Mour Murder News: ਮ੍ਰਿਤਕ ਨੌਜਵਾਨ ਨਸ਼ੇ ਪੱਤੇ ਦਾ ਸੀ ਆਦੀ
Mour Murder News: ਮੌੜ ਮੰਡੀ (ਰਾਕੇਸ਼ ਗਰਗ)। ਨੇੜਲੇ ਪਿੰਡ ਸੰਦੋਹਾ ਵਿਖੇ ਪਿਤਾ ਵੱਲੋਂ ਆਪਣੇ ਨੌਜਵਾਨ ਪੁੱਤਰ ਦਾ ਕਤਲ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਮੌੜ ਦੇ ਮੁਖੀ ਜਗਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ ਦੀ ਮਾਤਾ ਮੂਰਤੀ ਕੌਰ ਪਤਨੀ ਹੁਸ਼ਿਆਰ ਸਿੰਘ ਵਾਸੀ ਸੰਦੋਹਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਛੋਟਾ ਲੜਕਾ ਗੁਰਸੇਵਕ ਸਿੰਘ ਉਮਰ ਲਗਭਗ 25 ਸਾਲ ਜੋ ਅਜੇ ਕੁਆਰਾ ਸੀ ਤੇ ਨਸ਼ੇ ਕਰਨ ਦਾ ਆਦੀ ਸੀ।
ਲੰਘੀ ਅਕਤੂਬਰ ਵੀਰਵਾਰ ਦੀ ਰਾਤ ਨੂੰ ਕਰੀਬ 9 ਸਾਢੇ ਨੌ ਵਜੇ ਉਸ ਦਾ ਲੜਕਾ ਗੁਰਸੇਵਕ ਸਿੰਘ ਘਰ ਆਇਆ, ਜਿਸ ਦਾ ਨਸ਼ਾ ਕੀਤਾ ਜਾਪਦਾ ਸੀ ਅਤੇ ਘਰ ਆ ਕੇ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ ਅਤੇ ਕਹਿਣ ਲੱਗਾ ਕਿ ਮੈਂ ਤਾਂ ਸਿਵਿਆਂ ਵਿੱਚ ਜਾ ਕੇ ਹੀ ਸੌਵਾਂਗਾ। ਇਹ ਕਹਿੰਦਾ ਹੋਇਆ ਉਹ ਵਿਹੜੇ ਵਿਚ ਆ ਗਿਆ ਜਦ ਉਸ ਦੇ ਪਿਤਾ ਹੁਸ਼ਿਆਰ ਸਿੰਘ ਨੇ ਉਸ ਨੂੰ ਰੋਕਿਆ ਤਾਂ ਗੁਰਸੇਵਕ ਸਿੰਘ ਆਪਣੇ ਪਿਤਾ ਦੇ ਗਲ ਪੈ ਗਿਆ।
Read Also : Holiday: ਛੁੱਟੀ ਵਾਲੇ ਦਿਨ ਵੀ ਦਫ਼ਤਰ ਰਹੇ ਖੁੱਲ੍ਹੇ, ਜਾਣੋ ਕੀ ਕਿਵੇਂ ਰਿਹਾ ਦਿਨ?
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਭਾਵ ਮ੍ਰਿਤਕ ਦੇ ਪਿਤਾ ਨੇ ਵਿਹੜੇ ਵਿੱਚ ਪਿਆ ਲੋਹੇ ਦਾ ਫੌਹੜਾ ਚੁੱਕ ਕੇ ਪੁੱਤਰ ਗੁਰਸੇਵਕ ਸਿੰਘ ਦੇ ਸਿਰ ਵਿੱਚ ਮਾਰਿਆ ਅਤੇ ਉਹ ਧਰਤੀ ਤੇ ਡਿੱਗ ਪਿਆ। ਦੇਖਦੇ-ਦੇਖਦੇ ਹੋਰ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਗਈ। ਉਧਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਮੌੜ ਦੇ ਮੁਖੀ ਜਗਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਦੀ ਮਾਤਾ ਮੂਰਤੀ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪਿਤਾ ਹੁਸ਼ਿਆਰ ਸਿੰਘ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਗ੍ਰਿਫ਼ਤਾਰੀ ਲਈ ਮੁਲਜ਼ਮ ਦੀ ਭਾਲ ਜਾਰੀ ਹੈ।