ਲੜਕੀ ਦੀ ਮੌਤ ‘ਤੇ ਸਹੁਰੇ ਪਰਿਵਾਰ ਨੂੰ ਜੁੰਮੇਵਾਰ ਦੱਸਦੇ ਹੋਏ ਪੇਕੇ ਪਰਿਵਾਰ ਨੇ ਲਾਇਆ ਧਰਨਾ, ਕੀਤਾ ਟਰੈਫਿਕ ਜਾਮ

ਲੜਕੀ ਦੀ ਮੌਤ ‘ਤੇ ਸਹੁਰੇ ਪਰਿਵਾਰ ਨੂੰ ਜੁੰਮੇਵਾਰ ਦੱਸਦੇ ਹੋਏ ਪੇਕੇ ਪਰਿਵਾਰ ਨੇ ਲਾਇਆ ਧਰਨਾ, ਕੀਤਾ ਟਰੈਫਿਕ ਜਾਮ

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਤਲਵੰਡੀ ਭਾਈ ਦੇ ਨਜ਼ਦੀਕ ਪੈਂਦੇ ਪਿੰਡ ਲੱਲੇ ਵਿਖੇ ਬੀਤੇ ਦੋ ਦਿਨ ਪਹਿਲਾਂ ਇਕ 26 ਸਾਲਾਂ ਦੀ ਵਿਆਹੁਤਾ ਔਰਤ ਹਰਪ੍ਰੀਤ ਕੌਰ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ। ਮ੍ਰਿਤਕ ਦੋ ਲੜਕਿਆਂ ਦੀ ਮਾਂ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਪਤਨੀ ਗੁਰਪਿਆਰ ਸਿੰਘ ਨੇ ਬੀਤੇ ਦੋ ਦਿਨ ਪਹਿਲਾਂ ਸਵੇਰੇ ਆਪਣੇ ਘਰ ਦੇ ਕਮਰੇ ਅੰਦਰ ਹੀ ਪੱਖੇ ਨਾਲ ਲਟਕ ਕੇ ਫਾਹਾ ਲੈਂਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।

ਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਚੂਹੜ ਚੱਕ ,ਜਿਲ੍ਹਾ ਮੋਗਾ ਦੇ ਬਿਆਨਾਂ ਤੇ ਲੜਕੀ ਦੇ ਪਿਤਾ ਬਿਆਨਾਂ ਦੇ ਅਧਾਰ ‘ਤੇ ਮ੍ਰਿਤਕ ਲੜਕੀ ਦੇ ਪਤੀ ਤੇ ਸੱਸ ,ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਤੇ ਪਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ। ਅੱਜ ਲੜਕੀ ਦੇ ਪੇਕੇ ਪਰਿਵਾਰ ਵਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਤਲਵੰਡੀ ਭਾਈ ਦੇ ਮੁੱਖ ਚੌਕ ‘ਤੇ ਰੋਸ ਧਰਨਾ ਦਿੱਤਾ ਤੇ ਆਵਾਜਾਈ ਬੰਦ ਕਰ ਦਿੱਤੀ।

ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪੁਲਿਸ ਵਲੋਂ ਢਿੱਲੀ ਕਾਰਵਾਈ ਕਰਨ ਦੇ ਦੋਸ਼ ਲਗਾਉਂਦੇ ਹੋਏ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਲੜਕੀ ਦੇ ਭਰਾ ਤੇ ਹੋਰ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਹਰਪ੍ਰੀਤ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਹੋਇਆ ਸੀ ਅਤੇ ਹਰਪ੍ਰੀਤ ਕੌਰ ਦਾ ਪਤੀ ਤੇ ਸੱਸ ਚਰਨਜੀਤ ਕੌਰ ਵੀ ਆਪਣੇ ਪੁੱਤਰ ਨਾਲ ਮਿਲ ਕੇ ਲੜਕੀ ਦੀ ਕੁੱਟਮਾਰ ਕਰਦੀ ਰਹਿੰਦੀ ਤੇ ਤਾਅਨੇ ਮਿਹਣੇ ਦਿੰਦੀ ਰਹਿੰਦੀ ਸੀ।

ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਸਵੇਰੇ ਵੇਲੇ ਕਰੀਬ 6 ਵਜੇ ਉਸਦੀ ਲੜਕੀ ਹਰਪ੍ਰੀਤ ਕੌਰ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਰਾਤ ਸਮੇਂ ਉਸਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 10 ਵਜੇ ਉਸਦੇ ਜਵਾਈ ਦੇ ਭਰਾ ਨੇ ਫੋਨ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਲੜਕੀ ਦੀ ਮੌਤ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਦੋਸ਼ ਲਗਾਉਦਿਆਂ ਕਿਹਾ ਕਿ ਜਦੋਂ ਉਹ ਲੜਕੀ ਦੇ ਘਰ ਪਿੰਡ ਦੇ ਹੋਰ ਵਿਅਕਤੀਆਂ ਨਾਲ ਪੁੱਜੇ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ।

ਪੀੜਤ ਪਰਿਵਾਰ ਨੇ ਕਿਹਾ ਕਿ ਉਨਾਂ ਦੀ ਬੇਟੀ ਦੀ ਹੱਤਿਆ ਕਰਨ ਵਾਲਿਆਂ ਨੂੰ ਪੁਲਿਸ ਬਚਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਐਸ ਪੀ ਨਿਖਿਲ ਗਰਗ ਨੇ ਦੱਸਿਆ ਕੇ ਘਟਨਾਂ ਦੀ ਡੂੰਘਾਈ ਨਾਲ ਛਾਣਬੀਣ ਕੀਤੀ ਗਈ ਹੈ ਅਤੇ ਮ੍ਰਿਤਕਾਂ ਦੇ ਪਿਤਾ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ *ਤੇ ਪਤੀ ਗੁਰਪਿਆਰ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਉਸਦੀ ਮਾਂ ਚਰਨਜੀਤ ਕੌਰ ਪਤਨੀ ਬਲਵੀਰ ਸਿੰਘ ਦੇ ਖ਼ਿਲਾਫ ਧਾਰਾ 306 ਆਈ ਪੀ ਸੀ ਤਹਿਤ ਮੁਕੱਦਮਾਂ ਰਜਿਸਟਰਡ ਕਰ ਲਿਆ ਗਿਆ। ਉਹਨਾਂ ਕਿਹਾ ਕਿ ਮ੍ਰਿਤਕਾ ਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਸੱਸ ਦੀ ਭਾਲ ਜਾਰੀ ਹੈ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ