ਭੀੜ ਵਾਲੇ ਇਲਾਕੇ ’ਚ ਮਾਸਕ ਲਗਾਉਣਾ ਕੀਤਾ ਗਿਆ ਜਰੂਰੀ
ਚੰਡੀਗੜ ਪ੍ਰਸ਼ਾਸਨ ਵਲੋਂ ਨਵੀਂ ਹਿਦਾਇਤਾਂ ਕੀਤੀ ਗਈ ਜਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਚੰਡੀਗੜ੍ਹ ਵਿਖੇ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਡਰ ਪੈਦਾ ਹੋ ਗਿਆ ਹੈ, ਕਿਉਂਕਿ ਪਿਛਲੇ 48 ਘੰਟੇ ਤੋਂ ਚੰਡੀਗੜ ਵਿਖੇ ਕੋਰੋਨਾ ਦੇ ਮਾਮਲੇ ਵਿੱਚ ਵਾਧਾ ਹੋਇਆ ਹੈ ਤਾਂ ਦੇਸ਼ ਵਿੱਚ ਵੀ ਅਚਾਨਕ ਰਫ਼ਤਾਰ ਤੇਜ ਹੋਈ ਹੈ। ਇਸੇ ਕਰਕੇ ਚੰਡੀਗੜ ਪ੍ਰਸ਼ਾਸਨ ਵਲੋਂ ਮੁੜ ਤੋਂ ਪਾਬੰਦੀਆਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਹੈ। (Corona In Chandigarh)
ਹੁਣ ਤੋਂ ਬਾਅਦ ਚੰਡੀਗੜ੍ਹ ਦੇ ਭੀੜ ਭਾੜ ਵਾਲੇ ਇਲਾਕੇ ਸਣੇ ਹਸਪਤਾਲਾਂ ਵਿੱਚ ਮਾਸਕ ਲਗਾਉਣਾ ਜਰੂਰੀ ਹੋਏਗਾ। ਇਸ ਨਾਲ ਹੀ ਤੁਹਾਨੂੰ ਕੇਂਦਰ ਸਰਕਾਰ ਵਲੋਂ ਤੈਅ ਕੀਤੇ ਗਏ ਨਿਯਮਾਂ ਦੀ ਪਾਲਣਾ ਵੀ ਕਰਨੀ ਹੋਏਗੀ, ਇਹੋ ਜਿਹਾ ਨਹੀਂ ਕਰਨ ’ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਾਰਵਾਈ ਤੱਕ ਕੀਤੀ ਜਾ ਸਕਦੀ ਹੈ। ਇਸ ਨਾਲ ਹੀ ਸਲਾਹ ਵੀ ਦਿੱਤੀ ਗਈ ਹੈ ਕਿ ਜੇਕਰ ਤੁਹਾਨੂੰ ਬੁਖ਼ਾਰ ਚੜ ਗਿਆ ਹੋਵੇ ਜਾਂ ਫਿਰ ਸ਼ਾਹ ਲੈਣ ਵਿੱਚ ਦਿੱਕਤ ਆਵੇ ਤਾਂ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਦਾਖਲ ਹੁੰਦੇ ਹੋਏ ਦਵਾਈ ਲਈ ਜਾਵੇ। ਇਥੇ ਹੀ ਚੰਡੀਗੜ ਪ੍ਰਸ਼ਾਸਨ ਵਲੋਂ ਜਿਆਦਾ ਤੋਂ ਜਿਆਦਾ ਕੋਰੋਨਾ ਦੇ ਟੈਸਟ ਕਰਵਾਉਣ ਦੀ ਹਿਦਾਇਤ ਵੀ ਜਾਰੀ ਕੀਤੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।