ਸਾਧ-ਸੰਗਤ ਦੇ ਸਵਾਲ, Saint Dr. MSG ਨੇ ਜਵਾਬ ਦੇ ਕੇ ਸ਼ਾਂਤ ਕੀਤੀ ਜਗਿਆਸਾ

pita ji

ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਪੜ੍ਹੇ ਸਾਧ-ਸੰਗਤ ਦੇ ਸਵਾਲ, ਪੂਜਨੀਕ ਗੁਰੂ ਜੀ ਨੇ ਜਵਾਬ ਦੇ ਕੇ ਸ਼ਾਂਤ ਕੀਤੀ ਜਗਿਆਸਾ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬੀਤੇ ਐਤਵਾਰ ਦੇਰ ਸ਼ਾਮ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕਰੋੜਾਂ ਸਾਧ-ਸੰਗਤ ਨਾਲ ਰੂ-ਬ-ਰੂ ਹੋਏ। ਆਪ ਜੀ ਨੇ ਫ਼ਰਮਾਇਆ ਕਿ ਪਿਆਰੀ ਸਾਧ-ਸੰਗਤ ਜੀਓ ਜਦੋਂ ਤੋਂ ਅਸੀਂ ਆਏ ਹਾਂ, ਉਦੋਂ ਤੋਂ ਹੀ ਤੁਸੀਂ ਪੁੱਛ ਰਹੇ ਸੀ ਕਿ ਐੱਫਡੀਡੀ (ਫਾਦਰ ਡਾਟਰ ਦੀ ਜੋੜੀ) ਕਦੋਂ ਆਏਗੀ? ਤੁਹਾਡੀ ਇੱਛਾ ਸੀ ਕਿ ਤੁਸੀਂ ਸਾਡੀ ਬਾਪ-ਬੇਟੀ ਦੀ ਜੋੜੀ ਤੋਂ ਸਵਾਲ ਪੁੱਛਣਾ ਚਾਹੁੰਦੇ ਹੋ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦੇ ਹੋ ਤਾਂ ਲਓ ਅੱਜ ਅਸੀਂ ਤੁਹਾਡੇ ਸਾਹਮਣੇ ਆ ਗਏ ਸਾਡੀ ਬੇਟੀ ਵੀ ਨਾਲ ਹੈ ਇਸ ਤੋਂ ਬਾਅਦ ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਵੱਲੋਂ ਭੇਜੇ ਗਏ ਸਵਾਲਾਂ ਨੂੰ ਪੜ੍ਹਿਆ, ਪੂਜਨੀਕ ਗੁਰੂ ਜੀ ਨੇ ਹਰ ਇੱਕ ਸਵਾਲ ਦਾ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ।

ਸਵਾਲ: ਸਿਮਰਨ ’ਚ ਧਿਆਨ ਲੱਗਣ ਲੱਗਾ ਸੀ, ਕੀ ਕਰੀਏ ਕਿ ਖਿਆਲ ਇੱਧਰ-ਉੱਧਰ ਨਾ ਜਾਣ?

ਸਵਾਲ: ਪਿਤਾ ਜੀ ਇਹ ਕਿਉਂ ਲੱਗਦਾ ਹੈ ਕਿ ਅਸੀਂ ਇਕੱਲੇ ਹਾਂ?

ਪੂਜਨੀਕ ਗੁਰੂ ਜੀ: ਕਿਉਂਕਿ ਤੁਸੀਂ ਆਤਮਬਲ ਨੂੰ ਡੇਗ ਰੱਖਿਆ ਹੈ ਆਤਮਬਲ ਨੂੰ ਬੁਲੰਦ ਕਰੋ ਕਦੇ ਨਹੀਂ ਲੱਗੇਗਾ ਸਤਿਗੁਰੂ ’ਤੇ ਭਰੋਸਾ ਰੱਖੋ

ਸਵਾਲ: ਪਿਤਾ ਜੀ ਮੇਰੀ ਦਾਦੀ ਜੀ ਦੀ 2021 ’ਚ ਕੋਰੋਨਾ ਨਾਲ ਮੌਤ ਹੋ ਗਈ ਸੀ ਮੈਨੂੰ ਇਹ ਲੱਗਦਾ ਹੈ ਇਸ ’ਚ ਮੇਰੀ ਗਲਤੀ ਰਹੀ ਹੈ ਇਸ ਕਰਕੇ ਮੈਂ ਕਾਫੀ ਦੁਖੀ ਰਹਿੰਦੀ ਹਾਂ?

ਪੂਜਨੀਕ ਗੁਰੂ ਜੀ: ਬਿਲਕੁਲ ਦੁਖੀ ਨਾ ਹੋਵੋ ਜੋ ਸਮਾਂ ਭਗਵਾਨ ਦਾ ਲਿਖਿਆ ਹੋਇਆ ਹੈ ਉਹ ਘੱਟ-ਵੱਧ ਨਹੀਂ ਹੋ ਸਕਦਾ ਲਾਪਰਵਾਹੀ ਜੇਕਰ ਕੋਈ ਹੋ ਗਈ ਹੈ ਤਾਂ ਤੁਸੀਂ ਭਗਵਾਨ ਦਾ ਨਾਮ ਜਪ ਕੇ ਭਗਵਾਨ ਨੂੰ ਅਰਦਾਸ ਕਰੋ ਤੇ ਮਾਫੀ ਮੰਗੋ, ਟੈਨਸ਼ਨ ਨਾ ਲਓ ਕਿਉਂਕਿ ਉਹ ਸਮਾਂ ਨਿਸ਼ਚਿਤ ਹੈ।

ਸਵਾਲ: ਪਿਤਾ ਜੀ ਆਪ ਜੀ ਸਿਰਫ ਤਿੰਨ-ਚਾਰ ਘੰਟੇ ਹੀ ਅਰਾਮ ਕਰਦੇ ਹੋ, ਫਿਰ ਵੀ ਇੰਨੇ ਐਨਰਜੈਟਿਕ, ਫਰੈੱਸ਼ ਨਜ਼ਰ ਆਉਂਦੇ ਹੋ, ਇਹ ਕਿਵੇਂ ਸੰਭਵ ਹੈ?

ਪੂਜਨੀਕ ਗੁਰੂ ਜੀ: ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਦਾਤਾ ਰਹਿਬਰ ਦੇ ਰਹਿਮੋ-ਕਰਮ ਨਾਲ ਸੰਭਵ ਹੈ, ਉਨ੍ਹਾਂ ਦੀ ਦਇਆ-ਮਿਹਰ, ਰਹਿਮਤ ਨਾਲ ਸੰਭਵ ਹੈ ਅਤੇ ਉਨ੍ਹਾਂ ਨੇ ਹੀ ਕਿਰਪਾ ਦਿ੍ਰਸ਼ਟੀ ਕਰ ਰੱਖੀ ਹੈ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਨੇ ਕੀਤੀ ਤਾਂ ਇਹ ਸਭ ਸੰਭਵ ਹੋ ਸਕਦਾ ਹੈ ਅਦਰਵਾਈਜ਼ (ਨਹੀਂ ਤਾਂ) ਮੁਸ਼ਕਿਲ ਹੈ, ਕਿਉਂਕਿ ਸਾਰਾ ਦਿਨ ਭੱਜਦੇ ਰਹਿੰਦੇ ਹਾਂ ਕਦੇ ਇਹ ਕੰਮ ਕਰ, ਕਦੇ ਤੁਹਾਨੂੰ ਮਿਲ, ਕਦੇ ਉਸ ਨੂੰ ਮਿਲ, ਕਿਉਂਕਿ ਸਤਿਸੰਗ ਕਰਦੇ ਰਹਿੰਦੇ ਹਾਂ ਤਾਂ ਇਹ ਉਨ੍ਹਾਂ ਦੀ ਕਿਰਪਾ ਹੀ ਹੈ ਸਾਡੇ ’ਚ ਇਹੋ-ਜਿਹਾ ਕੁਝ ਨਹੀਂ ਹੈ, ਉਨ੍ਹਾਂ ਦੀ ਕਿਰਪਾ ਨਾਲ ਸਭ ਕੁਝ ਹੈ ਤਾਂ ਇਹ ਹੀ ਅਸੀਂ ਕਹਿੰਦੇ ਹਾਂ ਕਿ ਭਗਵਾਨ ਦੀ ਕਿਰਪਾ ਹੁੰਦੀ ਹੈ ਇਸੇ ਦਾ ਨਾਂਅ ਹੀ ਭਗਵਾਨ ਦੀ ਕਿਰਪਾ ਹੈ

ਸਵਾਲ: ਤੁਹਾਡੀਆਂ ਅੱਖਾਂ ਦਾ ਓਰੀਜ਼ਨਲ ਕਲਰ ਇਹੀ ਹੈ ਜਾਂ ਆਪ ਜੀ ਨੇ ਕੋਈ ਕੰਟੈਕਟ ਲੈਂਸ ਲਗਵਾਇਆ ਹੈ?

ਪੂਜਨੀਕ ਗੁਰੂ ਜੀ: ਕੰਟੈਕਟ ਲੈਂਸ ਬਿਲਕੁਲ ਨਹੀਂ ਹੈ, ਬਿਲਕੁਲ ਓਰੀਜ਼ਨਲ (ਅਸਲੀ) ਅੱਖਾਂ ਹਨ ਕਿਉਂਕਿ ਇਹ ਐੱਮਐੱਸਜੀ ਦੀਆਂ ਅੱਖਾਂ ਹਨ ਤਾਂ ਇਹ ਉਨ੍ਹਾਂ ਦੀ ਰਹਿਮਤ ਹੈ।

ਸਵਾਲ: ਇਤਿਹਾਸ ’ਚ ਸ਼ਿਸ਼ ਨੇ ਗੁਰੂ ਲਈ ਜਾਨ ਕੁਰਬਾਨ ਕਰ ਦਿੱਤੀ ਤੇ ਅਸੀਂ ਪੰਜ ਸਾਲ ਕੱਢ ਦਿੱਤੇ, ਇਸ ਦੀ ਮਾਫੀ ਤਾਂ ਸ਼ਾਇਦ ਸਾਨੂੰ ਨਹੀਂ ਮਿਲੇਗੀ, ਆਪ ਜੀ ਮਾਰਗਦਰਸ਼ਨ ਕਰੋ।

ਪੂਜਨੀਕ ਗੁਰੂ ਜੀ: ਨਹੀਂ, ਇਹੋ-ਜਿਹੀ ਕੋਈ ਗੱਲ ਨਹੀਂ ਹੈ ਤੁਸੀਂ ਸਿਮਰਨ ਕਰਦੇ ਰਹੋ, ਮਾਲਕ ਅੱਗੇ ਅਰਦਾਸ ਕਰਾਂਗੇ ਕਿ ਮਾਲਕ ਰਹਿਮਤ ਕਰੇ, ਕਿਰਪਾ ਕਰੇ।

ਸਵਾਲ: ਪਿਤਾ ਜੀ ਆਪ ਜੀ ਦਾ ਨਵਾਂ ਭਜਨ ਬਹੁਤ ਵਧੀਆ ਹੈ, ਵਾਰ-ਵਾਰ ਸੁਣ ਕੇ ਵੀ ਦਿਲ ਨਹੀਂ ਭਰਦਾ, ਕੀ ਇਸ ਦੀ ਵੀਡੀਓ ਵੀ ਆਵੇਗੀ?

ਪੂਜਨੀਕ ਗੁਰੂ ਜੀ: ਹਾਂ, ਆਵੇਗੀ, ਸਮਾਂ ਲੱਗ ਸਕਦਾ ਹੈ ਤੇ ਵਾਰ-ਵਾਰ ਸੁਣਦੇ ਰਹੋ, ਮਨ ਨਹੀਂ ਭਰਦਾ ਤਾਂ ਲੱਗੇ ਰਹੋ।

ਸਵਾਲ: ਪਿਤਾ ਜੀ ਆਪ ਜੀ ਨੇ ਇੰਨੇ ਮਾਨਵਤਾ ਭਲਾਈ ਦੇ ਕੰਮ ਕੀਤੇ ਹਨ, ਜੋ ਇੱਕ ਆਦਮੀ ਨਹੀਂ ਕਰ ਸਕਦਾ, ਇੱਕ ਚੰਗੇ ਇਨਸਾਨ ਦੇ ਨਾਲ ਇੰਨਾ ਗਲਤ ਹੋਇਆ ਇਹ ਦੇਖ ਕੇ ਅੱਛਾਈ ਕਰਨ ਦਾ ਮਨ ਨਹੀਂ ਕਰਦਾ, ਪਰਮੇਸ਼ਵਰ ਹੀ ਇਨਸ਼ਾਫ ਕਰੇ?

ਪੂਜਨੀਕ ਗੁਰੂ ਜੀ: ਇਹ ਹੁੰਦਾ ਹੈ ਬੇਟਾ, ਜਦੋਂ ਤੋਂ ਦੁਨੀਆਂ ਬਣੀ ਹੈ, ਸੰਤ ਆਏ, ਅਵਤਾਰ ਆਏ, ਪੀਰ-ਪੈਗੰਬਰ ਆਏ ਤਾਂ ਇਹ ਉਸ ਓਮ, ਹਰੀ, ਅੱਲ੍ਹਾ, ਰਾਮ ਦੀ ਖੇਡ ਹੈ ਜਿਵੇਂ ਉਹ ਚਾਹੁੰਦੇ ਹਨ ਉਵੇਂ ਆਪਣੇ ਸੰਤ, ਪੀਰ-ਫਕੀਰਾਂ ਨੂੰ ਨਚਾਉਂਦੇ ਰਹਿੰਦੇ ਹਨ, ਕੰਮ ਲੈਂਦੇ ਰਹਿੰਦੇ ਹਨ ਉਨ੍ਹਾਂ ਦੀ ਰਜ਼ਾ ਵਿਚ ਹੀ ਸੰਤ ਰਹਿੰਦੇ ਹਨ ਪਰ ਇਸ ਦਾ ਮਤਲਬ ਇਹ ਥੋੜ੍ਹਾ ਹੈ ਕਿ ਚੰਗਾ ਕਰਨਾ ਛੱਡ ਦਿਓ ਅਸੀਂ ਜਦੋਂ ਤੋਂ ਆਏ ਹਾਂ ਅਸੀਂ ਤਾਂ ਨਸ਼ਾ ਲਗਾਤਾਰ ਛੁਡਵਾ ਰਹੇ ਹਾਂ ਇਸ ਤੋਂ ਤੁਸੀਂ ਪ੍ਰੇਰਨਾ ਲੈ ਕੇ ਆਪਣੀ ਇੱਛਾ-ਸ਼ਕਤੀ ਨੂੰ ਜਾਗਿ੍ਰਤ ਕਰੋ ਤੇ ਚੰਗੇ ਕੰਮਾਂ ’ਚ ਲਗਾਤਾਰ ਲੱਗੇ ਰਹੋ।

ਸਵਾਲ: ਇਹ ਕਿਵੇਂ ਪਤਾ ਕਰੀਏ ਕਿ ਕੋਈ ਫੈਸਲਾ ਸਾਡੇ ਲਈ ਸਹੀ ਹੈ ਜਾਂ ਨਹੀਂ ਤੇ ਸਾਨੂੰ ਰੂਹਾਨੀਅਤ ਤੋਂ ਦੂਰ ਨਹੀਂ ਕਰੇਗਾ?

ਪੂਜਨੀਕ ਗੁਰੂ ਜੀ: ਤੁਸੀਂ ਕਿਵੇਂ ਫੈਸਲਾ ਕਰੋ ਕਿ ਤੁਹਾਡਾ ਫੈਸਲਾ ਸਹੀ ਹੈ ਜਾਂ ਨਹੀਂ, ਰੂਹਾਨੀਅਤ ਤੋਂ ਦੂਰ ਕਰੇਗਾ, ਕਿਤੇ ਇਹ ਨਾ ਹੋਵੇ ਕਿ ਰੂਹਾਨੀਅਤ ਤੋਂ ਦੁਰ ਹੋ ਜਾਈਏ, ਤੁਸੀਂ ਇਸ ਡਾਊਟ (ਦੁਵਿਧਾ) ’ਚ ਹੋ ਤਾਂ ਤੁਸੀਂ ਸਿਮਰਨ ਕਰੋ, ਭਗਤੀ ਕਰੋ, ਤੁਰਦੇ-ਫਿਰਦੇ, ਕੰਮ-ਧੰਦਾ ਕਰਦੇ ਤੇ ਫਿਰ ਬੈਠ ਕੇ, ਤੇ ਪਏ-ਪਏੇ ਸਿਮਰਨ ਕਰੋ ਜਾਗਦੇ ਜਾਂ ਸੌਂਦੇ ਤੁਹਾਨੂੰ ਅਹਿਸਾਸ ਹੋ ਜਾਵੇਗਾ, ਕਿ ਕਿਹੜਾ ਕਾਰਜ ਆਤਮਿਕ ਹੈ ਤੇ ਕਿਹੜਾ ਮਨ ਵਾਲਾ, ਤਾਂ ਮਨ ਵਾਲਾ ਛੱਡ ਦਿਓ, ਆਤਮਿਕ ਕਾਰਜ ’ਤੇ ਚੱਲਦੇ ਜਾਓ, ਯਕੀਨਨ ਸਫਲਤਾ ਮਿਲੇਗੀ।

ਸਵਾਲ: ਪਾਪਾ ਜੀ ਦੀਦੀ ਦੇ ਰੂਪ ’ਚ ਅਸੀਂ ਆਪਣੇ-ਆਪ ਨੂੰ ਦੇਖਦੇ ਹਾਂ, ਏਦਾਂ ਲੱਗਦਾ ਹੈ?ਕਿ ਅਸੀਂ ਵੀ ਆਪਣੇ ਪਾਪਾ ਜੀ ਦੇ ਕੋਲ ਹਾਂ?

ਪੂਜਨੀਕ ਗੁਰੂ ਜੀ: ਹਾਂ, ਇਹ ਸੱਚ ਹੈ ਇਹ ਬੇਟੀ ਆਪ ਸਭ ਵਿੱਚੋਂ ਹੀ ਹੈ ਇੱਕ ਭਗਤ ਹੈ ਅਤੇ ਲੱਗਣਾ ਵੀ ਚਾਹੀਦਾ ਹੈ, ਕਿਉਂਕਿ ਰੂਹਾਨੀ ਭੈਣ ਹੈ ਤੁਹਾਡੀ, ਅਸੀਂ ਬੋਲਿਆ ਹੈ

ਸਵਾਲ: ਪਿਤਾ ਜੀ ਅੱਜ-ਕੱਲ੍ਹ ਦੀ ਜ਼ਿੰਦਗੀ ’ਚ ਫੋਨ ਬਹੁਤ ਚਲਾਇਆ ਜਾਂਦਾ ਹੈ, ਪਲੀਜ਼ (ਕਿਰਪਾ ਕਰਕੇ) ਦੱਸੋ ਕਿ ਇਸ ਨੂੰ ਕਿਵੇਂ ਘੱਟ ਕਰੀਏ?

ਪੂਜਨੀਕ ਗੁਰੂ ਜੀ: ਫੋਨ ਦਾ ਇੱਕ ਸਮਾਂ ਨਿਸ਼ਚਿਤ ਹੋਵੇ, ਜੇਕਰ ਪੋਸੀਬਲ (ਸੰਭਵ) ਹੈ, ਜਿਵੇਂ ਤੁਸੀਂ ਗੇਮ ’ਚ ਲੱਗੇ ਰਹਿੰਦੇ ਹੋ ਕਈ ਤਾਂ ਰਾਤ ਨੂੰ ਗੇਮ ’ਚ ਜਾਂ ਕੁਝ ਸਟੋਰੀਜ਼ ਹੁੰਦੀ ਹੈ, ਉਨ੍ਹਾਂ ’ਚ ਲੱਗੇ ਰਹਿੰਦੇ ਹਨ ਸਾਰੀ-ਸਾਰੀ ਰਾਤ ਵੀ ਕੱਢ ਦਿੰਦੇ ਹਨ ਸਵੇਰੇ ਉੱਠਿਆ ਨਹੀਂ ਜਾਂਦਾ ਕਿਉਂਕਿ ਬ੍ਰਹਮਮਹੂਰਤ ਤਾਂ ਉੱਥੇ ਹੀ ਹੋ ਜਾਂਦਾ ਹੈ ਤੇ ਭਗਵਾਨ ਜੀ ਸੋਚਦੇ ਹਨ ਕਿ ਮੇਰਾ ਭਗਤ ਮੈਨੂੰ ਤਾਂ ਯਾਦ ਨਹੀਂ ਕਰ ਰਿਹਾ ਤਾਂ ਤੁਸੀਂ ਇੱਕ ਟਾਈਮ ਨਿਸ਼ਚਿਤ ਕਰੋ, ਉਸ ਟਾਈਮ ’ਤੇ ਹੀ ਫੋਨ ਨੂੰ ਦੇਖੋ, ਆਦਤ ਬਣਾਓ ਤਾਂ ਜ਼ਰੂਰ ਸੁਧਰੇਗਾ ਤੇ ਇਸ ਲਈ ਸਿਮਰਨ ਕਰੋ, ਆਤਮਬਲ ਆਵੇਗਾ, ਤਾਂ ਹੀ ਆਦਤ ਬਣੇਗੀ।

ਸਵਾਲ: ਪਿਤਾ ਜੀ ਮੇਰਾ ਫੇਸ ਬਹੁਤ ਜ਼ਿਆਦਾ ਡੱਲ (ਬੇਰੂਪ) ਹੈ ਤੇ ਡਾਰਕ (ਕਾਲਾ) ਵੀ ਹੈ, ਕੁਝ ਇਹੋ-ਜਿਹੇ ਟਿਪਸ (ਤਰੀਕੇ) ਦੱਸੋ ਕਿ ਫੇਸ ਗਲੋ (ਚਮਕ) ਕਰਨ ਲੱਗ ਜਾਵੇ?

ਪੂਜਨੀਕ ਗੁਰੂ ਜੀ: ਫੇਸ (ਚਿਹਰਾ) ਤਾਂ ਬੇਟਾ ਭਗਵਾਨ ਦੀ ਬਣਾਈ ਚੀਜ਼ ਹੈ ਪਰ ਤੁਸੀਂ ਉਸ ਨੂੰ ਸੰਭਾਲੋਗੇ ਤਾਂ ਜ਼ਰੂਰ ਅੱਛਾ ਹੋ ਜਾਵੇਗਾ, ਥੋੜ੍ਹੀ ਕੇਅਰ (ਸੰਭਾਲ) ਕਰੋ ਡੱਲ (ਬੇਰੂਪ) ਨਹੀਂ ਹੈ, ਤੁਹਾਡੀ ਸੋੋਚ ’ਚ ਜ਼ਿਆਦਾ ਡੱਲਨੈਸ (ਬੇਰੂਪਤਾ) ਹੈ ਤਾਂ ਉਸ ਨੂੰ ਥੋੜ੍ਹੀ ਜਿਹੀ ਦੂਰ ਕਰ ਦਿਓ ਤੇ ਆਪਣੇ-ਆਪ ਨੂੰ ਇਹ ਸੋਚੋ ਕਿ ਮੈਂ ਸਭ ਤੋਂ ਸੁੰਦਰ ਹਾਂ, ਸਭ ਤੋਂ ਚੰਗਾ ਹਾਂ ਤਾਂ ਨੈਚੁਰਲੀ ਤੁਹਾਡੀ ਹੀਣ ਭਾਵਨਾ ਦੂਰ ਹੋ ਜਾਵੇਗੀ ਤੇ ਬਾਕੀ ਸਰੀਰ ਲਈ ਜਿਵੇਂ ਫੇਸ ਲਈ ਸਪੈਸ਼ਲੀ ਟਿਪਸ (ਖਾਸ ਤਰੀਕੇ) ਆਯੁਰਵੇਦਾ ’ਚ ਬਹੁਤ ਸਾਰੇ ਹਨ, ਤੁਸੀਂ ਕੱਢੋਗੇ ਤਾਂ ਮਿਲ ਜਾਣਗੇ ਤੁਹਾਡੇ ਹੱਥਾਂ ’ਚ ਫੋਨ ਹੈ ਤਾਂ ਉਸ ਨਾਲ ਕੱਢੋ ਅਮਲ ਕਰੋ, ਯਕੀਨਨ ਠੀਕ ਹੋਵੋਗੇ।

ਸਵਾਲ: ਪਿਤਾ ਜੀ 2-3 ਸਾਲ ਦੇ ਬੱਚੇ ਨੂੰ ਜ਼ਲਦੀ ਕੋਲਡ ਕਫ (ਜ਼ੁਕਾਮ ਤੇ ਖੰਘ) ਹੋ ਜਾਂਦਾ ਹੈ, ਇਸ ਲਈ ਕੁਝ ਦੱਸੋ?

ਪੂਜਨੀਕ ਗੁਰੂ ਜੀ: ਬੱਚਿਆਂ ਨੂੰ ਦੁੱਧ ਵਗੈਰਾ ਤੁਸੀਂ ਪਿਆਉਂਦੇ ਹੋ ਤਾਂ ਉਸ ’ਚ ਤੁਲਸੀ ਜ਼ਰੂਰ ਪਾਇਆ ਕਰੋ ਕਿਉਂਕਿ ਤੁਲਸੀ, ਖਾਸਕਰ ਸ਼ਿਆਮ ਤੁਲਸੀ, ਤਾਂ ਉਸ ਦੇ ਅੰਦਰ ਦੀ ਸ਼ਕਤੀ ਵਧੇਗੀ ਤੇ ਉਹ ਜ਼ਰੂਰ ਬਚ ਸਕਣਗੇ ਕੋਲਡ ਕਫ ਤੋਂ

ਸਵਾਲ: ਪਿਤਾ ਜੀ ਪ੍ਰੇਮੀ ਦੇ ਸਾਥੀ ਦੋਸਤ ਕਿਹੋ-ਜਿਹੇ ਹੋਣੇ ਚਾਹੀਦੇ ਹਨ?

ਪੂਜਨੀਕ ਗੁਰੂ ਜੀ: ਪ੍ਰੇਮੀ ਦਾ ਦੋਸਤ ਪ੍ਰੇਮੀ ਹੈ ਤਾਂ ਉਸ ਨਾਲੋਂ ਚੰਗਾ ਕੁਝ ਵੀ ਨਹੀਂ ਹੈ ਅਦਰਵਾਈਜ਼ (ਨਹੀਂ ਤਾਂ) ਜਿਸ ਨਾਲ ਤੁਹਾਡੇ ਵਿਚਾਰ ਮਿਲਦੇ ਹਨ, ਉਹ ਵੀ ਦੋਸਤ ਹੋ ਸਕਦਾ ਹੈ?

ਸਵਾਲ: ਪਿਤਾ ਜੀ ਸਰੀਰ ਨੂੰ ਫਿੱਟ ਰੱਖਣ ਲਈ ਡਾਈਟ (ਖੁਰਾਕ) ਤੇ ਕਸਰਤ ਰੁਟੀਨ ਬਾਰੇ ਦੱਸੋ ਜੀ?

ਪੂਜਨੀਕ ਗੁਰੂ ਜੀ: ਜੇਕਰ ਤੁਸੀਂ ਵਜ਼ਨ ਘੱਟ ਕਰਨਾ ਚਾਹੁਦੇ ਹੋ ਤਾਂ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਸਲਾਦ ਬਗੈਰਾ ਲਓ ਤੇ ਕੁਝ ਫਰੂਟ ਵਗੈਰਾ ਲਓ। 12 ਵਜੇ ਤੋਂ ਪਹਿਲਾਂ-ਪਹਿਲਾਂ ਤੇ ਫਿਰ ਖਾਣਾ ਖਾਓ, ਪਰ ਖਾਣਾ 40 ਫੀਸਦੀ ਤੇ 60 ਫੀਸਦੀ ਜ਼ਿਆਦਾਤਰ ਸਲਾਦ ਹੋਣਾ ਚਾਹੀਦਾ ਹੈ ਅਤੇ ਫਿਰ ਜੌਗਿੰਗ ਕਰੋ, ਅਸੀਂ ਜੌਗਿੰਗ ਕੀਤੀ ਹੈ ਬਹੁਤ, ਲਗਭਗ 7-8 ਕਿਲੋਮੀਟਰ ਸਵੇਰੇ, ਇੰਨੀ ਹੀ ਸ਼ਾਮ ਨੂੰ ਤੇ ਕਈ ਵਾਰ ਤਾਂ ਇਸ ਤੋਂ ਵੀ ਜ਼ਿਆਦਾ-ਜ਼ਿਆਦਾ ਅਤੇ ਗੇਮਸ ਵਗੈਰਾ, ਕਸਰਤ ਜੋ ਵੀ ਤੁਸੀਂ ਕਰ ਸਕੋ, ਉਹ ਜ਼ਰੂਰ ਕਰੋ, ਪਰ ਖਾਣਾ ਛੱਡ ਕੇ ਵਜਨ ਘੱਟ ਕਰਨਾ, ਸਾਨੂੰ ਨਹੀਂ ਲੱਗਦਾ ਕਿ ਇਹ ਸਹੀ ਚੀਜ਼ ਹੈ ਇਸ ਨਾਲ ਤੁਹਾਡੇ ਚਿਹਰੇ ਦਾ ਨੂਰ ਉੱਡ ਜਾਂਦਾ ਹੈ ਫਿਰ ਸੌ ਤਰ੍ਹਾਂ ਦਾ ਮੇਕਅੱਪ ਕਰਦੇ ਫਿਰੋਗੇ ਚੰਗਾ ਨਹੀਂ ਓਰੀਜ਼ਨਲ ਨੂਰ ਵੀ ਰਹੇ ਤੇ ਵਜ਼ਨ ਵੀ ਘੱਟ ਹੋ ਜਾਵੇ ਤਾਂ ਇਸ ਲਈ ਡਾਈਟ ਨੂੰ ਬੈਲੇਂਸ ਕਰੋ ਤੇ ਕਸਰਤ ਕਰੋ ਤਾਂ ਯਕੀਨਨ ਵਜ਼ਨ ਘੱਟ ਹੋਵੇਗਾ।

ਸਵਾਲ: ਪਿਤਾ ਜੀ ਅਸੀਂ ਜੋ ਵੀ ਪੁੱਛਣ ਵਾਲੇ ਹੁੰਦੇ ਹਾਂ ਤੁਹਾਨੂੰ ਪਹਿਲਾਂ ਕਿਵੇਂ ਪਤਾ ਲੱਗ ਜਾਂਦਾ ਹੈ? ਤੇ ਆਪ ਜੀ ਪਹਿਲਾਂ ਹੀ ਜਵਾਬ ਦੇ ਦਿੰਦੇ ਹੋ?

ਪੂਜਨੀਕ ਗੁਰੂ ਜੀ: ਤਾਂ ਹਕੀਕਤ ਇਹ ਹੈ ਕਿ ਤੁਹਾਡੀਆਂ ਤਰੰਗਾਂ ਹੁੰਦੀਆਂ ਹਨ, ਜ੍ਹਿਨਾਂ ਨੂੰ ਕਹਿੰਦੇ ਹਨ ਆਤਮਿਕ ਤਰੰਗਾਂ, ਸੋਚ ਦੀਆਂ ਤਰੰਗਾਂ ਤਾਂ ਪੀਰ-ਫਕੀਰ ਜਦੋਂ ਤੁਹਾਡੇ ਸਾਹਮਣੇ ਬੈਠਦਾ ਹੈ ਤਾਂ ਕੁਦਰਤੀ ਉਹ ਤਰੰਗਾਂ ਹਿੱਟ (ਟਕਰਾਉਂਦੀਆਂ) ਕਰਦੀਆਂ ਹਨ ਤੇ ਉਹ ਪਰਮ ਪਿਤਾ ਪਰਮਾਤਮਾ ਹੀ ਉਨ੍ਹਾਂ ਤਰੰਗਾਂ ਨੂੰ ਸੰਤਾਂ ਦੇ ਅੰਦਰ ਅਵਾਜ਼ ਦੇ ਰੂਪ ’ਚ ਦੇ ਦਿੰਦੇ ਹਨ ਕਿ ਇਸ ਤਰੰਗ ਦਾ ਇਸ ਤਰ੍ਹਾਂ ਦਾ ਜਵਾਬ ਦਿਓ ਇਹ ਆਈ ਹੋਈ ਤਰੰਗ ਦਾ ਇਸ ਤਰ੍ਹਾਂ ਜਵਾਬ ਦਿਓ ਤਾਂ ਤੁਹਾਡੀ ਹੁਣੇ ਸੋਚ ਵਿਚ ਚੱਲ ਰਹੀ ਹੁੰਦੀ ਹੈ, ਇਸ ਲਈ ਉਹ ਤੁਹਾਡੇ ਸਾਹਮਣੇ ਪੀਰ-ਫਕੀਰ ਬੋਲ ਦਿੰਦਾ ਹੈ ਤਾਂ ਇਹ ਭਗਵਾਨ ਦੀ ਕਿਰਪਾ ਹੈ, ਸਤਿਗੁਰੂ ਦੀ ਕਿਰਪਾ ਹੁੰਦੀ ਹੈ।

ਸਵਾਲ: ਪਿਤਾ ਜੀ ਜੋ ਅਸੀਂ ਖਾਣਾ ਖਾਂਦੇ ਹਾਂ, ਬ੍ਰੇਕਫਾਸਟ, ਲੰਚ, ਡਿਨਰ, ਉਹ ਅਸੀਂ ਕਿਹੋ-ਜਿਹਾ ਖਾਈਏ, ਗਰਮ, ਠੰਢਾ ਜਾਂ ਨਾਰਮਲ?

ਪੂਜਨੀਕ ਗੁਰੂ ਜੀ: ਇਹ ਤਾਂ ਵੱਖਰੀ-ਵੱਖਰੀ ਆਦਤ ਹੈ, ਕਈ ਲੋਕ ਠੰਢਾ ਹੀ ਖਾਂਦੇ ਹਨ ਕਈ ਗਰਮ ਬਹੁਤ ਜ਼ਿਆਦਾ ਖਾਂਦੇ ਹਨ ਪਰ ਨਾਰਮਲੀ ਬਹੁਤ ਜ਼ਿਆਦਾ ਗਰਮ ਨਹੀਂ ਖਾਣਾ ਚਾਹੀਦਾ ਤੇ ਬਹੁਤ ਠੰਢਾ ਵੀ ਨਹੀਂ ਖਾਣਾ ਚਾਹੀਦਾ, ਕਿਉਂਕਿ ਦੋਵੇਂ ਹੀ ਨੁਕਸਾਨਦਾਇਕ ਹਨ ਤਾਂ ਜਿੰਨਾ ਬਾਡੀ ਟੈਂਪਰੇਚਰ (ਸਰੀਰ ਦਾ ਤਾਪਮਾਨ) ਹੈ, ਉਸ ਦੇ ਅਨੁਸਾਰ ਜੇਕਰ ਖਾਧਾ ਜਾਵੇ ਤਾਂ ਸਭ ਤੋਂ ਬੈਸਟ (ਵਧੀਆ) ਰਹਿੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ