ਭਾਜਪਾ ਤੇ ਪੀਡੀਪੀ ਦੋਵਾਂ ਦੀ ਗਲਤੀ

ਜੰਮੂ-ਕਸ਼ਮੀਰ ਵਿਚ ਪੀਡੀਪੀ ਅਤੇ ਭਾਜਪਾ ਦਾ ਗਠਜੋੜ ਟੁੱਟ ਗਿਆ ਹੈ ਪੀਡੀਪੀ ਜੋ ਸਰਕਾਰ ਚਲਾ ਰਹੀ ਸੀ, ਤੋਂ ਭਾਜਪਾ ਨੇ ਆਪਣਾ ਸਮੱਰਥਨ ਵਾਪਸ ਲੈ ਲਿਆ ਜਦੋਂ ਸਰਕਾਰ ਬਣੀ ਸੀ ਉਦੋਂ ਹੀ ਪੂਰਾ ਦੇਸ਼ ਪੀਡੀਪੀ ਅਤੇ ਭਾਜਪਾ ਦੇ ਇਸ ਗਠਜੋੜ ਨੂੰ ਹੈਰਾਨੀ ਨਾਲ ਦੇਖ ਰਿਹਾ ਸੀ ਪੀਡੀਪੀ ਬਾਰੇ ਕਸ਼ਮੀਰ ਵਿਚ ਆਮ ਰਾਏ ਹੈ ਕਿ ਉਹ ਕਸ਼ਮੀਰੀ ਵੱਖਵਾਦੀਆਂ ਨਾਲ ਜ਼ਿਆਦਾ ਹਮਦਰਦੀ ਰੱਖਦੀ ਹੈ ਭਾਜਪਾ ਪੀਡੀਪੀ ਵਿਚਾਰਧਾਰਾ ਦੇ ਇੱਕਦਮ ਉਲਟ ਭਾਰਤੀ ਰਾਸ਼ਟਰਵਾਦ ਦੀ ਵੱਡੀ ਝੰਡਾ-ਬਰਦਾਰ ਹੈ ਇਸ ਲਈ ਗਠਜੋੜ ਪਹਿਲੇ ਦਿਨ ਤੋਂ ਹੀ ਬੇਮੇਲ ਸੀ ਹਾਲ ਦੇ ਦਿਨਾਂ ਵਿਚ ਕਸ਼ਮੀਰ ਵਿਚ ਅੱਤਵਾਦੀ ਘਟਨਾਵਾਂ, ਸਰਹੱਦ ਪਾਰੋਂ ਪਾਕਿਸਤਾਨੀ ਗੋਲੀਬਾਰੀ ਅਤੇ ਘਾਟੀ ਵਿਚ ਪੱਥਰਬਾਜ ਭੀੜ ਕਾਰਨ ਹਾਲਾਤ ਬੁਰੀ ਤਰ੍ਹਾਂ ਨਾਲ ਵਿਗੜੇ ਹੋਏ ਹਨ।

ਕੇਂਦਰ ਵਿਚ ਸਰਕਾਰ ਚਲਾ ਰਹੀ ਅਤੇ ਜੰਮੂ-ਕਸ਼ਮੀਰ ਵਿਚ ਸੱਤਾ ਵਿਚ ਭਾਈਵਾਲ ਰਹੀ ਭਾਜਪਾ ਦਾ ਦੋਸ਼ ਹੈ ਕਿ ਪੀਡੀਪੀ ਸੂਬੇ ਵਿਚ ਵਿਕਾਸ ਨੂੰ ਉਹ ਰਫ਼ਤਾਰ ਨਹੀਂ ਦੇ ਸਕੀ ਜਿਸ ਦੀ ਭਾਜਪਾ ਕੋਸ਼ਿਸ਼ ਕਰ ਰਹੀ ਸੀ ਇੰਨਾ ਹੀ ਨਹੀਂ ਅੱਤਵਾਦ ਨਾਲ ਨਜਿੱਠਣ ਦੇ ਮਾਮਲੇ ਵਿਚ ਵੀ ਕੇਂਦਰ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪੀਡੀਪੀ ਪ੍ਰਸ਼ਾਸਨਿਕ ਤੌਰ ‘ਤੇ ਕੇਂਦਰ ਸਰਕਾਰ ਦਾ ਸਹਿਯੋਗ ਕਰਨ ਵਿਚ ਨਾਕਾਮ ਰਹੀ ਹਾਲ ਹੀ ਵਿਚ ਕਸ਼ਮੀਰ ਵਿਚ ਮਾਰੇ ਗਏ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਘਟਨਾ ਨਾਲ ਸਰਕਾਰ ਦੀ ਬਹੁਤ ਹੇਠੀ ਹੋ ਰਹੀ ਸੀ ਸਭ ਤੋਂ ਵਿਵਾਦਪੂਰਨ ਸਥਿਤੀ ਇਹ ਰਹੀ ਜਦੋਂ ਪੀਡੀਪੀ ਦੀ ਸਿਫ਼ਾਰਸ਼ ‘ਤੇ ਕੇਂਦਰ ਸਰਕਾਰ ਨੇ ਅੱਤਵਾਦ ਦੇ ਵਿਰੁੱਧ ਇੱਕਪਾਸੜ ਸੀਜ਼ਫਾਇਰ ਕਰ ਦਿੱਤਾ।

ਇੱਥੇ ਪੀਡੀਪੀ ‘ਤੇ ਅੱਜ ਬੇਸ਼ੱਕ ਭਾਜਪਾ ਦੋਸ਼ ਲਾ ਰਹੀ ਹੈ ਪਰ ਗਲਤੀ ਭਾਜਪਾ ਦੀ ਵੀ ਹੈ, ਜਿਸ ਨੇ ਖੁਸ਼ੀ-ਖੁਸ਼ੀ ਸੀਜ਼ਫਾਇਰ ਦਾ ਸਮੱਰਥਨ ਕਰ ਦਿੱਤਾ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ, ਧਰਮ ਦੇ ਨਾਂਅ ‘ਤੇ ਅੱਤਵਾਦੀਆਂ ਦੇ ਵਿਰੁੱਧ ਦਿਖਾਈ ਰਹਿਮ-ਦਿਲੀ ਆਮ ਕਸ਼ਮੀਰੀਆਂ ਅਤੇ ਆਪਣੀ ਡਿਊਟੀ ਕਰ ਰਹੇ ਜਵਾਨਾਂ ਨੂੰ ਬਹੁਤ ਮਹਿੰਗੀ ਪਈ ਹੁਣ ਭਾਜਪਾ ਵੀ ਸਮਝ ਚੁੱਕੀ ਹੈ ਕਿ ਉਸ ਤੋਂ ਗਲਤੀ ਹੋਈ ਹੈ ਤਾਂ ਹੀ ਉਹ ਪੀਡੀਪੀ ਦੇ ਨਾਲ ਬਣੇ ਗਠਜੋੜ ਤੋਂ ਬਾਹਰ ਆ ਗਈ ਗਠਜੋੜ ਟੁੱਟਣ ‘ਤੇ ਭਾਜਪਾ-ਪੀਡੀਪੀ ‘ਚੋਂ ਕਿਸੇ ਨੂੰ ਸਹੀਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਦੋਵਾਂ ਨੇ ਹੀ ਪੂਰੇ ਤਿੰਨ ਸਾਲ ਤੱਕ ਸੁਆਰਥੀ ਗਠਜੋੜ ਚਲਾਉਣ ਲਈ ਕਸ਼ਮੀਰੀਆਂ ਨੂੰ ਧੋਖੇ ਵਿਚ ਰੱਖਿਆ ਭਾਜਪਾ ਗਠਜੋੜ ਟੁੱਟਣ ਦਾ ਭਾਂਡਾ ਬੇਸ਼ੱਕ ਹੀ ਪੀਡੀਪੀ ‘ਤੇ ਭੰਨ੍ਹ ਰਹੀ ਹੈ।

ਪਰ ਖੁਦ ਵੀ ਕਿਹੜਾ ਕਸ਼ਮੀਰ ਦਾ ਭਲਾ ਕਰ ਰਹੀ ਸੀ ਬਕਰਵਾਲ ਸਮਾਜ ਦੀ ਮਾਸੂਮ ਬੱਚੀ, ਜੋ ਦੁਰਾਚਾਰ ਤੋਂ ਬਾਅਦ ਮਾਰ ਦਿੱਤੀ ਗਈ, ਉਸ ‘ਤੇ ਹਾਏ-ਤੌਬਾ ਕਰਕੇ ਕਾਨੂੰਨ ਵਿਵਸਥਾ ਨੂੰ ਕਾਰਵਾਈ ਤੋਂ ਰੋਕਣ ਵਾਲੀ ਭਾਜਪਾ ਹੀ ਸੀ, ਉਹ ਤਾਂ ਮੀਡੀਆ ਅਤੇ ਸੋਸ਼ਲ ਐਕਟੀਵਿਸਟ ਡਟੇ ਰਹੇ ਅਤੇ ਕਾਰਵਾਈ ਅੱਗੇ ਵਧ ਸਕੀ ਕਸ਼ਮੀਰ ਘੋਰ ਫਿਰਕੂ ਰਾਜਨੀਤੀ ਵਿਚ ਫਸ ਚੁੱਕਾ ਹੈ ਕਸ਼ਮੀਰੀਆਂ ਦੀ ਸਮੱਸਿਆ ਹੈ ਫਿਰਕੂ ਰਾਜਨੀਤੀ ਅਤੇ ਬੋਰੁਜ਼ਗਾਰੀ ਜਦੋਂ ਤੱਕ ਆਮ ਕਸ਼ਮੀਰੀ ਦਾ ਇਨ੍ਹਾਂ ਤੋਂ ਪਿੱਛਾ ਨਹੀਂ ਛੁੱਟਦਾ, ਕਸ਼ਮੀਰ ਬਲ਼ਦਾ ਰਹੇਗਾ।