ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਬੋਲੀਆਂ ਪਾ ਕੇ ਪ੍ਰੋਗਰਾਮ ਪੇਸ਼
ਲੌਂਗੋਵਾਲ, (ਹਰਪਾਲ)। ਲਾਰਡ ਗਨੇਸ਼ਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ ਲੌਂਗੋਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪੰਜਾਬ ਸਕਿੱਲ ਡੈਵਲੈਪਮੈਂਟ ਮਿਸ਼ਨ ਦੀ ਰਹਿਨੁਮਾਈ ਹੇਠ ਚਲ ਰਹੇ ਸਕਿੱਲ ਸੈਂਟਰ ਲਾਰਡ ਗਨੇਸ਼ਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ ਲੌਂਗੋਵਾਲ ਵਿਖੇ ਬਾਬਾ ਫਰੀਦ ਮੈਮੋਰੀਆਲ ਐਜੂਕੇਸ਼ਨ ਐਡ ਵੈਲਫੇਅਰ ਸੋਸਾਇਟੀ ਲੌਂਗੋਵਾਲ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਸਮੂਹ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਬੋਲੀਆਂ ਪਾ ਕੇ ਪ੍ਰੋਗਰਾਮ ਪੇਸ਼ ਕੀਤਾ । ਜਿਸ ਵਿਚ ਤੀਆਂ ਦੇ ਤਿਉਹਾਰ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ ਤੇ ਆਪਣੇ ਸੱਭਿਆਚਾਰ ਤੇ ਵਿਰਸੇ ਬਾਰੇ ਜਾਣੂ ਕਰਵਾਇਆ ਗਿਆ।
ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਐਡਵੋਕੇਟ ਹਰਮਨਜੋਤ ਕੌਰ ਸ਼ਾਮਲ ਹੋਏ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਮੌਜੂਦਾ ਅਤੇ ਅਉਣ ਵਾਲੀ ਪੀੜ੍ਹੀ ਅਪਣੇ ਵਿਰਸੇ ਨਾਲ ਹਮੇਸ਼ਾ ਜੁੜੀ ਰਹੇ। ਇਸ ਦੇ ਨਾਲ ਉਹਨਾ ਨੇ ਸ਼੍ਰੋਮਣੀ ਕਮੇਟੀ ਵੱਲੋ ਬੱਚਿਆਂ ਨੂੰ ਅੰਮ੍ਰਿਤਸਰ ਸਾਹਿਬ ਲਈ ਦਰਸ਼ਨ ਕਰਵਾਉਣ ਲਈ ਬੱਸ ਭੇਜਣ ਦਾ ਵਾਇਦਾ ਕੀਤਾ। ਇਸ ਦੇ ਨਾਲ ਬੀਬੀ ਭਾਨੀ ਪਬਲਿਕ ਸਕੂਲ ਦੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ’ਤੇ ਟ੍ਰਿਕ ਪੇਸ਼ ਕੀਤੇ।
ਬਾਬਾ ਫ਼ਰੀਦ ਸੰਸਥਾ ਵਿਚ ਸਿਲਾਈ ਕੱਢਾਈ ਸਿੱਖ ਰਹੀਆ ਲੜਕੀਆ ਨੇ ਪੁਰਾਣੇ ਸੱਭਿਆਚਾਰ ਦੀ ਪ੍ਰਦਰਸ਼ਨੀ ਵੀ ਲਗਾਈ। ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਮੈਡਮ ਦਿਲਪ੍ਰੀਤ ਕੌਰ ਨੇ ਕੀਤਾ ।ਇਸ ਸਮੇਂ ਗੁਰਜੰਟ ਸਿੰਘ,ਕਮਲਜੀਤ ਸਿੰਘ ਵਿੱਕੀ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ , ਸੁਖਜਿੰਦਰ ਸਿੰਘ , ਮੈਡਮ ਜਸਪਾਲ ਕੌਰ, ਸਮਨਪ੍ਰੀਤ ਕੌਰ, ਜਸਵੀਰ ਕੌਰ, ਮਨਪ੍ਰੀਤ ਕੌਰ , ਰਣਜੀਤ ਕੌਰ , ਪਰਮਜੀਤ ਸਿੰਘ ਭੰਗੜਾ ਕੌਚ ਮੌਕੇ ’ਤੇ ਸ਼ਾਮਲ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ