾਰ ਥਾਣਾ ਅਰਨੀਵਾਲਾ ਵੀ ਪੁੱਜ ਗਏ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਜਦ ਐੱਸਪੀ (ਡੀ) ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਪਿਓ-ਪੁੱਤਰਾਂ ਦਾ ਪਰਿਵਾਰ ਨਾਲ ਹੀ ਝਗੜਾ ਚੱਲ ਰਿਹਾ ਸੀ। ਇਸ ਸਬੰਧ ਵਿਚ ਕੱਲ੍ਹ ਪੰਚਾਇਤ ਵੀ ਹੋਈ ਸੀ ਤੇ ਪਰਿਵਾਰ ਦਾ ਰਾਜ਼ੀਨਾਮਾ ਹੋ ਗਿਆ ਸੀ। ਅੱਜ ਸੂਚਨਾ ਮਿਲੀ ਕਿ ਦੋਹਾਂ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਛੇਤੀ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।

ਭੂਚਾਲ ਦੇ ਜ਼ੋਰਦਾਰ ਝਟਕੇ, ਤੀਬਰਤਾ 6.1, ਦਿੱਲੀ ਐੱਨਸੀਆਰ ਦੀ ਧਰਤੀ ਹਿੱਲੀ

LEAVE A REPLY

Please enter your comment!
Please enter your name here