ਕਸ਼ਮੀਰ ਘਾਟੀ ’ਚ ਵਧ ਰਿਹੈ ਅੱਤਵਾਦ ਦਾ ਡਰ

Kashmir Valley

ਕਸ਼ਮੀਰ ’ਚ ਪਾਕਿਸਤਾਨ ਪ੍ਰਸਤ ਅੱਤਵਾਦੀਆਂ ਨੇ ਮਿਥੀ ਹਿੰਸਾ ਦੇ ਤਹਿਤ ਕਸ਼ਮੀਰੀ ਹਿੰਦੂਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ ਜੋ ਕਸ਼ਮੀਰੀ ਹਿੰਦੂ ਅੱਤਵਾਦ ਦੇ ਮੁਸ਼ਕਿਲ ਅਤੇ ਖੌਫ਼ਨਾਕ ਦੌਰ ’ਚ ਵੀ ਡਟੇ ਰਹੇ, ਉਨ੍ਹਾਂ ਕਸ਼ਮੀਰੀ ਪੰਡਿਤਾਂ ਨੂੰ ਹੁਣ ਇੱਕ-ਇੱਕ ਕਰਕੇ ਮਾਰਿਆ ਜਾ ਰਿਹਾ ਹੈ ਅੱਤਵਾਦੀਆਂ ਨੇ ਸ਼ੋਪੀਆ ਜਿਲ੍ਹੇ ਦੇ ਚੋਟੀਗਾਮ ’ਚ ਆਪਣੇ ਸੇਬ ਦੇ ਬਾਗਾਂ ’ਚ ਕੰਮ ਕਰ ਰਹੇ ਦੋ ਪੰਡਿਤ ਭਰਾਵਾਂ ਨੂੰ ਗੋਲੀ ਮਾਰ ਦਿੱਤੀ l

ਇਨ੍ਹਾਂ ’ਚੋਂ ਇੱਕ ਸੁਨੀਲ ਕੁਮਾਰ ਦੀ ਮੌਤ ਹੋ ਗਈ, ਜਦੋਂ ਕਿ ਛੋਟਾ ਭਰਾ ਪੀਤਾਂਬਰ ਜਖ਼ਮੀ ਹਾਲਤ ’ਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਿਹਾ ਹੈ ਜੰਮੂ-ਕਸ਼ਮੀਰ ’ਚ ਇਸ ਸਾਲ ਪ੍ਰੇਸ਼ਾਨ ਅੱਤਵਾਦੀ ਲਗਾਤਾਰ ਮਿਥੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗੇ ਹਨ 2021 ’ਚ ਅਜਿਹੀਆਂ 15 ਘਟਨਾਵਾਂ ਵਾਪਰੀਆਂ ਸਨ, ਜਦੋਂਕਿ ਇਸ ਸਾਲ 16 ਅਗਸਤ ਤੱਕ 24 ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਚੁੱਕਾ ਹੈ ਇਨ੍ਹਾਂ ਹੱਤਿਆਵਾਂ ਦੇ ਸਿਲਸਿਲੇ ਦੇ ਚੱਲਦਿਆਂ 5 ਹਜ਼ਾਰ ਪੰਡਿਤ ਮੁਲਾਜ਼ਮ ਆਪਣੇ ਦਫ਼ਤਰ ਨਹੀਂ ਜਾ ਰਹੇ ਹਨ ਅਤੇ ਘਾਟੀ ਤੋਂ ਜੰਮੂ ’ਚ ਤਬਾਦਲੇ ਦੀ ਮੰਗ ਕਰ ਰਹੇ ਹਨ ਘਾਟੀ ’ਚ ਇਸ ਹਿੰਸਾ ’ਚ ਤੇਜ਼ੀ ਇਸ ਲਈ ਆਈ ਹੈ, ਕਿਉਂਕਿ ਸੈਲਾਨੀਆਂ ਦੀ ਆਵਾਜਾਈ ਵਧਣ ਨਾਲ ਲੋਕਾਂ ਦਾ ਚਰਿੱਤਰ ਤਾਲਮੇਲ ’ਚ ਬਦਲ ਰਿਹਾ ਹੈ ਅਜਿਹਾ ਨਾ ਹੋਵੇ, ਇਸ ਲਈ ਅੱਤਵਾਦੀ ਹਿੰਦੂਆਂ ਦੀ ਹੱਤਿਆ ਤਾਂ ਕਰ ਰਹੇ ਹਨ, ਪਰ ਸੈਲਾਨੀਆਂ ਨਾਲ ਛੇੜਛਾੜ ਨਹੀਂ ਕਰ ਰਹੇ ਹਨ l

ਅਸਲ ਵਿਚ ਇਹ ਮਿਥਿਆ ਹੋਇਆ ਹੈ, ਜਿਸ ਨਾਲ ਗੈਰ-ਹਿੰਦੂਆਂ ਦੀ ਮਾਲੀ ਹਾਲਤ ਦਰੁਸਤ ਬਣੀ ਰਹੇ ਹਾਲਾਂਕਿ ਘਾਟੀ ’ਚ ਉਨ੍ਹਾਂ ਰਾਸ਼ਟਰਵਾਦੀ ਮੁਸਲਮਾਨਾਂ ਨੂੰ ਵੀ ਅੱਤਵਾਦੀ ਨਿਸ਼ਾਨਾ ਬਣਾ ਰਹੇ ਹਨ, ਜੋ ਸਰਕਾਰੀ ਨੀਤੀਆਂ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਉਨ੍ਹਾਂ ’ਤੇ ਅਮਲ ਕਰ ਰਹੇ ਹਨ ਇਸ ਵਜ੍ਹਾ ਨਾਲ 13 ਮਈ ਨੂੰ ਪੁਲਿਸ ਮੁਲਾਜ਼ਮ ਰਿਆਜ਼ ਅਹਿਮਦ ਅਤੇ ਸੈਫੁੱਲਾ ਕਾਦਰੀ ਅਤੇ 25 ਮਈ ਨੂੰ ਟੀ.ਵੀ. ਕਲਾਕਾਰ ਅਮਰੀਨ ਭੱਟ ਦੇ ਵੀ ਕਤਲ ਅੱਤਵਾਦੀਆਂ ਨੇ ਕੀਤੇ ਹਨ ਇਸ ਲਈ ਪਾਕਿ-ਪ੍ਰਸਤ ਅੱਤਵਾਦੀਆਂ ਦੇ ਮਨਸੂਬੇ ਤੋੜਨੇ ਹਨ ਤਾਂ ਹੌਂਸਲੇ ਅਤੇ ਹਿੰਮਤ ਦਾ ਸਬੂਤ ਹਿੰਦੂਆਂ ਨੂੰ ਦੇਣਾ ਹੋਵੇਗਾ ਪਲਾਇਨ ਤੋਂ ਚੰਗਾ ਹੈ l

ਉਹ ਸਰਕਾਰ ਤੋਂ ਨਿੱਜੀ ਸੁਰੱਖਿਆ ਲਈ ਲਾਇਸੰਸੀ ਹਥਿਆਰਾਂ ਦੀ ਮੰਗ ਕਰਨ ਅਤੇ ਸਥਾਨਕ ਪੁਲਿਸ ਅਤੇ ਫੌਜ ਨਾਲ ਆਪਣੀ ਸੁਰੱਖਿਆ ਲਈ ਖੁਦ ਵਚਨਬੱਧ ਹੋ ਜਾਣ ਦਰਅਸਲ ਘਾਟੀ ਦੀ ਬਦਲਦੀ ਸਥਿਤੀ ਨੂੰ ਅੱਤਵਾਦੀ ਕਬੂਲ ਨਹੀਂ ਕਰ ਪਾ ਰਹੇ ਹਨ ਨਤੀਜੇ ਵਜੋਂ ਉਹ ਸਿਲਸਿਲੇਵਾਰ ਬਚੇ-ਖੁਚੇ ਘੱਟ-ਗਿਣਤੀਆਂ ਦੇ ਕਤਲ ਕਰਕੇ ਅਜਿਹੀ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਹਨ ਕਿ ਘਾਟੀ ਤੋਂ ਤਿੰਨ ਦਹਾਕੇ ਪਹਿਲਾਂ ਖਦੇੜ ਦਿੱਤੇ ਗਏ ਹਿੰਦੂਆਂ ਦੀ ਵਾਪਸੀ ਦੀਆਂ ਜੋ ਉਮੀਦਾਂ ਬੱਝੀਆਂ ਹਨ, ਉਨ੍ਹਾਂ ’ਤੇ ਪਾਣੀ ਫ਼ਿਰ ਜਾਵੇ ਇਸ ਦਹਿਸ਼ਤਗਰਦੀ ਦੇ ਪਿੱਛੇ ਇੱਕ ਵਜ੍ਹਾ ਇਹ ਵੀ ਹੈ l

ਕਿ ਧਾਰਾ-370 ਅਤੇ 35-ਏ ਦੇ ਖਾਤਮੇ ਤੋਂ ਬਾਅਦ ਉੱਜੜੇ ਗੈਰ-ਮੁਸਲਮਾਨਾਂ ਦੀਆਂ ਸੰਪੱਤੀਆਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤੇਜ਼ ਹੋ ਗਈ ਹੈ1990 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਉੱਜੜਿਆਂ ਦੀ ਜਾਇਦਾਦ ਤੋਂ ਕਬਜ਼ੇ ਛੁਡਾ ਕੇ ਅਸਲ ਜ਼ਮੀਨ ਮਾਲਕਾਂ ਨੂੰ ਸੰਪੱਤੀ ਸੌਂਪੀ ਜਾ ਰਹੀ ਹੈ ਲਿਹਾਜ਼ਾ ਪਾਕਿਸਤਾਨ-ਪ੍ਰਸਤ ਅੱਤਵਾਦੀ ਚਾਹੁੰਦੇ ਹਨ ਕਿ ਕਸ਼ਮੀਰੀ ਹਿੰਦੂਆਂ ਦੀ ਵਾਪਸੀ ਮੁਸ਼ਕਲ ਬਣੀ ਰਹੇ ਨਾਲ ਹੀ ਕਸ਼ਮੀਰੀ ਪੰਡਿਤਾਂ ਦਾ ਹੌਂਸਲਾ ਵਧਾਉਣ ਦੀ ਦ੍ਰਿਸ਼ਟੀ ਨਾਲ ਨਰਿੰਦਰ ਮੋਦੀ ਸਰਕਾਰ ਨੇ ਕਸ਼ਮੀਰੀ ਹਿੰਦੂਆਂ ਲਈ 6000 ਸਰਕਾਰੀ ਨੌਕਰੀਆਂ ਦੀਆਂ ਅਸਾਮੀਆਂ ਪੈਦਾ ਕੀਤੀਆਂ ਹਨ ਇਨ੍ਹਾਂ ’ਚੋਂ 5900 ਅਸਾਮੀਆਂ ਭਰੀਆਂ ਵੀ ਗਈਆਂ ਧਾਰਾ-370 ਹਟਣ ਤੋਂ ਪਹਿਲਾਂ ਇਸ ਸੂਬੇ ’ਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ’ਤੇ ਪਾਬੰਦੀ ਸੀ ਅੱਤਵਾਦੀਆਂ ਦੇ ਬੁਖਲਾਉਣ ਦਾ ਇੱਕ ਕਾਰਨ ਅੱਤਵਾਦੀ ਯਾਸੀਨ ਮਲਿਕ ਨੂੰ ਆਖ਼ਰੀ ਸਾਹ ਤੱਕ ਮੌਤ ਦੀ ਸਜਾ ਸੁਣਾਉਣਾ ਵੀ ਹੈ ਜਦੋਂ ਕਿ ਘਾਟੀ ’ਚ ਫਿਰਕੂ ਸੁਹਿਰਦਤਾ ਦਾ ਮਾਹੌਲ ਬਣ ਰਿਹਾ ਹੈ l

ਕਸ਼ਮੀਰ ਦਾ ਇੱਕਤਰਫ਼ਾ ਫਿਰਕੂ ਚਰਿੱਤਰ ਉਦੋਂ ਘੜਨਾ ਸ਼ੁਰੂ ਹੋਇਆ ਸੀ, ਜਦੋਂ 31 ਸਾਲ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਮੁਖੀ ਅਤੇ ਮੁੱਖ ਮੰਤਰੀ ਡਾ. ਫਾਰੂਖ ਅਬਦੁੱਲਾ ਦੇ ਘਰ ਸਾਹਮਣੇ ਸਤੰਬਰ 1989 ’ਚ ਭਾਜਪਾ ਦੇ ਸੂਬਾ ਉਪ ਪ੍ਰਧਾਨ ਟੀਕਾਲਾਲ ਟਪਲੂ ਦਾ ਕਤਲ ਜੇਹਾਦੀਆਂ ਨੇ ਕਰ ਦਿੱਤਾ ਸੀ ਵੱਖਵਾਦੀ ਹੜਤਾਲ ਅਤੇ ਹਿੰਸਕ ਪ੍ਰਦਰਸ਼ਨ ਕਰਨ ਲੱਗੇ 9 ਜਨਵਰੀ 1990 ਨੂੰ ਕੱਟੜਪੰਥੀਆਂ ਨੇ ਤੁਗਲਕੀ ਫਰਮਾਨ ਫਰਮਾਇਆ ਸੀ ਕਿ ‘ਕਸ਼ਮੀਰੀ ਪੰਡਿਤ ਅਤੇ ਹੋਰ ਹਿੰਦੂ ਕਾਫ਼ਿਰ ਹਨ’ ਇਸੇ ਸਮੇਂ ਮਸਜਿਦਾਂ ਤੋਂ ਐਲਾਨ ਕੀਤਾ ਗਿਆ, ‘ਅਸੀਂ ਕੀ ਚਾਹੁੰਦੇ? ਨਿਜ਼ਾਮ-ਏ-ਮੁਸਤਫ਼ਾ, ਰਲੀਵ, ਗਲੀਵ, ਚਲੀਵ (ਧਰਮ ਬਦਲ ਲਓ, ਮਾਰੇ ਜਾਓ ਜਾਂ ਭੱਜ ਜਾਓ) ਆਪਣੀਆਂ ਜਵਾਨ ਪਤਨੀਆਂ ਅਤੇ ਕੁਆਰੀਆਂ ਕੁੜੀਆਂ ਨੂੰ ਇੱਥੇ ਛੱਡ ਜਾਓ’ ਇਸ ਐਲਾਨ ਦੇ ਨਾਲ ਹੀ ਹਿੰਸਕ ਭੀੜ ਗੈਰ-ਹਿੰਦੂਆਂ ’ਤੇ ਟੁੱਟ ਪਈ ਸੀ ਇਸ ਤੋਂ ਬਾਅਦ ਹਿੰਦੂਆਂ ਨਾਲ ਜੁੜੀਆਂ 150 ਸਿੱਖਿਆ ਸੰਸਥਾਵਾਂ ’ਚ ਅੱਗ ਲਾ ਦਿੱਤੀ ਗਈ 103 ਮੰਦਿਰਾਂ, ਧਰਮਸ਼ਾਲਾਵਾਂ ਅਤੇ ਆਸ਼ਰਮਾਂ ਨੂੰ ਤੋੜ ਦਿੱਤਾ ਗਿਆ l

ਪੰਡਿਤਾਂ ਦੀਆਂ ਦੁਕਾਨਾਂ ਅਤੇ ਕਾਰਖਾਨਿਆਂ ਨੂੰ ਲੁੱਟ ਲਿਆ ਅੱਗ ਅਤੇ ਲੁੱਟ ਦੀਆਂ 14,430 ਘਟਨਾਵਾਂ ਵਾਪਰੀਆਂ 20,000 ਤੋਂ ਜ਼ਿਆਦਾ ਪੰਡਿਤਾਂ ਦੀ ਖੇਤੀਯੋਗ ਜ਼ਮੀਨ ਖੋਹ ਕੇ ਉਨ੍ਹਾਂ ਨੂੰ ਭਜਾ ਦਿੱਤਾ ਗਿਆ 1100 ਤੋਂ ਜ਼ਿਆਦਾ ਪੰਡਿਤਾਂ ਦਾ ਨਿਰਦਈਪੁਣੇ ਨਾਲ ਕਤਲ ਕਰ ਦਿੱਤਾ ਗਿਆ ਨਤੀਜੇ ਵਜੋਂ 95 ਫੀਸਦੀ ਪੰਡਿਤ ਘਰ ਛੱਡਣ ਲਈ ਮਜ਼ਬੂਰ ਹੋ ਗਏ ਅਤੇ 19 ਜਨਵਰੀ 1990 ਨੂੰ ਘੱਟ-ਗਿਣਤੀ ਹਿੰਦੂਆਂ ਦੇ ਸਾਮੂਹਿਕ ਪਲਾਇਨ ਦਾ ਸਿਲਸਿਲਾ ਸ਼ੁਰੂ ਹੋ ਗਿਆ l

ਉਸ ਸਮੇਂ ਜੰਮੂ-ਕਸ਼ਮੀਰ ਸੂਬੇ ’ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਗਠਜੋੜ ਦੀ ਸਰਕਾਰ ਸੀ ਅਤੇ ਡਾ. ਫਾਰੂਕ ਅਬਦੁੱਲਾ ਮੁੱਖ ਮੰਤਰੀ ਸਨ ਇਨ੍ਹਾਂ ਬੇਕਾਬੂ ਹਾਲਾਤਾਂ ਨੂੰ ਕਾਬੂ ਕਰਨ ’ਚ ਸਿਆਸੀ ਇੱਛਾਸ਼ਕਤੀ ਦਿਖਾਉਣ ਦੀ ਬਜਾਇ 20 ਜਨਵਰੀ 1990 ਨੂੰ ਅਚਾਨਕ ਅਬਦੁੱਲਾ ਕਸ਼ਮੀਰ ਨੂੰ ਬਲ਼ਦਾ ਛੱਡ ਲੰਦਨ ਭੱਜ ਗਏ ਕੇਂਦਰ ’ਚ ਵੀ.ਪੀ. ਸਿੰਘ ਪ੍ਰਧਾਨ ਮੰਤਰੀ ਅਤੇ ਮੁਫ਼ਤੀ ਮੁਹੰਮਦ ਸਈਦ ਗ੍ਰਹਿ ਮੰਤਰੀ ਸਨ ਕਸ਼ਮੀਰ ਦੇ ਤੱਤਕਾਲੀ ਰਾਜਪਾਲ ਜਗਮੋਹਨ ਨੇ ਫੌਜ ਦੀ ਦਖ਼ਲਅੰਦਾਜ਼ੀ ਲਈ ਕੇਂਦਰ ਨੂੰ ਗੁਹਾਰ ਲਾਈ l

ਪਰ ਮੰਡਲ-ਕਮੰਡਲ ਦੀ ਸਿਆਸੀ ਖੇਡ ’ਚ ਲੱਗੇ ਵੀ. ਵੀ. ਸਿੰਘ ਨੇ ਦੇਸ਼ ਦੀ ਮੁਖਤਿਆਰੀ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਇਸ ਲਈ, ਘਾਟੀ ’ਚ ਅੱਤਵਾਦ ਅਤੇ ਵੱਖਵਾਦ ਨੂੰ ਵਧਣ-ਫੁੱਲਣ ਦਾ ਖੱਲ੍ਹਾ ਮੌਕਾ ਮਿਲ ਗਿਆ ਇਸ ਪੂਰੇ ਘਟਨਾਕ੍ਰਮ ’ਚ ਯਾਸੀਨ ਮਲਿਕ ਅਤੇ ਬਿੱਟਾ ਕਰਾਟੇ ਉਰਫ਼ ਫਾਰੂਖ ਅਹਿਮਦ ਡਾਰ ਦੀ ਮੁੱਖ ਭੂਮਿਕਾ ਰਹੀ, ਜਿਸ ਨੂੰ ਇਨ੍ਹਾਂ ਦੋਵਾਂ ਵੱਖਵਾਦੀਆਂ ਨੇ ਜਨਤਕ ਮੰਚਾਂ ਤੋੋਂ ਸਵੀਕਾਰਿਆ ਵੀ ਸੀ ਬਿੱਟਾ ਅਤੇ ਮਲਿਕ ਕਤਲੇਆਮ ਅਤੇ ਅਗਨੀ ਦੇ ਦੋਸ਼ਾਂ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹਨ ਇਨ੍ਹਾਂ ’ਚੋਂ ਇੱਕ ਯਾਸੀਨ ਮਲਿਕ ਨੂੰ ਹੁਣ ਜਾ ਕੇ ਸਜ਼ਾ ਮਿਲੀ ਹੈ ਹੁਣ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਸਰਕਾਰੀ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ l

1990 ’ਚ ਸ਼ੁਰੂ ਹੋਏ ਇਸ ਪਾਕਿ-ਪ੍ਰਾਯੋਜਿਤ ਅੱਤਵਾਦ ਦੇ ਚੱਲਦਿਆਂ ਘਾਟੀ ਤੋਂ ਕਸ਼ਮੀਰ ਦੇ ਮੂਲ ਸੱਭਿਆਚਾਰਕ ਚਰਿੱਤਰ ਦੇ ਪ੍ਰਤੀਕ ਕਸ਼ਮੀਰੀ ਪੰਡਿਤਾਂ ਨੂੰ ਬੇਦਖਲ ਕਰਨ ਦੀ ਮਿਥੀ ਸਾਜਿਸ਼ ਰਚੀ ਗਈ ਸੀ ਇਸਲਾਮੀ ਕੱਟੜਪੰਥੀਆਂ ਦਾ ਮੂਲ ਮਕਸਦ ਘਾਟੀ ਨੂੰ ਹਿੰਦੂਆਂ ਤੋਂ ਖਾਲੀ ਕਰ ਦੇਣਾ ਸੀ ਇਸ ਮਨਸੂਬੇ ਵਿਚ ਉਹ ਸਫ਼ਲ ਵੀ ਰਹੇ ਦੇਖਦਿਆਂ-ਦੇਖਦਿਆਂ ਵਾਦੀ ਤੋਂ ਹਿੰਦੂਆਂ ਦਾ ਪਲਾਇਨ ਸ਼ੁਰੂ ਹੋ ਗਿਆ ਅਤੇ ਉਹ ਆਪਣੇ ਹੀ ਪੁਸ਼ਤੈਨੀ ਸੂਬੇ ’ਚ ਸ਼ਰਨਾਰਥੀ ਬਣਾ ਦਿੱਤੇ ਗਏ ਅਜਿਹਾ ਹੈਰਾਨ ਕਰ ਦੇਣ ਵਾਲਾ ਦੂਜਾ ਉਦਾਹਰਨ ਹੋਰ ਕਿਸੇ ਦੇਸ਼ ’ਚ ਨਹੀਂ ਹੈ l

ਪੂਰੇ ਜੰਮੂ-ਕਸ਼ਮੀਰ ’ਚ ਲਗਭਗ 45 ਲੱਖ ਕਸ਼ਮੀਰੀ ਘੱਟ-ਗਿਣਤੀ ਹਨ, ਜਿਨ੍ਹਾਂ ’ਚੋਂ 7 ਲੱਖ ਤੋਂ ਵੀ ਜ਼ਿਆਦਾ ਉਜਾੜੇ ਦਾ ਡੰਗ ਝੱਲ ਰਹੇ ਹਨ ਘਾਟੀ ’ਚ ਮੁਸਲਿਮ ਇੱਕਰੂਪਤਾ ਇਸ ਲਈ ਹੈ, ਕਿਉਂਕਿ ਉੱਥੋਂ ਮੂਲ ਕਸ਼ਮੀਰੀ ਹਿੰਦੂਆਂ ਦਾ ਪਲਾਇਨ ਹੋ ਗਿਆ ਹੈ ਅਤੇ ਜੋ ਸ਼ਰਨਾਰਥੀ ਹਨ, ਉਨ੍ਹਾਂ ਨੂੰ ਬੀਤੇ 75 ਸਾਲਾਂ ’ਚ ਨਾ ਤਾਂ ਦੇਸ਼ ਦੀ ਨਾਗਰਿਕਤਾ ਮਿਲੀ ਹੈ ਅਤੇ ਨਾ ਹੀ ਵੋਟ ਦੇਣ ਦਾ ਅਧਿਕਾਰ ਮਿਲਿਆ ਹਾਲਾਂਕਿ ਹੁਣ ਨਾਗਰਿਕਤਾ ਤੇ ਵੋਟ ਦਾ ਅਧਿਕਾਰ ਮਿਲ ਗਏ ਹਨ ਦਰਅਸਲ ਮੁਸਲਮਾਨਾਂ ਦੀ ਇਸ ਦੋਸ਼ਪੂਰਨ ਇੱਛਾ ਨੂੰ ਸੰਵਿਧਾਨ ਨਿਰਮਾਣ ਦੇ ਸਮੇਂ ਹੀ ਡਾ. ਭੀਮਰਾਓ ਅੰਬੇਡਕਰ ਨੇ ਸਮਝ ਲਿਆ ਸੀ ਸ਼ੇਖ ਅਬਦੁੱਲਾ ਨੇ ਜਦੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕੀਤੀ ਤਾਂ ਅੰਬੇਡਕਰ ਨੇ ਸਖਤ ਲਹਿਜ਼ੇ ’ਚ ਕਿਹਾ ਸੀl

ਕਿ ‘ਤੁਸੀਂ ਚਾਹੁੰਦੇ ਹੋ ਕਿ ਭਾਰਤ ਕਸ਼ਮੀਰ ਦੀ ਰੱਖਿਆ ਕਰੇ, ਕਸ਼ਮੀਰੀਆਂ ਦੀ ਆਰਥਿਕ ਸੁਰੱਖਿਆ ਕਰੇ, ਕਸ਼ਮੀਰੀਆਂ ਨੂੰ ਸੰਪੂਰਨ ਭਾਰਤ ’ਚ ਸਮਾਨਤਾ ਦਾ ਅਧਿਕਾਰ ਮਿਲੇ, ਪਰ ਭਾਰਤ ਅਤੇ ਹੋਰ ਭਾਰਤੀਆਂ ਨੂੰ ਤੁਸੀਂ ਕਸ਼ਮੀਰ ’ਚ ਕੋਈ ਅਧਿਕਾਰ ਦੇਣਾ ਨਹੀਂ ਚਾਹੁੰਦੇ? ਮੈਂ ਦੇਸ਼ ਦਾ ਕਾਨੂੰਨ ਮੰਤਰੀ ਹਾਂ ਅਤੇ ਮੈਂ ਆਪਣੇ ਦੇਸ਼ ਨਾਲ ਕੋਈ ਅਨਿਆ ਜਾਂ ਵਿਸ਼ਵਾਸਘਾਤ ਕਿਸੇ ਵੀ ਹਾਲਤ ’ਚ ਨਹੀਂ ਕਰ ਸਕਦਾ ਹਾਂ’ ਬਿਡੰਬਨਾ ਦੇਖੋ ਕਿ ਮੁਸਲਿਮ ਸਮਾਜ ਦੇਸ਼ ’ਚ ਹਰ ਥਾਂ ਵੱਡੇ ਹਿੰਦੂ ਸਮਾਜ ਵਿਚਕਾਰ ਆਪਣੇ-ਆਪ ਨੂੰ ਸੁਰੱਖਿਅਤ ਰੱਖ ਪਾਉਂਦਾ ਹੈ, ਪਰ ਜਿੱਥੇ ਕਿਤੇ ਵੀ ਹਿੰਦੂ ਘੱਟ-ਗਿਣਤੀ ਮੁਸਲਮਾਨਾਂ ਵਿਚਕਾਰ ਰਹਿ ਰਹੇ ਹਨl

ਉਨ੍ਹਾਂ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਹੈ ਇਸ ਦੇ ਬਾਵਜੂਦ ਨਹਿਰੂ ਦੇ ਜ਼ਰੂਰੀ ਦਖਲ ਨਾਲ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲ ਗਿਆ ਇਸ ਭਿੰਨਤਾ ਦਾ ਸੰਕਟ ਦੇਸ਼ ਵੰਡ ਤੋਂ ਲੈ ਕੇ ਹੁਣ ਤੱਕ ਭੁਗਤ ਰਿਹਾ ਹੈ ਇਹੀ ਵਜ੍ਹਾ ਹੈ ਕਿ ਇਸ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਜੋ ਹਿੰਦੂ, ਬੌਧ, ਸਿੱਖ ਅਤੇ ਦਲਿਤ ਸ਼ਰਨਾਰਥੀ ਦੇ ਰੂਪ ’ਚ ਜੰਮੂ ਕਸ਼ਮੀਰ ’ਚ ਹੀ ਠਹਿਰ ਗਏ ਸਨ, ਉਨ੍ਹਾਂ ਨੂੰ ਮੌਲਿਕ ਅਧਿਕਾਰ ਅਜ਼ਾਦੀ ਦੇ 75 ਸਾਲ ’ਚ ਵੀ ਪੂਰੀ ਤਰ੍ਹਾਂ ਨਹੀਂ ਮਿਲੇ ਹਨ ਇਨ੍ਹਾਂ ਦੀ ਗਿਣਤੀ ਲਗਭਗ 70-80 ਲੱਖ ਹੈ, ਜੋ 56 ਸ਼ਰਨਾਰਥੀ ਕੈਂਪਾਂ ’ਚ ਸਾਰੀਆਂ ਸਰਕਾਰੀ ਕਲਿਆਣਕਾਰੀ ਯੋਜਨਾਵਾਂ ਤੋਂ ਮਹਿਰੂਮ ਰਹਿੰਦੇ ਹੋਏ ਬਦ ਤੋਂ ਬਦਤਰ ਜ਼ਿੰਦਗੀ ਨੂੰ ਧਾਰਾ 370 ਹਟਣ ਤੋਂ ਪਹਿਲਾਂ ਤੱਕ ਭੋਗਦੇ ਰਹੇ ਹਨ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ